ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ  15 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ 

ਬੋਹੜ ਸਿੰਘ ਅਤੇ ਪਰਮਜੀਤ ਸਿੰਘ ਦੇ ਕਵੀਸ਼ਰੀ ਜੱਥੇ ਨੇ ਕੀਤਾ ਸਭ ਨੂੰ ਨਿਹਾਲ
ਫਰੀਦਕੋਟ/ਭਲੂਰ 5 ਸਤੰਬਰ (ਬੇਅੰਤ ਗਿੱਲ ਭਲੂਰ )-ਨਿਰੰਤਰ ਲੋਕ ਭਲਾਈ ਕਾਰਜ ਕਰਨ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਅੱਜ ਕੌਮ ਦੇ ਨਿਰਮਾਤਾਵਾਂ ਦੇ ਸਨਮਾਨ ’ਚ ਇੱਕ ਸਮਾਗਮ ਪੈਲੀਕਲ ਪਲਾਜ਼ਾ ਫ਼ਰੀਦਕੋਟ ਵਿਖੇ ਕਲੱਬ ਦੇ ਪ੍ਰਧਾਨ ਪ੍ਰਿੰਸੀਪਲ/ਡਾਇਰੈਕਟਰ ਡਾ.ਐਸ.ਐਸ.ਬਰਾੜ ਅਤੇ ਪ੍ਰੋਜੈਕਟ ਚੇਅਰਮੈਨ ਡਾ.ਸੰਜੀਵ ਗੋਇਲ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਇਸ ਸਮਾਗਮ ’ਚ ਅਧਿਆਪਨ ’ਚ ਨਿਵੇਕਲੀਆਂ ਪੈੜ੍ਹਾਂ ਪਾਉਣ ਵਾਲੇ 15 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਕਲੱਬ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਧਿੰਗੜਾ ਨੇ ਪ੍ਰਥਾਨਾ ਪੇਸ਼ ਕੀਤੀ। ਸਹਾਇਕ ਪ੍ਰੋਜੈਕਟ ਚੇਅਰਮੈਨ ਐਡਵੋਕੇਟ ਦਿਲਦੀਪ ਸਿੰਘ ਪਟੇਲ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਅਧਿਆਪਕ ਦਿਵਸ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਕਲੱਬ ਦੇ ਪ੍ਰਧਾਨ ਪ੍ਰਿੰਸੀਪਲ/ਡਾਇਰੈਕਟਰ ਡਾ.ਐਸ.ਐਸ.ਬਰਾੜ ਨੇ ਕਲੱਬ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਸਿੱਖਿਆ ਦੇ ਰੂਪ ਹਰ ਰੋਜ਼ ਬਦਲ ਰਿਹਾ ਹੈ। ਸਾਨੂੰ ਬੱਚਿਆਂ ਦੇ ਪੱਧਰ ਤੇ ਜਾ ਕੇ ਉਨ੍ਹਾਂ ਨੂੰ ਨਵੀਆਂ ਤਕਨੀਕਾਂ, ਨਵੇਂ ਵਿਸ਼ਿਆਂ ਦਾ ਗਿਆਨ ਸੰਜੀਦਗੀ ਨਾਲ ਦੇਣਾ ਹੋਵੇਗਾ। ਇਸ ਮੌਕੇ ਪ੍ਰਿੰਸੀਪਲ/ਡਾਕਟਰ ਪਰਮਿੰਦਰ ਸਿੰਘ, ਡਾ.ਸੁਖਬੀਰ ਕੌਰ ਸਿੱਧੂ ਸੇਵਾ ਮੁਕਤ ਪ੍ਰਿੰਸੀਪਲ ਡਾ.ਵਿਸ਼ਾਲੀ ਗਾਂਧੀ ਸੀਨੀਅਰ ਪ੍ਰੋਫ਼ੈਸਰ ਦਸਮੇਸ਼ ਡੈਂਟਲ ਕਾਲਜ, ਜਸਬੀਰ ਸਿੰਘ ਜੱਸੀ ਮੁਖੀ ਸਰਕਾਰੀ ਮਿਡਲ ਸਕੂਲ ਪੱਕਾ, ਲੈਕਚਰਾਰ ਰੇਣੂ ਗਰਗ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਪੰਜਾਬੀ ਅਧਿਆਪਕਾ ਰਮਨਦੀਪ ਕੌਰ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਰਾਜਦੀਪ ਕੌਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਅੰਗਰੇਜ਼ੀ ਮਿਸਟ੍ਰੈਸ ਨਵਦੀਪ  ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੁੂਲ ਭਾਗੋਕੇ, ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧਿੰਗੜਾ, ਸਾਇੰਸ ਮਾਸਟਰ ਜਗਮੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ, ਈ.ਟੀ.ਟੀ.ਟੀਚਰ ਮਨਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬੀਹਲੇਵਾਲਾ, ਕੋਆਰਡੀਨੇਟਰ ਰਾਕੇਸ਼ ਧਵਨ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਪੰਜਾਬੀ ਮਿਸਟ੍ਰੈਸ ਰਾਜਵਿੰਦਰ ਕੌਰ ਸਰਕਾਰੀ ਮਿਡਲ ਸਕੂਲ ਸਿਮਰੇਵਾਲਾ, ਈ.ਟੀ.ਟੀ.ਟੀਚਰ ਸਰਦੂਲ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ, ਲੈਕਚਰਾਰ ਰਾਜ ਕੁਮਾਰ ਸੱਚਦੇਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪ ਸਿੰਘ ਵਾਲਾ, ਹਿੰਦੀ ਮਾਸਟਰ ਦੀਵਾਨ ਚੰਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਹੜ ਸਿੰਘ ਅਤੇ ਪਰਮਜੀਤ ਸਿੰਘ ਦੇ ਕਵੀਸ਼ਰੀ ਜੱਥੇ ਨੇ ਕਵੀਸ਼ਰੀ ਸੁਣਾ ਕੇ ਖੂਬ ਰੰਗ ਬੰਨ੍ਹਿਆ, ਇਸ ਮੌਕੇ ਡਾ.ਸੰਜੀਵ ਗੋਇਲ ਪ੍ਰੋਜੈਕਟ ਚੇਅਰਮੈਨ ਨੇ ਅੰਤ ’ਚ ਸਭ ਦਾ ਧੰਨਵਾਦ ਕਰਦਿਆਂ, ਸਾਰੇ ਸਨਮਾਨਿਤ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਨੇ ਬਾਖੂਬੀ ਕੀਤਾ। ਇਸ ਮੌਕੇ ਕਲੱਬ ਦੇ ਨਵੇਂ ਬਣੇ ਮੈਂਬਰ ਡਾ.ਗੁਰਸੇਵਕ ਸਿੰਘ ਡਾਇਰੈਕਟਰ ਦਸਮੇਸ਼ ਗਰੁੱਪ ਆਫ਼ ਇੰਸਟੀਚਿਊਟਸ, ਡਾ.ਹਰਜਿੰਦਰ ਸਿੰਘ ਖੋਸਾ, ਮੈਨੇਜਿੰਗ ਡਾਇਰੈਕਟਰ ਖੋਸਾ ਡੈਂਟਲ ਕਲੀਨਿਕ, ਕਮਲਦੀਪ ਦੂਆ, ਸ਼ਮਸ਼ੇਰ ਸਿੰਘ ਜੇ.ਈ.ਪੰਜਾਬ ਰਾਜ ਮੰਡੀਬੋਰਡ ਅਤੇ ਸੁਖਵੰਤ ਸਿੰਘ ਬਰਾੜ  ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਕਲੱਬ ਦੇ ਸਕੱਤਰ ਅਮਰਦੀਪ ਸਿੰਘ ਗਰੋਵਰ, ਜਨਿੰਦਰ ਜੈਨ, ਡਾ.ਆਰ.ਕੇ.ਆਨੰਦ, ਡਾ.ਜਗਰਾਜ ਸਿੰਘ ਸਿੱਧੂ, ਡਾ.ਐਸ.ਐਸ.ਬਰਾੜ, ਜਗਜੀਤ ਧਿੰਗੜਾ, ਰਵੀ ਬਾਂਸਲ ਉਦਯੋਗਪਤੀ, ਬਲਦੇਵ ਤੇਰੀਆ, ਰਵੀ ਸੇਠੀ ਉੱਘੇ ਕਾਰੋਬਾਰੀ, ਵਿਕਾਸ ਜਿੰਦਲ ਅਤੇ ਮੇਜਰ ਅਜਾਇਬ ਸਿੰਘ ਸਕੂਲ ਦੇ ਕੋਆਰਡੀਨੇਟਰ ਵਿਕਾਸ ਗੋਇਲ ਨੇ ਅਹਿਮ ਭੂਮਿਕਾ ਨਿਭਾਈੇ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਸਕੂਲ ‘ਚ ਵਿਦਿਆਰਥੀਆਂ ਨੇ ਮਨਾਇਆ ਅਧਿਆਪਕ ਦਿਵਸ
Next articleਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ  ਇਕੱਠ ਕਰਨ ਤੋਂ ਬਾਅਦ ਸ਼ਹਿਰ ਵਿੱਚ ਮੁਜਾਹਰਾ ਕਰਕੇ ਥਾਣਾ ਨਕੋਦਰ ਸਦਰ ਦਾ ਘਿਰਾਓ ਕਰਕੇ ਧਰਨਾ ਲਗਾਇਆ : ਕਾਮਰੇਡ ਸੰਦੀਪ ਅਰੋੜਾ ।