ਪੁਰਾਤਨ ਮੋਟੇ ਅਨਾਜ ” ਮਿਲਟਸ” ਤੇ ਪਰਤਣਾ ਹੀ ਸਾਨੂੰ ਅਰੋਗ ਜੀਵਨ ਦੇ ਸਕਦਾ ਹੈ – ਬਾਲ ਮੁਕੰਦ ਸ਼ਰਮਾ
ਵਿਸ਼ਵ ਪ੍ਰਸਿੱਧ ਸ਼ੈਫ ਵਿਕਾਸ ਚਾਵਲਾ ਨੇ ਰੋਜ਼ਾਨਾ ਜ਼ਿੰਦਗੀ ‘ਚ ਮੋਟੇ ਅਨਾਜ ਅਪਣਾਉਣ ਸੰਬੰਧੀ ਆਪਣੇ ਕੀਮਤੀ ਵਿਚਾਰ ਦਿੱਤੇ
ਲੁਧਿਆਣਾ (ਸਮਾਜ ਵੀਕਲੀ) ਜਲੰਧਰ (ਕਰਨੈਲ ਸਿੰਘ ਐੱਮ.ਏ.) ਡੀ.ਏ.ਵੀ.ਯੂਨੀਵਰਸਿਟੀ ਜਲੰਧਰ ਵਿਖੇ ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦੇ ਵਿਸ਼ੇਸ਼ ਉਪਰਾਲੇ ਸਦਕਾ “ਈਟ ਰਾਈਟ” ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿੱਥੇ ਵੱਖ- ਵੱਖ ਬੁਲਾਰਿਆਂ ਨੇ ਇਸ ਪ੍ਰੋਗਰਾਮ ਵਿੱਚ ਕੀ ਖਾਣਾ ਹੈ ਬਾਰੇ ਵਿਚਾਰ ਦਿੱਤੇ ਉਥੇ ਹੀ ਬਾਲ ਮੁਕੰਦ ਸ਼ਰਮਾ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਅਨਾਜ ਸਾਡੇ ਕੋਲ ਬਹੁਤ ਹੈ ਪਰ ਕੀ ਖਾਣਾ ਹੈ ਅਤੇ ਕੀ ਖਾ ਕੇ ਸਿਹਤਮੰਦ ਅਤੇ ਅਰੋਗ ਰਹਿਣਾ ਹੈ ਇਹ ਸਮਝਣ ਦੀ ਲੋੜ ਹੈ। ਉਹਨਾਂ ਆਖਿਆ ਕਿ ਅੱਜ 40 ਫੀਸਦੀ ਲੋਕ ਪੰਜਾਬ ਵਿੱਚ ਇੱਕ ਅਨੁਮਾਨ ਮੁਤਾਬਕ ਸ਼ੂਗਰ ਅਤੇ 40 ਫੀਸਦੀ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ । ਉਹਨਾਂ ਆਖਿਆ ਕਿ ਜੀਵਨ ਸ਼ੈਲੀ ‘ਚੋਂ ਕਣਕ ਅਤੇ ਚਾਵਲ ਨੂੰ ਮਨਫੀ ਕਰਕੇ ਹੌਲੀ- ਹੌਲੀ ਮੋਟੇ ਅਨਾਜ ਜਿਵੇਂ ਜਵਾਹਰ, ਜੋਂ, ਕੰਗਣੀ ਬਾਜਰਾ, ਕੋਦਰਾ ਆਦਿ ਦੀ ਰੋਟੀ ਅਤੇ ਖਿਚੜੀ ਦਲੀਆ ਜੀਵਨ ਵਿੱਚ ਲੈ ਕੇ ਆਈਏ ਅਤੇ ਅਰੋਗ ਜੀਵਨ ਅਪਣਾਈਏ ਉਥੇ ਹੀ ਵਿਸ਼ਵ ਪ੍ਰਸਿੱਧ ਸ਼ੈਫ ਅਤੇ ਦਾਣਿਆਂ ਤੇ ਖੋਜ ਕਰਤਾ ਵਿਕਾਸ ਚਾਵਲਾ ਨੇ ਆਖਿਆ ਕਿ ਸ਼ਾਕਾਹਾਰੀ ਭੋਜਨ ਵਿੱਚ ਕੱਦੂ ਦੇ ਬੀਜ ਅਤੇ ਭੰਗ ਦੇ ਬੀਜ ਦੀ ਚਟਨੀ ਸਾਨੂੰ ਕਾਫੀ ਪ੍ਰੋਟੀਨ ਦਿੰਦੇ ਹਨ ਅਤੇ ਹੌਲੀ ਹੌਲੀ ਸਾਨੂੰ ਮੋਟੇ ਅਨਾਜ ਵੱਲ ਪਰਤਣਾ ਹੀ ਪਵੇਗਾ ਜਿਸ ਤੇ ਹੁਣ ਬਾਹਰ ਦੀਆਂ ਯੂਨੀਵਰਸਿਟੀਆਂ ਵੀ ਅਧਿਐਨ ਕਰਕੇ ਇਸ ਨੂੰ ਖਰਾ ਸੋਨਾ ਆਖ ਰਹੀਆਂ ਹਨ । ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਮਨੋਜ ਕੁਮਾਰ ਨੇ ਆਪਣੇ ਕੀਮਤੀ ਵਿਚਾਰ ਦਿੱਤੇ । ਇਸ ਮੌਕੇ ਯਸ਼ਬੀਰ ਸਿੰਘ ਡਾਇਰੈਕਟਰ ਸਪੋਰਟਸ, ਚੇਤਨ ਧਾਲੀਵਾਲ ਮੈਂਬਰ ਫੂਡ ਕਮਿਸ਼ਨ ਸੁਖਵਿੰਦਰ ਸਿੰਘ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਵੀ ਸੰਬੋਧਨ ਕੀਤਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



