HOME ਭਗਤ ਨਾਮਦੇਵ ਸੁਸਾਇਟੀ ਵੱਲੋਂ ਵੈਨਕੂਵਰ ਚ ਸਲਾਨਾ ਸਮਾਗਮ ਆਯੋਜਿਤ

ਭਗਤ ਨਾਮਦੇਵ ਸੁਸਾਇਟੀ ਵੱਲੋਂ ਵੈਨਕੂਵਰ ਚ ਸਲਾਨਾ ਸਮਾਗਮ ਆਯੋਜਿਤ

ਕੈਪਸਨ ਸਮਾਗਮ ਦੀਆਂ ਵੱਖ ਵੱਖ ਝਲਕੀਆਂ

ਵੈਨਕੂਵਰ  (ਸਮਾਜ ਵੀਕਲੀ)   ( ਮਲਕੀਤ ਸਿੰਘ)– ਭਗਤ ਨਾਮਦੇਵ ਸੋਸਾਇਟੀ ਵੱਲੋਂ ਵੈਨਕੂਵਰ ਸਥਿਤ ਕਵੀਨਜ ਬਰੋਅ ਪਾਰਕ ਚ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੋਸਾਇਟੀ ਨਾਲ ਜੁੜੇ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਸ਼ਿਰਕਤ ਕਰਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ| ਇਸ ਸਬੰਧੀ ਪ੍ਰਧਾਨ ਬਲਵੰਤ ਕੈਂਥ ਦਰਸ਼ਨ ਕੈਂਥ ਅਤੇ ਮਨਜੀਤ ਪਰਵਾਹਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਤੇ ਉਕਤ ਸੁਸਾਇਟੀ ਨਾਲ ਜੁੜੇ ਮੈਂਬਰਾਂ ਵੱਲੋਂ ਬੈਡਮਿੰਟਨ ਦੇ ਮੈਚ ਤੋਂ ਇਲਾਵਾ ਕੁਝ ਹੋਰ ਦਿਲਚਸਪ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ| ਇਸ ਮੌਕੇ ਤੇ ਮੋਤੀ ਰਾਜਾ ਕੈਟਰਿੰਗ ਵੱਲੋਂ ਖਾਣ ਪੀਣ ਦੇ ਸਵਾਦਲੇ ਪਕਵਾਨਾਂ ਦਾ ਇੰਤਜ਼ਾਮ ਕੀਤਾ ਗਿਆ ਸੀ।| ਜਿਸ ਦਾ ਉੱਥੇ ਹਾਜ਼ਰ ਸਮੂਹ ਮੈਂਬਰਾਂ ਨੇ ਆਨੰਦ ਮਾਣਿਆ| ਜ਼ਿਕਰਯੋਗ ਹੈ ਕਿ ਉਕਤ ਸੁਸਾਇਟੀ ਵੱਲੋ ਪਿਛਲੇ 25 ਸਾਲ ਤੋਂ ਹਰ ਸਾਲ ਇਹ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ।| ਇਸ ਸਮਾਗਮ ਦੇ ਅਖੀਰ ਵਿੱਚ ਪੰਜਾਬ ਚ ਆਏ ਹੜਾਂ ਦੀ ਕੁਦਰਤੀ ਕਰੋਪੀ ਕਾਰਨ ਹੋਏ ਵਿੱਤੀ ਨੁਕਸਾਨ ਸਬੰਧੀ ਦੁੱਖ ਜਾਹਰ ਕੀਤਾ ਗਿਆ ਅਤੇ ਸਮੂਹ ਪ੍ਰਵਾਸੀ ਭਾਈਚਾਰੇ ਨੂੰ ਹੜ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ| ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਨਿਊ ਰੇਲਿੰਗ ਕੰਪਨੀ ਤੋਂ ਨਿਰਭੈ ਸਿੰਘ ਕੈਂਥ, ਬਲਬੀਰ ਸਿੰਘ ਕੈਥ, ਏਕਮ ਸਿੰਘ ਕੈਂਥ,ਹਰਨੇਕ ਸਿੰਘ ਰਤਨ, ਹਰਪ੍ਰੀਤ ਸੇਖਾ, ਮੋਹਨ ਗਿੱਲ,ਲੇਖਕ ਅਮਨ ਅਸ਼ੀਸ ਸਿੰਘ ਅਤੇ ਭਾਗ ਸਿੰਘ ਜੱਸਲ ਆਦਿ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਪੰਜਾਬ ਦਾ ਬੋਧੀ ਭਾਈਚਾਰਾ ਹੜ੍ਹ ਪੀੜਤਾਂ ਦੀ ਮਦਦ ਕਰੇਗਾ
Next articleਹੜ੍ਹ ਪੀੜਤਾਂ ਦੀ ਹਰ ਸੰਭਵ ਮੱਦਦ, ਡਿੱਗੇ ਤੇ ਨੁਕਸਾਨੇ ਗਏ ਮਕਾਨਾਂ ਦਾ ਮੁਆਵਜ਼ਾ ਦੇਵੇ ਸਰਕਾਰ-ਪ੍ਰਧਾਨ ਰਜਿੰਦਰ ਸਿੰਘ, ਭਾਰਦਵਾਜ ਤੇ ਪੁਰੇਵਾਲ