

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਅੱਪਰਾ ਵਿਖੇ ਮੀਡੀਆ ਦੇ ਰੂਬਰੂ ਹੁੰਦੇ ਹੋਏ ਪ੍ਰਧਾਨ ਰਜਿੰਦਰ ਸਿੰਘ ਸਾਬਕਾ ਕਾਨੂੰਨਗੋ ਮੁਕੰਦਪੁਰ, ਵਿਨੋਦ ਭਾਰਦਵਾਜ ਮੋਂਰੋਂ ਤੇ ਸੁਲੱਖਣ ਸਿੰਘ ਪੁਰੇਵਾਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਨੂੰ ਹਰ ਪੀੜਤਾਂ ਦੀ ਹਰ ਸੰਭਵ ਮੱਦਦ ਕਰਨੀ ਚਾਹੀਦੀ ਹੈ | ਉਨਾਂ ਕਿਹਾ ਕਿ ਇਹ ਕਿਸ ਤਰਾਂ ਦੀ ਅਣਹੋਣੀ ਹੈ ਕਿ ਬੇਟ ਖੇਤਰ ਦੇ ਦਰਿਆਵਾਂ ਦੇ ਕਿਨਾਰੇ ਵਸਦੇ ਤੇ ਜ਼ਮੀਨ ਵਾਹੁੰਦੇ ਲੋਕਾਂ ਨੂੰ ਹਰ ਸਾਲ ਕੁਦਰਤੀ ਕਾਰੋਪੀ ਦੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਣ ਉਕਤ ਲੋਕ ਆਰਥਿਕ ਤੌਰ ‘ਤੇ ਬਹੁਤ ਹੀ ਕਮਜੋਰ ਹੋ ਚੁੱਕੇ | ਉਨਾਂ ਅੱਗੇ ਕਿਹਾ ਕਿ ਜਿਨਾਂ ਪੀੜਤਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ, ਉਨਾਂ ਦੀ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਮੱਦਦ ਕਰਨੀ ਚਾਹੀਦੀ ਹੈ | ਇਸ ਲਈ ਸਰਕਾਰ ਨੂੰ ਇਨਾਂ ਲੋਕਾਂ ਲਈ ਵਿਸ਼ੇਸ਼ ਪੈਕੇਜ ਦੇ ਕੇ ਇਨਾਂ ਨੂੰ ਦੁਬਾਰਾ ਆਰਥਿਕ ਪੱਖੋਂ ਮਜਬੂਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਸਮਾਜ ਲਈ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


