HOME ਪੰਜਾਬ ਦਾ ਬੋਧੀ ਭਾਈਚਾਰਾ ਹੜ੍ਹ ਪੀੜਤਾਂ ਦੀ ਮਦਦ ਕਰੇਗਾ

ਪੰਜਾਬ ਦਾ ਬੋਧੀ ਭਾਈਚਾਰਾ ਹੜ੍ਹ ਪੀੜਤਾਂ ਦੀ ਮਦਦ ਕਰੇਗਾ

2

ਜਲੰਧਰ   (ਸਮਾਜ ਵੀਕਲੀ)  (ਪਰਮਜੀਤ ਜੱਸਲ)-ਪੰਜਾਬ ਬੁੱਧਿਸਟ ਫੋਰਮ, ਪੰਜਾਬ ਦਾ ਸਮੂਹ ਅੰਬੇਡਕਰਵਾਦੀ, ਬੋਧੀ ਭਾਈਚਾਰਾ ਅਤੇ ਅੰਬੇਡਕਰਾਇਡ ਬੁੱਧਿਸਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਬੁੱਧੀਜੀਵੀ ਆਗੂਆਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਣ ਸਮੁੱਚੇ ਪੰਜਾਬੀਆਂ ਖਾਸਕਰ ਨੀਵੇਂ ਇਲਾਕਿਆਂ ਅਤੇ ਪਿੰਡਾਂ ਦੇ ਗ਼ਰੀਬ ਕਿਸਾਨ , ਮਜ਼ਦੂਰ ਅਤੇ ਗਰੀਬ ਸਮਾਜ ਦੇ ਦੁਖੀ ਅਤੇ ਸੰਤਾਪ ਝੱਲ ਰਹੇ ਲੋਕਾਂ ਨਾਲ ਔਖੀ ਘੜੀ ‘ਚ ਗਹਿਰਾ ਦੁੱਖ, ਡੂੰਘੀ ਸੰਵੇਦਨਾ ਅਤੇ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ। ਇਸ ਕੁਦਰਤੀ ਆਫ਼ਤ ‘ਚ ਪੰਜਾਬ ਦੇ ਸਾਰੇ ਬੁੱਧ ਵਿਹਾਰਾਂ ਅਤੇ ਮਾਨਵਤਾਵਾਦੀ ਸੰਸਥਾਵਾਂ ਆਪਣੀ ਹੈਸੀਅਤ ਮੁਤਾਬਕ ਹੜ੍ਹ ਪੀੜਤਾਂ ਤੇ ਜਰੂਰਤਮੰਦ ਦੀ ਹਰ ਸੰਭਵ ‘ਚ ਮਦਦ ਕਰਨ ਦਾ ਭਰੋਸਾ ਦਿਵਾਉਂਦੇ ਹਾਂ । ਮੁਸੀਬਤਾਂ ਨਾਲ ਜੂਝ ਰਹੇ ਜਰੂਰਤਮੰਦਾਂ ਹੜ੍ਹ ਪੀੜ੍ਹਤਾਂ ਦੀ ਅੰਬੇਡਕਰੀ, ਮਿਸ਼ਨਰੀ ਅਤੇ ਮਾਨਵਤਾਵਾਦੀ , ਬੋਧੀ ਸੰਸਥਾਵਾਂ ਅਤੇ ਬੁੱਧ ਵਿਹਾਰਾਂ ਵਲੋਂ ਹਰ ਸੰਭਵ ਸਹਾਇਤਾ ਕਰਾਂਗੇ। ਜਿਹਨਾਂ ‘ਚ ਐਡਵੋਕੇਟ ਹਰਭਜਨ ਸਾਂਪਲਾ(ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ ),ਰਮੇਸ਼ ਸਿੱਧੂ(ਅਨੰਦ ਬੁੱਧ ਵਿਹਾਰ ਅਤੇ ਸਕੂਲ, ਅਨੰਦਗੜ, ਮਹਿਲਾਂਵਾਲੀ, ਹੁਸ਼ਿਆਰਪੁਰ) , ਹੁਸਨ ਲਾਲ ਬੋਧ(ਬੁੱਧ ਵਿਹਾਰ ਸਿੱਧਾਰਥ ਨਗਰ), ਐਡਵੋਕੇਟ ਕੁਲਦੀਪ ਭੱਟੀ , (ਅੰਬੇਡਕਰ ਬੁੱਧਿਸਟ ਰੀਸੋਰਸ ਸੈਂਟਰ ਸੂੰਢ ਨਜ਼ਦੀਕ ਬੰਗਾ ), ਅਸ਼ਵਨੀ ਕੁਮਾਰ,ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ , ਸ੍ਰ ਹਰਜੀਤ ਸਿੰਘ ਦਿੱਲੀ(ਮਹਾਂਮਾਯਾ ਬੁੱਧ ਵਿਹਾਰ, ਬਲਾਚੌਰ) , ਸੋਢੀ ਰਾਮ ਬੋਧੀ, (ਬੁੱਧ ਵਿਹਾਰ ,ਸੋਫੀ ਪਿੰਡ), ਨੈਣ ਦੀਪ (ਸੰਘਮਿੱਤਰਾ ਬੁੱਧ ਵਿਹਾਰ ਫਗਵਾੜਾ),ਰਮੇਸ਼ ਕੌਲ ਪ੍ਰਧਾਨ ਅੰਬੇਡਕਰ ਪਾਰਕ ਫ਼ਗਵਾੜਾ, ਬਲਦੇਵ ਭਾਰਦਵਾਜ (ਅੰਬੇਡਕਰ ਭਵਨ ਜਲੰਧਰ), ਪ੍ਰਿੰਸੀਪਲ ਪਰਮਜੀਤ ਜੱਸਲ (ਡਾ.ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ), ਐਡਵੋਕੇਟ ਸੰਜੀਵ ਭੌਰਾ(ਬੁੱਧ ਵਿਹਾਰ ਫਿਲੌਰ) , ਧਰਮਵੀਰ ਬੋਧ (ਬੁੱਧ ਵਿਹਾਰ ਫਗਵਾੜਾ ), ਕਸ਼ਮੀਰ ਲੱਧੜ, (ਪੰਚਸ਼ੀਲ ਬੁੱਧ ਵਿਹਾਰ ਹੁਸ਼ਿਆਰਪੁਰ), ਪ੍ਰਸ਼ੋਤਮ ਬੋਧ, (ਜੇਤਵਨ ਬੁੱਧ ਵਿਹਾਰ ਨਕੋਦਰ ), ਬਾਰੂ ਰਾਮ ਬੋਧ (ਅਸ਼ੋਕਾ ਬੁੱਧ ਵਿਹਾਰ ਨਕੋਦਰ), ਮਾਸਟਰ ਕਪਿਲ ਦੇਵ (ਬੁੱਧ ਵਿਹਾਰ ਬਾਠਾਂ),ਸੰਦੀਪ ਸਰੋਏ(ਅੰਬੇਡਕਰ ਬੁੱਧ ਵਿਹਾਰ ਤਲਵਣ), ਡਾ. ਸੁਧੀਰ ਬੋਧ (ਬੁੱਧ ਵਿਹਾਰ ਗੁਰਦਾਸਪੁਰ) ,ਸੁਖਦਰਸ਼ਨ ਸਿੰਘ(ਬੁੱਧ ਵਿਹਾਰ ਕੋਟਕਪੂਰਾ),ਨਿਰਮਲ ਬੋਧ(ਨਿਰਵਾਣ ਕੁਟੀਆ ਬੁੱਧ ਵਿਹਾਰ ਮਾਹਿਲਪੁਰ) ,ਸੌਰਵ ਜੱਸਲ,(ਪੀਸ ਪਗੋਡਾ ਫ਼ਿਲੌਰ), ਸੁਭਾਸ਼ ਬੋਧ, (ਬੁੱਧਿਸਟ ਮਿਸ਼ਨ ਚੈਰੀਟੇਬਲ ਟਰੱਸਟ ਫਿਲੌਰ ), ਅਤਰਵੀਰ ਸਿੰਘ (ਬੁੱਧ ਵਿਹਾਰ ਰੇਲ ਕੋਚ ਫੈਕਟਰੀ ਕਪੂਰਥਲਾ), ਰਾਮ ਨਰਾਇਣ ਬੋਧ(ਮਿਲਿੰਦ ਬੁੱਧ ਵਿਹਾਰ ਭਾਮੀਆਂ ਲੁਧਿਆਣਾ) , ਮਨੋਹਰ ਲਾਲ ਬਾਲੀ, (ਅੰਬੇਡਕਰ ਭਵਨ ਅਤੇ ਸਕੂਲ ਨਵਾਂ ਸ਼ਹਿਰ), ਭੰਤੇ ਚੰਦਰ ਕੀਰਤੀ, (ਤਰਖਾਣ ਮਜਾਰਾ ਬੁੱਧ ਵਿਹਾਰ ਫਿਲੌਰ), ਧੰਮਾਚਾਰੀ ਨਾਗ ਭੂਸ਼ਣ (ਬੋਧੀਸੱਤਵ ਅੰਬੇਡਕਰ ਸਕੂਲ ਫੂਲ ਪੁਰ ਧਨਾਲ),ਧੰਮਾਚਾਰੀ ਅਚੱਲ ਕੀਰਤੀ (ਅੰਬੇਡਕਰ ਬੁੱਧ ਵਿਹਾਰ ਮਕਸੂਦਾਂ) ਆਦਿ ਅਸੀਂ ਸਾਰੇ ਕੁਦਰਤ ਅੱਗੇ ਹਰ ਇੱਕ ਜੀਵ ਦੇ ਭਲੇ ਦੀ ਕਾਮਨਾ ਕਰਦੇ ਹਾਂ। ਸਭ ਦਾ ਮੰਗਲ ਹੋਵੇ, ਸਭ ਦਾ ਭਲਾ ਹੋਵੇ, ਸਭ ਦਾ ਕਲਿਆਣ ਹੋਵੇ,ਸਾਰੇ ਦੁੱਖਾਂ ਤੋਂ ਮੁਕਤ ਹੋਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleNRI ਸਮਾਜ ਸੇਵਾ ਕਰਨ ਵਾਲੇ ਸਾਥੀਆਂ ਨੂੰ ਸਨਿਮਰ ਬੇਨਤੀ।
Next articleਭਗਤ ਨਾਮਦੇਵ ਸੁਸਾਇਟੀ ਵੱਲੋਂ ਵੈਨਕੂਵਰ ਚ ਸਲਾਨਾ ਸਮਾਗਮ ਆਯੋਜਿਤ