ਬਹੁਜਨ ਸਮਾਜ ਪਾਰਟੀ ਵੱਲੋਂ ਜਿਲਾ ਰੋਪੜ ਵਿੱਚ ਸੰਗਠਨ ਦਾ ਪੁਨਰ ਗਠਨ ਕੀਤਾ ਗਿਆ :ਅਬਿਆਣਾ ਗੋਲਡੀ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਬਹੁਜਨ ਸਮਾਜ ਪਾਰਟੀ ਜਿਲਾ ਰੂਪਨਗਰ ਦੀ ਮੀਟਿੰਗ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵਰਕਰਾਂ ਦੀ ਸਹਿਮਤੀ ਨਾਲ ਜਿਲਾ ਰੂਪਨਗਰ ਦੀ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਤੇ ਹਲਕਾ ਕਮੇਟੀਆਂ ਦਾ ਵੀ ਪੁਨਰ ਗਠਨ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਦੇ ਮੀਤ ਪ੍ਰਧਾਨ ਠੇਕੇਦਾਰ ਅਜੀਤ ਸਿੰਘ ਭੈਣੀ ਪੰਜਾਬ ਦੇ ਸੂਬਾ ਸਕੱਤਰ ਮਾਸਟਰ ਰਾਮਪਾਲ ਅਬਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੀਟਿੰਗ ਵਿੱਚ ਜਿਲ੍ਹਾ ਕਮੇਟੀ ਲਈ ਸਰਦਾਰ ਗੁਰਚਰਨ ਸਿੰਘ ਖਾਲਸਾ ਨੂੰ ਉਪ ਪ੍ਰਧਾਨ ਚੁਣਿਆ ਗਿਆ ਨਰਿੰਦਰ ਸਿੰਘ ਬਡਵਾਲੀ ਨੂੰ ਜਨਰਲ ਸਕੱਤਰ ਮਾਸਟਰ ਸੁਰਿੰਦਰ ਕੁਮਾਰ ਪੁਰਖਾਲੀ ਨੂੰ ਕੈਸ਼ੀਅਰ ਤਰਸੇਮ ਚੰਦ ਬੈਂਸ ਨੂੰ ਜ਼ਿਲਾ ਜਥੇ ਬੰਦਕ ਸਕੱਤਰ ਭੁਪਿੰਦਰ ਸਿੰਘ ਕੋਟਲਾ ਜਿਲਾ ਸਕੱਤਰ ਜਸਵੰਤ ਸਿੰਘ ਬਹਿਰਾਮਪੁਰ ਜਿਲਾ ਸਕੱਤਰ ਪ੍ਰੇਮ ਸਿੰਘ ਫਿੱਡੇ ਜਿਲਾ ਸਕੱਤਰ ਦਿਲਬਾਗ ਸਿੰਘ ਜਿਲਾ ਸਕੱਤਰ ਸੁਖਦੀਪ ਸਿੰਘ ਘਨੌਲੀ ਨੂੰ ਸੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰੂਪਨਗਰ ਦਾ ਪ੍ਰਧਾਨ ਮਾਸਟਰ ਮੋਹਨ ਸਿੰਘ ਨੋਧੇ ਮਾਜਰਾ ਉਪ ਪ੍ਰਧਾਨ ਤਰਲੋਕ ਸਿੰਘ ਫਤਿਹਪੁਰ ਜਨਰਲ ਸੈਕਟਰੀ ਜਸਵਿੰਦਰ ਸਿੰਘ ਬੈਂਸ ਕੈਸ਼ੀਅਰ ਗੁਰਚਰਨ ਸਿੰਘ ਖਟਾਣਾ ਆਰਗਨਾਈਜ ਸਕੱਤਰ ਹਜ਼ਾਰਾਂ ਸਿੰਘ ਡੰਗੌਲੀ ਬਹੁਜਨ ਵਲੰਟੀਅਰ ਫੋਰਸ ਦਾ ਕਨਵੀਨਰ ਗੁਰਪ੍ਰੀਤ ਸਿੰਘ ਅਕਬਰਪੁਰ ਨੂੰ ਨਿਯੁਕਤ ਕੀਤਾ ਗਿਆ ਹਰਪਾਲ ਸਿੰਘ ਪੰਮੀ ਨੂੰ ਹਲਕਾ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਬਸਪਾ ਦੇ ਸੀਨੀਅਰ ਆਗੂ ਜਸਪਾਲ ਸਿੰਘ ਗੱਡੂ ਅਮਰਿੰਦਰ ਸਿੰਘ ਕਰਨੈਲ ਸਿੰਘ ਕਾਈਨੋਰ ਸਾਧੂ ਸਿੰਘ ਰਲ ਹੁਸਨ ਚੰਦ ਰੋਪੜ ਦਰਸ਼ਨ ਸਿੰਘ ਜਸਪਾਲ ਗੁਰਨਾਮ ਸਿੰਘ ਹਰਵਿੰਦਰ ਸਿੰਘ ਕਿਸ਼ਨ ਸਿੰਘ ਜਗੀਰ ਸਿੰਘ ਸੁਰਜੀਤ ਲਾਲ ਹਰਪਾਲ ਸਿੰਘ ਡੇਜੀ ਕੁਮਾਰ ਸੋਹਨ ਸਿੰਘ ਲੋਹਰੀ ਆਦਿ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਨਿਲ ਚੋਪੜਾ ਤੇ ਆਸ਼ਾ ਚੋਪੜਾ ਨੇ ਸਾਂਝੀ ਰਸੋਈ ’ਚ ਪਾਇਆ 5100 ਰੁਪਏ ਦਾ ਯੋਗਦਾਨ
Next articleਖੀਸਾ