ਸਹਿਕਾਰੀ ਬੈਂਕ ਬ੍ਰਾਂਚ ਸੁਰਖਪੁਰ ਵਿਖੇ ਪੇਂਡੂ ਪੱਧਰ ਸੈਲਫ ਹੈਲਪ ਗਰੁੱਪ ਸਬੰਧੀ ਕੈਂਪ ਅਯੋਜਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਨਬਾਰਡ ਦੀਆਂ ਹਦਾਇਤਾਂ ਅਤੇ ਜ਼ਿਲਾ ਮੈਨੇਜਰ ਗੁਲਜਾਰ ਸਿੰਘ ਦੇ ਦਿਸ਼ਾ ਨਿਰਦੇਸ਼ਕ ਤੇ ਕੈਂਪ ਅਯੋਜਨ ਕੀਤਾ ਗਿਆ ।ਜਿਸ ਵਿਚ ਰਾਕੇਸ਼ ਵਰਮਾ ਡੀ ਡੀ ਐੱਸ ਲਬਾਰਡ ,ਯੂ ਕੇ ਜੈਸਵਾਲ ਐਲ ਡੀ ਐਮ ਅਤੇ ਬਿਮਲ ਸ਼ਰਮਾ ਐਲ ਡੀ ਓ ਆਰ ਬੀ ਆਈ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਸ ਵਿਚ ਰਾਕੇਸ਼ ਵਰਮਾ ਨੇ ਆਏ ਸੈਲਫ ਹੈਲਪ ਗਰੁੱਪ ਨੂੰ ਵਿਸਥਾਰ ਸਹਿਤ ਗਰੁੱਪ ਬਣਾਉਣ ਅਤੇ ਚਲਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਬੈਂਕ ਪਾਸੋਂ ਕਰਜ਼ਾ ਲੈ ਕੇ ਆਪਣੀ ਆਮਦਨ ਵਧਾਉਣ ਸਬੰਧੀ ਪੇ੍ਰਿਆ ਆਏ ਸੈਲਫ ਹੈਲਪ ਗਰੁੱਪ ਨੂੰ ਯੂ ਕੇ ਜੈਸਵਾਲ ਐਲ.ਡੀ .ਐਮ ਅਤੇ ਬਿਮਲ ਸ਼ਰਮਾ ਆਰ. ਬੀ .ਆਈ ਨੇ ਵੀ ਵੱਡ ਮੂਲੀਆਂ ਜਾਣਕਾਰੀ ਦਿੱਤੀਆਂ ਅਤੇ ਬੀਮਾ ਸਕੀਮਾਂ ਬਾਰੇ ਵੀ ਦੱਸਿਆ ।

ਅੰਤ ਵਿੱਚ ਜਗੀਰ ਸਿੰਘ ਬ੍ਰਾਂਚ ਮੈਨੇਜਰ ਫੱਤੂ ਢੀਂਗਾ ਨੇ ਆਏ ਅਧਿਕਾਰੀਆਂ ਅਤੇ ਗਾਹਕਾਂ ਦਾ ਧੰਨਵਾਦ ਜਸਵੰਤ ਸਿੰਘ ਥਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਤਾਰਾ ਚੰਦ, ਗੁਰਦੇਵ ਸਿੰਘ ,ਜਸਵਿੰਦਰ ਸਿੰਘ, ਸੁਨੀਤਾ ਰਾਣੀ ,ਪਰਵੀਨ ਸ਼ਰਮਾ, ਧੀਰਜ ਵਰਮਾ ਬਲਵੀਰ ਕੌਰ, ਰਜਨੀ ਬਾਨ, ਹਰਪ੍ਰੀਤ ਕੌਰ, ਮਨਦੀਪ ਕੌਰ, ਕਮਲਜੀਤ ਕੌਰ, ਪਲਵਿੰਦਰ ਕੌਰ , ਆਸਾ ਰਾਣੀ,ਮਨਜੀਤ ਕੌਰ ,ਲਸਕਰ ਸਿੰਘ ,ਗੁਰਦੇਵ ਰਾਮ ਆਦਿ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨ ਸਮਾਗਮ ਦਾ ਸ਼ਾਨਦਾਰ ਆਗਾਜ਼
Next articleਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਸਮਾਗਮ