HOME ਬੁਲਡੋਜ਼ਰ

ਬੁਲਡੋਜ਼ਰ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਹਿੰਮਤ ਹੈ ਤਾਂ
ਆਪਣੀ ਕਾਮ ਵਾਸਨਾ
ਤੇ ਬੁਲਡੋਜਰ ਚਲਾਓ।

ਹਿੰਮਤ ਹੈ ਤਾਂ ਆਪਣੇ
ਕ੍ਰੋਧ ਉੱਤੇ ਤੁਸੀ
ਬੁਲਡੋਜਰ ਚਲਾਓ।

ਹਿੰਮਤ ਹੈ ਤਾਂ ਆਪਣੇ
ਵਧਦੇ ਹੋਏ ਲਾਲਚ ਉਤੇ
ਬੁਲਡੋਜਰ ਚਲਾਓ।

ਹਿੰਮਤ ਹੈ ਤਾਂ ਦੂਜਿਆਂ
ਨਾਲ ਵਧ ਰਹੀ ਨਫ਼ਰਤ ਤੇ
ਬੁਲਡੋਜਰ ਚਲਾਓ।

ਹਿੰਮਤ ਹੈ ਤਾਂ ਆਪਣੀਆਂ
ਤਬਾਹਕੁੰਨ ਚਲਾਕੀਆਂ ਤੇ
ਬੁਲਡੋਜਰ ਚਲਾਓ।

ਹਿੰਮਤ ਹੈ ਤਾਂ ਰਿਸ਼ਵਤ
ਲੈਣ ਦੇਣ ਦੇ ਕਾਰੋਬਾਰ ਤੇ
ਬੁਲਡੋਜਰ ਚਲਾਓ।

ਹਿੰਮਤ ਹੈ ਤਾਂ ਗਲਤ
ਤਰੀਕੇ ਨਾਲ ਹਕੂਮਤ ਲਈ
ਬੁਲਡੋਜ਼ਰ ਚਲਾਓ।

ਹਿੰਮਤ ਹੈ ਤਾਂ ਘਰਦੇ
ਬਜੁਰਗਾ ਦੀ ਬੇਅਦਬੀ ਤੇ
ਬੁਲਡੋਜਰ ਚਲਾਓ।

ਹਿੰਮਤ ਹੈ ਤਾਂ ਕਮਚੋਰੀ
ਅਤੇ ਹਰਾਮਖੋਰੀ ਤੇ
ਬੁਲਡੋਜ਼ਰ ਚਲਾਓ।

ਹਿੰਮਤ ਹੈ ਤਾਂ ਦੇਸ਼ ਵਿਚ
ਵਧ ਰਹੀ ਨਸ਼ਾਖੋਰੀ ਤੇ
ਬੁਲਡੋਜ਼ਰ ਚਲਾਓ।

ਹਿੰਮਤ ਹੈ ਤਾਂ ਜਨਤਾ ਨੂੰ
ਦਿੱਤੇ ਜਾ ਰਹੇ ਧੋਖੇ ਤੇ
ਬੁਲਡੋਜ਼ਰ ਚਲਾਓ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਲੰਤ ਮਾਮਲਿਆਂ ਤੇ ਲਿਖਣ ਵਾਲਾ ਕਵੀ ਕਰਨੈਲ ਅਟਵਾਲ
Next articleਪੁਸਤਕ :- ਤੇਰੇ ਕਰਕੇ ( ਕਾਵਿ ਸੰਗ੍ਰਹਿ )