ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸੰਗੀਤ ਪੰਜਾਬੀਆਂ ਦੇ ਜਿੰਦ-ਜਾਨ ਹੀ ਨਹੀਂ ਹੁਣ ਤਾਂ ਪੂਰੇ ਵਿਸ਼ਵ ਦੀ ਜਿੰਦ ਜਾਨ ਬਣ ਚੁੱਕਾ ਹੈ ਤੇ ਪੂਰੇ ਵਿਸ਼ਵ ਭਰ ‘ਚ ਪੰਜਾਬੀ ਸੰਗੀਤ ਦਾ ਡੰਕਾ ਸੁਣਾਈ ਦੇ ਰਿਹਾ ਹੈ | ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਸੰਗੀਤ ਰਾਹੀਂ ਕਈ ਫਨਕਾਰਾ ਨੇ ਪੂਰੇ ਵਿਸ਼ਵ ‘ਚ ਇਸ ਨੂੰ ਇੱਕ ਵੱਖਰੀ ਪਹਿਚਾਣ ਦੁਆਈ ਹੈ ਤੇ ਪੰਜਾਬੀ ਗਾਇਕਾਂ, ਗੀਤਕਰਾਂ ਤੇ ਪੰਜਾਬੀ ਸਾਜਿੰਦਿਆਂ ਦਾ ਵੀ ਵਿਸ਼ਵ ਭਰ ‘ਚ ਨਾਂ ਬੋਲਦਾ ਹੈ, ਉਹ ਚਾਹੇ ਹਾਲੀਵੁੱਡ ਹੋਵੇ ਜਾਂ ਵਾਲੀਵੁੱਡ | ਅਜਿਹਾ ਹੀ ਇੱਕ ਫ਼ਨਕਾਰ ਹੈ ਕੀ-ਬੋਰਡ ਪਲੇਅਰ ਚਰਨਜੀਤ ਸਿੰਘ ਜਿਸਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਤੇ ਆਉਣ ਵਾਲੇ ਦਿਨਾਂ ‘ਚ ਉਹ ਇੱਕ ਸਥਾਪਿਤ ਸਾਜਿੰਦਾ ਹੋਵੇਗਾ | ਚਰਨਜੀਤ ਸਿੰਘ ਦਾ ਜਨਮ ਮਿਤੀ 2 ਸਤੰਬਰ 1985 ਨੂੰ ਪਿਤਾ ਦਿਲਬਾਗ ਸਿੰਘ ਦੇ ਮਾਤਾ ਪਿੰਡ ਬੀਕਾ ਨੇੜੇ ਬੰਗਾ ਜਿਲਾ ਨਵਾਂਸ਼ਹਿਰ ਵਿਖੇ ਹੋਇਆ | ਉਨਾਂ ਦੀ ਮਾਤਾ ਦਾ ਨਾਮ ਭਜਨ ਕੌਰ ਹੈ | ਚਰਨਜੀਤ ਸਿੰਘ ਨੇ ਬਚਪਨ ਵਿਚ ਹੀ ਸੰਗੀਤਕ ਸ਼ੌਕ ਰੱਖਦੇ ਹੋਏ ਪ੍ਰਾਇਮਰੀ ਸਕੂਲ ਬੀਕਾ ‘ਚ ਬਾਲ ਸਭਾ ਚ ਗਾਉਣ ਤੋਂ ਸ਼ੁਰੂਆਤ ਕੀਤੀ ਤੇ ਮਿਡਲ ਦੀ ਪੜਾਈ ਸਰਕਾਰੀ ਮਿਡਲ ਸਕੂਲ ਲੱਖਪੁਰ ਤੋਂ ਤੇ 12ਵੀਂ ਤੱਕ ਸ. ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਤੋਂ ਗਰੈਜੂਏਸ਼ਨ ਅਰਮਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਤੋਂ 2006 ‘ਚ ਪਾਸ ਕੀਤੀ | ਚਰਨਜੀਤ ਸਿੰਘ ਮਿਡਲ ਸਕੂਲ ਤੋਂ ਹੀ 12ਵੀਂ ਤੱਕ ਪੜਾਈ ਦੇ ਨਾਲ਼ ਨਾਲ਼ ਸੰਗੀਤਕ ਨਾਟਕ ਮੁਕਾਬਲਿਆਂ ਚ ਹਿੱਸਾ ਲੈਂਦੇ ਰਹੇ | ਚਰਨਜੀਤ ਨੇ ਗਰੇਜੂਏਸ਼ਨ ਦੀ ਪੜਾਈ ਦੌਰਾਨ ਨੈਸ਼ਨਲ ਸਰਵਿਸ ਸਕੀਮ ਦੀਆ ਗਤੀਵਿਧੀਆਂ ਚ ਹਿੱਸਾ ਲਿਆ ਤੇ ਗ੍ਰੇਡ-ਏ ਦਾ ਅਵਾਰਡ ਹਾਸਲ ਕੀਤਾ | ਜਿਸ ਕਰਕੇ ਅਦਾਰੇ ਵਲੋਂ ਹੀ ਯੂਥ ਲੀਰਸ਼ਿਪ ਟ੍ਰੇਨਿੰਗ ਕੈਂਪ ‘ਚ ਜਾਣ ਦਾ ਮੌਕਾ ਮਿਲਿਆ , ਇਸ ਤੋਂ ਇਲਾਵਾ ਐੱਨ. ਵਾਈ. ਪੀ ਵਲੋ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਪੁਣੇ (ਮਹਾਂਰਾਸ਼ਟਰ) 29 ਮਈ, 4 ਜੂਨ 2006 ਤ੍ਰਿਪੁਰਾ (12 ਮਈ ਤੋਂ 16 ਮਈ 2007) ਨੂੰ ਅਟੈਂਡ ਕੀਤੇ, ਇਸਦੇ ਨਾਲ਼ ਨਾਲ਼ ਕਾਲਜ ਚ ਥੀਏਟਰ (ਨਾਟਕ, ਸਕਿੱਟ ਆਦਿ) ਯੂਨੀਵਰਸਿਟੀ ਕੰਪੀਟੀਸ਼ਨ ਚ ਹਿਸਾ ਲਿਆ। ਸੰਗੀਤ ਦੀ ਮੁਢੱਲੀ ਸ਼ੁਰੂਆਤ ਉਸਤਾਦ ਜੀ ਪ੍ਰੋ. ਸ਼ਮਸ਼ਾਦ ਅਲੀ ਜੀ ਦੇ ਸਨਿਧ ਚੋਂ 2005 ‘ਚ ਹੁੰਦੀ ਹੈ , ਜਿੰਨਾ ਦੀ ਛਤਰ ਛਾਇਆ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਯੂਥ ਫੈਸਟਵਲ 2008 ‘ਚ ਫੋਲਕ ਆਰਕੈਸਟਰਾ (ਢੱਡ ਪਲੇਅਰ)ਤੀਸਰਾ ਸਥਾਨ ਪ੍ਰਾਪਤ ਕੀਤਾ | ਚਰਨਜੀਤ ਸਿੰਘ ਦਾ 2008 ਤੋਂ ਕੀਬੋਰਡ ਪਲੇਅਰ ਦੇ ਤੌਰ ‘ਤੇ ਸੰਗੀਤ ਮਾਰਕੀਟ ਚ ਕਿੱਤਾ ਸ਼ੁਰੂ ਹੁੰਦਾ ਹੈ। ਇਸ ਦੋਰਾਨ ਉਸਨੇ ਪੰਜਾਬੀ ਗਾਇਕਾਂ ਹਰਪ੍ਰੀਤ ਮਾਂਗਟ, ਪ੍ਰਵੀਨ ਭਾਰਟਾ, ਗੁਰਬਖ਼ਸ਼ ਸ਼ੌਂਕੀ, ਬੰਸੀ ਬਰਨਾਲਾ, ਅਨਮੋਲ ਵਿਰਕ, ਪਾਲੀ ਦੇਤ ਵਾਲੀਆ, ਬੂਟਾ ਮੁਹੰਮਦ, ਜਸਵੀਰ ਜਿੰਦੋਵਾਲੀਆ, ਜਸ ਇੰਦਰ, ਕੁਲਵੰਤ ਕਲੇਰ, ਰਾਜਨ ਮੱਟੂ, ਕੁਲਵਿੰਦਰ ਬਾਵਾ, ਕਰਨੈਲ ਦਰਦੀ, ਹਰਦੇਵ ਚਾਹਲ, ਰਮੇਸ਼ ਚੌਹਾਨ, ਬਲਬੀਰ ਰਾਗਨੀ, ਸੱਤੀ ਖੋਖੇਵਾਲ ,ਮਾਸਟਰ ਨਿਤਿਨ, ਰਾਜ ਮਹਿੰਦੀ, ਆਦਿ ਹੋਰ ਵੱਡੇ ਛੋਟੇ ਕਲਾਕਾਰਾਂ ਨਾਲ ਕੰਮ ਕੀਤਾ । ਇਸ ਤੋਂ ਇਲਾਵਾ ਹੋਰ ਵੀ ਜਾਗਰਣ ਮੰਡਲੀਆਂ ਅਤੇ ਨਾਟਕ ਮੰਚ ‘ਚ ਪਲੇਅਬੈਕ ਕੀਤਾ। ਸਟੂਡੀਓ ਖੇਤਰ ‘ਚ ਉਸਨੇ ਗੋਲਡ ਕੁਆਇਨ ਮਿਊਜ਼ਿਕ ਸਟੂਡੀਓ ਰਾਹੋਂ, ਕਲਾਸਿਕ ਮਿਊਜ਼ਿਕ ਸਟੂਡੀਓ ਨਵਾਂਸ਼ਹਿਰ, ਗੋਸ਼ਟ ਪ੍ਰੋਡਕਸ਼ਨ ਤੇ ਰਿਥਮ ਸਟੂਡੀਓ ‘ਚ ਵੀ ਕੰਮ ਕੀਤਾ ਹੈ | ਚਰਨਜੀਤ ਸਿੰਘ ਨੇ ਸੰਗੀਤਕ ਪੇਸ਼ੇ ਨਾਲ ਸੰਬੰਧਿਤ ਮਾਈਕ੍ਰੋ ਕੰਟਰੋਲਰ ਬੋਰਡ ਕੋਡਿਗ ਨਾਲ ਸੰਬਧਿਤ ਬਹੁਤ ਸਾਰੇ ਪ੍ਰਾਜੈਕਟ ਯੂ-ਟਿਊਬ ‘ਤੇ ਸਾਂਝੇ ਕੀਤੇ | ਇਸ ਤਰਾ ਨਾਲ ਚਰਨਜੀਤ ਨੇ ਉਤਰਾਅ ਚੜਾਅ ਦੇਖਦੇ ਹੋਏ ਆਪਣੇ ਪੰਧ ਤੈਅ ਕੀਤਾ ਉਹ ਵਾਲੇ ਦਿਨਾਂ ‘ਚ ਉਹ ਹੋਰ ਬੁਲੰਦੀਆਂ ਨੂੰ ਛੂਹ ਕੇ ਇੱਕ ਸਥਾਪਿਤ ਕੀ-ਬੋਰਡ ਪਲੇਅਰ ਬਨਣ ਵੱਲ ਵੱਧ ਰਿਹਾ ਹੈ | ਅਸੀਂ ਕਾਮਨਾ ਕਰਦੇ ਹਾਂ ਕਿ ਉਹ ਆਪਣੇ ਸੰਗੀਤ ਦੇ ਖੇਤਰ ‘ਚ ਸਫਲਤਾ ਪ੍ਰਾਪਤ ਕਰਦੇ ਹੋਏ ਜਿੰਦਗੀ ‘ਚ ਹੋਰ ਉੱਚਾਈਆਂ ਨੂੰ ਪਾਰ ਕਰੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly