ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਖੋਥੜਾਂ ਸਕੂਲ ਵਿੱਚ ਬਿਜਟ ਕੀਤਾ ਸਰਕਾਰ ਵੱਲੋਂ ਪੀ ਐਮ ਸ੍ਰੀ ਯੋਜਨਾ ਅਧੀਨ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਡਿਊਟੀ ਲਗਾਈ ਗਈ ਸੀ,ਇਸ ਲਈ ਅੱਜ ਖੋਥੜਾੱ ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ। ਜਗਦੀਸ਼ ਕੁਮਾਰ ਕੋਚ ਜੀ ਨੇ ਅੱਗੇ ਬੱਚਿਆਂ ਨੂੰ ਬੋਲਦੇ ਹੋਏ ਦੱਸਿਆ ਕਿ ਖੇਡਾਂ ਵਿੱਚ ਭਾਗ ਲੈਣਾ ਬਹੁਤ ਜ਼ਰੂਰੀ ਹੈ ਇੱਕ ਤਾਂ ਤੁਸੀਂ ਬਿਮਾਰੀਆਂ ਤੋਂ ਬਚੋਗੇ ਦੂਸਰਾਂ ਆਪਣਾ ਨਾਮ, ਆਪਣੇ ਮਾਂ ਪਿਓ ਦਾ ਨਾਂ, ਆਪਣੇ ਸਕੂਲ ਦਾ ਨਾਂ, ਆਪਣੇ ਬਲਾਕ,ਜ਼ਿਲ੍ਹੇ, ਆਪਣੇ ਸੂਬੇ ਦਾ ਨਾਂ ਰੋਸ਼ਨ ਕਰੋਗੇ। ਇੱਕ ਤੁਹਾਡਾ ਦਿਮਾਗ ਮਾੜੇ ਕੰਮ ਵੱਲ ਨਹੀਂ ਜਾਂਦਾ, ਜਿਵੇਂ ਕਿ ਕਿਸੇ ਨਾਲ ਲੜਾਈ ਝਗੜਾ ਜਾਂ ਕੋਈ ਕਿਸੇ ਕਿਸਮ ਦਾ ਨਸ਼ਾ ਵਗੈਰਾ ਕਰਨ ਵੱਲ ਨਹੀਂ ਜਾਂਦਾ। ਇਸ ਦੀ ਉਦਾਹਰਨ ਮੈਂ ਹਾਂ ਕਿ ਮੇਰੀ ਉਮਰ ਕਿੰਨੀ ਹੋ ਗਈ ਹੈ ਪਰ ਮੈਨੂੰ ਕੋਈ ਬਿਮਾਰੀ ਨਹੀਂ ਲੱਗੀ ਇਥੋਂ ਤੱਕ ਕਿ ਮੈਨੂੰ ਬੁਖਾਰ ਵੀ ਦੋ ਤਿੰਨ ਵਾਰ ਚੜਿਆ ਹੋਵੇਗਾ। ਇਸ ਲਈ ਬੱਚਿਆਂ ਨੂੰ ਮੇਰਾ ਕਹਿਣ ਹੈ ਕਿ ਸਾਰੇ ਬੱਚੇ ਖੇਡਾਰੀ ਬਣਨ ਤਾਂ ਕਿ ਆਪਣਾ ਪੰਜਾਬ ਖੇਡਾਂ ਵਿੱਚ ਅਤੇ ਤੰਦਰੁਸਤੀ ਵਿੱਚ ਸਭ ਤੋਂ ਮੋਹਰੀ ਹੋਵੇ। ਇਸ ਮੌਕੇ ਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj