HOME ਪੰਚਾਇਤ ਰਾਜ ਪੈਨਸ਼ਨਰਜ ਯੂਨੀਅਨ ਪੰਜਾਬ

ਪੰਚਾਇਤ ਰਾਜ ਪੈਨਸ਼ਨਰਜ ਯੂਨੀਅਨ ਪੰਜਾਬ

2

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਚਾਇਤ ਰਾਜ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਯੂਨਿਟ ਦੀ ਮੀਟਿੰਗ ਅੱਜ ਮਿਤੀ 18-2- 2025 ਨੂੰ ਬੰਗਾ ਬਲਾਕ ਵਿਖੇ ਬਲਵਿੰਦਰ ਸਿੰਘ ਬਲਾਚੌਰ ਦੀ ਅਗਵਾਈ ਆਪਣੀਆਂ ਮੰਗਾਂ ਦੇ ਵਿਚਾਰ ਚਰਚਾ ਕਰਨ ਦੇ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਨਿਰਮਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਅੱਜ ਦੀ ਮੀਟਿੰਗ ਚ ਹਾਜ਼ਰ ਪੰਚਾਇਤ ਸਮਿਤੀਆਂ ਜਿਲਾ ਪ੍ੀਸ਼ਦਾ ਦੇ ਪੈਨਸ਼ਨਰਾਂ ਦੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਹ ਉਨਾਂ ਮੰਗਾਂ ਦੀ ਪੂਰਤੀ ਕਰਾਉਣ ਲਈ ਸੰਘਰਸ਼ ਕਰ ਰਹੇ ਹਨ ਜੋ ਦੂਜੇ ਪੈਨਸ਼ਨਰ ਪਿਛਲੇ ਲੰਬੇ ਸਮੇਂ ਤੋਂ ਪ੍ਰਾਪਤ ਕਰ ਰਹੇ ਹਨ ਜਿਵੇਂ ਕਿ ਬੁਢਾਪਾ ਭੱਤਾ ਐਲ ਟੀ ਸੀ ਆਦਿ। ਬੁਢਾਪਾ ਭੱਤਾ 70 ਸਾਲਾਂ ਦੀ ਉਮਰ ਤੱਕ ਹੀ ਦਿੱਤਾ ਜਾਂਦਾ ਹੈ। ਐਲ ਟੀ ਸੀ ਲਾਗੂ ਨਹੀਂ ਕੀਤੀ ਜਾ ਰਹੀ ਪੈਨਸ਼ਨ ਕਦੇ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਛੇਵੇਂ ਪੇ ਕਮਿਸ਼ਨ ਦਾ ਲਾਭ ਤਿੰਨ ਸਾਲਾਂ ਬਾਅਦ ਪੈਨਸ਼ਨ ਨਾਲ ਤਾਂ ਲਾ ਦਿੱਤਾ ਗਿਆ ਪਰੰਤੂ ਬਕਾਏ ਹੁਣ ਤੱਕ ਨਹੀਂ ਦਿੱਤੇ ਗਏ । ਸੈਂਕੜੇ ਪੈਨਸ਼ਨਰਾਂ ਨੂੰ ਪੈਨਸ਼ਨ ਨਾਲ ਵੀ ਛੇਵਾਂ ਪੇ ਕਮਿਸ਼ਨ ਨਹੀਂ ਲਾਇਆ ਗਿਆ। ਪੈਨਸ਼ਨਰਾਂ ਦੇ ਵਕਾਏ ਦੇਣ ਵਿੱਚ ਵੀ ਜਾਣ ਬੁਝ ਕੇ ਦੇਰੀ ਕੀਤੀ ਜਾਂਦੀ ਹੈ। ਪੈਨਸ਼ਨ ਸੈਲ ਨੂੰ ਚੁਸਤ ਦਰੁਸਤ ਕਰਨ ਦੀ ਸਖਤ ਲੋੜ ਹੈ। ਉੱਪਰੋਕਤ ਮੰਗਾਂ ਦੀ ਪੂਰਤੀ ਕਰਾਉਣ ਲਈ 28 ਫਰਵਰੀ ਨੂੰ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫਤਰ ਵਿਕਾਸ ਭਵਨ ਮੋਹਾਲੀ ਵਿਖੇ ਧਰਨਾ ਲਾਇਆ ਜਾਵੇਗਾ ਜਿਸ ਵਿੱਚ ਪੰਚਾਇਤ ਸਮਿਤੀਆਂ ਜ਼ਿਲ੍ਾ ਪਰਿਸ਼ਤਾ ਦੇ ਪੈਨਸ਼ਨਰ ਵੱਡੀ ਗਿਣਤੀ ਚ ਸ਼ਾਮਿਲ ਹੋਣਗੇ। ਦੂਜੀ ਜਥੇਬੰਦੀਆਂ ਦੇ ਪੈਨਸ਼ਨਰਾਂ ਨੂੰ ਹਾਜ਼ਰ ਆਉਣ ਲਈ ਬੇਨਤੀ ਕੀਤੀ ਜਾਂਦੀ ਹੈ। ਅੱਜ ਦੇ ਧਰਨੇ ਨੂੰ ਨਿਰਮਲ ਸਿੰਘ ਲੋਧੀ ਮਾਜਰਾ ਸੂਬਾ ਪ੍ਰਧਾਨ ਤੋਂ ਇਲਾਵਾ ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਕਮਲੇਸ਼ ਕੁਮਾਰੀ, ਰਾਜਿੰਦਰ ਕੌਰ ਸੈਣੀ, ਮਲਕੀਤ ਕੌਰ, ਜੋਗਿੰਦਰ ਸਿੰਘ ਬੰਗਾ, ਕੂੜਾ ਰਾਮ, ਰਾਜਕੁਮਾਰ, ਰਾਮ ਸਰਨ, ਅਮਰੀਕ ਸਿੰਘ, ਦਿਲਵਾਰਾ ਰਾਏ, ਰਾਮ ਆਸਰਾ, ਸਤਨਾਮ ਰਣਜੀਤ ਸਿੰਘ, ਸਿੰਦਰਪਾਲ, ਸੁਖਵਿੰਦਰ ਕੁਮਾਰ ਵੱਲੋਂ ਸੰਬੋਧਨ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਖੋਥੜਾਂ ਸਕੂਲ ਵਿੱਚ ਬਿਜਟ ਕੀਤਾ ਸਰਕਾਰ ਵੱਲੋਂ ਐਮ ਪੀ ਸ੍ਰੀ ਯੋਜਨਾ ਅਧੀਨ ਜਗਦੀਸ਼ ਕੁਮਾਰ ਕੋਚ ਨੇ ਖੇਡਾਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕੀਤਾ
Next articleਵਿਸ਼ਾਲ ਕਬੱਡੀ ਕੱਪ ਪਿੰਡ ਖੜਕੜ ਕਲਾਂ ( ਸ.ਭ.ਸ ਨਗਰ ) ਵਿਖੇ