“ਕਬੱਡੀ ਕੱਪ ਦਾਖਾ” ਦੌਰਾਨ ਉਭਰਦੇ ਕਬੱਡੀ ਖਿਡਾਰੀ

 

“ਭੀਮਾ ਸ਼ੇਖੂਪੁਰਾ” ਦਾ 6 ਫੁੱਟੇ ਕੱਪ ਨਾਲ ਵਿਸ਼ੇਸ਼ ਸਨਮਾਨ

(ਸਮਾਜ ਵੀਕਲੀ):- ਮਿਤੀ 13 ਨਵੰਬਰ 2022 ਨੂੰ ਪਿੰਡ ਦਾਖਾ ਦੀ ਗਰਾਊਂਡ ਵਿੱਚ ਯੂਨਾਈਟਿਡ ਸਪੋਰਟਸ ਐਂਡ ਵੈਲਫੇਅਰ ਕਲੱਬ ਦਾਖਾ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ। ਸਾਬਕਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੁੱਖਾ ਦਾਖਾ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ ਪੰਜਾਬ ਭਰ ਦੀਆਂ ਉੱਚ ਕੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ।ਜਿੱਥੇ ਇਸ ਕਬੱਡੀ ਕੱਪ ਦੌਰਾਨ ਦਰਸ਼ਕਾਂ ਨੇ ਸ਼ਾਨਦਾਰ ਕਬੱਡੀ ਮੈਚਾਂ ਦਾ ਆਨੰਦ ਮਾਣਿਆ ਉਥੇ ਹੀ ਕਬੱਡੀ ਦੇ ਉਭਰਦੇ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਸੱਖਾ ਦਾਖਾ ਨੇ ਦੱਸਿਆ ਕਿ ਕਬੱਡੀ ਜਗਤ ਵਿੱਚ ਉੱਭਰਦੇ ਜਾਫੀ ਸੁਮਨਦੀਪ ਸਿੰਘ “ ਭੀਮਾ ਸ਼ੇਖੂਪੁਰਾ “ ਦਾ 6 ਫੁੱਟ ਦੇ ਕੱਪ ਨਾਲ ਵਿਸ਼ੇਸ਼ ਸਨਮਾਨ ਪਵਨ ਮਲੇਸ਼ੀਆ ਵੱਲੋਂ ਕੀਤਾ ਗਿਆ।

ਇਸ ਮੌਕੇ ਮਾਸਟਰ ਬਲਦੇਵ ਸਿੰਘ ਸ਼ੇਖੂਪੁਰਾ ਨੇ ਕਿਹਾ ਕਿ ਸੁਮਨਦੀਪ ਸਿੰਘ “ਭੀਮਾ ਸ਼ੇਖੂਪੁਰਾ” ਜਿੱਥੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਿਹਾ ਹੈ ਉੱਥੇ ਪਿੰਡ ਸ਼ੇਖੂਪੁਰਾ ਦਾ ਨਾਮ ਵੀ ਚਮਕਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਬੱਚੇ ਦੀ ਖੇਡ ਵਿੱਚ ਹੋਰ ਵੀ ਨਿਖਾਰ ਲਿਆਉਣ ਲਈ ਪਿੰਡ ਦਾ ਪੂਰਨ ਸਹਿਯੋਗ ਰਹੇਗਾ।ਇਸ ਸਮੇਂ ਸੁੱਖਾ ਦਾਖਾ, ਕਰਨਵੀਰ ਸਿੰਘ ਸੇਖੋਂ, ਮਾਸਟਰ ਬਲਦੇਵ ਸਿੰਘ ਸ਼ੇਖੂਪੁਰਾ, ਮਾਸਟਰ ਕੁਲਵੰਤ ਸਿੰਘ ਹਾਂਸ, ਕਬੱਡੀ ਖਿਡਾਰੀ ਸਰਬਾ ਸ਼ੇਖੂਪੁਰਾ, ਬੀਰਇੰਦਰ ਸਿੰਘ, ਬਿੱਟੂ ਸ਼ੇਖੂਪੁਰਾ, ਸਨੀ ਬੀਰਮੀ, ਮਨੀ ਬੀਰਮੀ, ਲੈਕਚਰਾਰ ਕਰਮਜੀਤ ਸਿੰਘ ਪੰਡੋਰੀ ਅਤੇ ਪੰਚ ਜਗਦੇਵ ਸਿੰਘ ਸ਼ੇਖੂਪੁਰਾ ਨੇ ਭੀਮਾ ਸ਼ੇਖੂਪੁਰਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲ ਦਿਵਸ ਤੇ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ
Next articleਨਜ਼ਮ