ਲੌਂਗੋਵਾਲ ਦੀ ਬਰਸੀ ਮੋਕੇ ਕਿਸਾਨਾਂ ਨੇ ਧਰਮਸੋਤ ਤੇ ਵਿਜੇਇੰਦਰ ਸਿੰਗਲਾ ਨੂੰ ਕਾਲੇ ਝੰਡੇ ਦਿਖਾਏ

ਸੰਗਰੂਰ (ਸਮਾਜ ਵੀਕਲੀ):  ਪੰਜਾਬ ਸਰਕਾਰ ਵੱਲੋਂ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਅਨਾਜ ਮੰਡੀ ਲੌਂਗੋਵਾਲ ਵਿੱਚ ਰੱਖੇ ਸਮਾਗਮ ’ਚ ਸ਼ਰਧਾਂਜਲੀ ਭੇਟ ਕਰਨ ਪੁੱਜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਜੇਇੰਦਰ ਸਿੰਗਲਾ ਦਾ ਕਿਸਾਨਾਂ ਵੱਲੋਂ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ। ਵੱਡੀ ਤਾਦਾਦ ’ਚ ਕਿਸਾਨ ਅਨਾਜ ਮੰਡੀ ਕੋਲ ਪੁੱਜ ਗਏ ਸਨ ਜਿਨ੍ਹਾਂ ਨੂੰ ਪੁਲੀਸ ਨੇ ਸਖਤ ਨਾਕੇਬੰਦੀ ਕਰਕੇ ਰੋਕ ਲਿਆ ਪਰ ਕਿਸਾਨ ਪੁਲੀਸ ਦੀ ਨਾਕਾਬੰਦੀ ਉਖਾੜ ਕੇ ਅਨਾਜ ਮੰਡੀ ’ਚ ਪੁੱਜ ਗਏ। ਪ੍ਰੋਗਰਾਮ ਖਤਮ ਹੁੰਦਿਆਂ ਜਿਉਂ ਹੀ ਮੰਤਰੀ ਗੱਡੀਆਂ ’ਚ ਬੈਠ ਕੇ ਜਾਣ ਵਾਲੇ ਸਨ ਤਾਂ ਕਿਸਾਨ ਗੱਡੀਆਂ ਦੇ ਪਿੱਛੇ ਪੈ ਗਏ ਅਤੇ ਦੂਰ ਤੱਕ ਗੱਡੀਆਂ ਦਾ ਪਿੱਛਾ ਕੀਤਾ।

ਇਸੇ ਦੌਰਾਨ ਪੁਲੀਸ ਬੇਬੱਸ ਨਜ਼ਰ ਆਈ। ਗੱਡੀਆਂ ਭਜਾਉਣ ਕਰਕੇ ਮੰਤਰੀ ਨਿਕਲ ਗਏ। ਕਿਸਾਨ ਸਟੇਜ ਦੇ ਨਜ਼ਦੀਕ ਪੁੱਜ ਗਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਕਿਸਾਨ ਅਕਾਲੀ ਦਲ ਦੇ ਪ੍ਰੋਗਰਾਮ ਵੱਲ ਸੁਖਬੀਰ ਬਾਦਲ ਦਾ ਵਿਰੋਧ ਕਰਨ ਗੁਰਦੁਆਰਾ ਕੈਬੋਵਾਲ ਵੱਲ ਵੱਧ ਰਹੇ ਹਨ। ਪੁਲੀਸ ਦੇ ਦੋ ਨਾਕੇ ਕਿਸਾਨਾਂ ਨੇ ਤੋੜ ਦਿੱਤੇ ਹਨ। ਇਸ ਮਗਰੋਂ ਕਿਸਾਨ ਗੁਰਦੁਆਰਾ ਕੈਂਬੋਵਾਲ ਦੇ ਗੇਟ ਅੱਗੇ ਪੁੱਜੇ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਸੁਖਬੀਰ ਬਾਦਲ ਨੂੰ ਗੁਰੂਘਰ ਅੰਦਰ ਦਾਖਲ ਨਹੀਂ ਹੋਣ ਦੇਣਗੇ। ਇਸ ਮੌਕੇ ਵੱਡੀ ਤਾਦਾਦ ’ਚ ਪੁਲੀਸ ਤਾਇਨਾਤ ਹੈ ਅਤੇ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਾਇਡਸ ਕੈਡਿਲਾ ਦੀ ਵੈਕਸੀਨ ਨੂੰ ਪ੍ਰਵਾਨਗੀ
Next articleਪਟਵਾਰ ਯੂਨੀਅਨ ਵੱਲੋਂ ਮੰਗਾਂ ਦੇ ਹੱਕ ਵਿੱਚ ਧਰਨਾ