ਏਕਤਾ ਵਿੱਚ ਬਲ ਹੈ!
(ਸਮਾਜ ਵੀਕਲੀ) ਸਿੱਖਿਆ ਪ੍ਰਾਪਤ ਕਰਦਿਆਂ ਆਪਾਂ ਏਕਤਾ ਵਿੱਚ ਬਲ ਹੈ। ਕਿਸਾਨ ਦੀ ਕਹਾਣੀ ਪੜ੍ਹੀ ਸੀ। ਜਿਸ ਵਿੱਚ ਕਿਸਾਨ ਨੇ ਆਪਣੇ ਪੁੱਤਰਾਂ ਨੂੰ ਏਕਤਾ ਵਿੱਚ ਬਲ ਦੀ ਕਥਾ ਸੁਣਾਈ ਸੀ। ਅਸੀਂ ਉਹ ਕਹਾਣੀ ਪੜ੍ਹੀ ਹੈ ਤੇ ਭੁਲਾ ਦਿੱਤੀ ਹੈ। ਹੁਣ ਅਸੀਂ ਆਪਣੇ ਆਲ਼ੇ ਦੁਆਲ਼ੇ ਦੇਖਦੇ ਹਾਂ। ਪੰਜਾਬ ਵਿੱਚ ਆਗੂਆਂ ਦਾ ਹੜ੍ਹ ਆਇਆ ਹੋਇਆ ਹੈ ਪਰ ਪੰਜਾਬ ਨਾਇਕ ਵਿਹੂਣਾ ਹੋ ਗਿਆ ਹੈ। ਸਾਡੇ ਸਮਾਜ ਦੇ ਕਿਸੇ ਵੀ ਖੇਤਰ ਵਿੱਚ ਕੋਈ ਅਜਿਹਾ ਨਾਇਕ ਨਜ਼ਰ ਨਹੀਂ ਆਉਂਦਾ ਜਿਹੜਾ, ਇਸ ਭਵਸਾਗਰ ਵਿਚੋਂ ਪੰਜਾਬ ਨੂੰ ਬਾਹਰ ਕੱਢਣ ਵਿੱਚ ਮੋਹਰੀ ਰੋਲ ਨਿਭਾਉਣ ਵਾਲਾ ਹੋਵੇ। ਮਨੁੱਖ ਜਿਉਂ ਜਿਉਂ ਸਿਆਣਾ ਹੁੰਦਾ ਹੈ ਗਿਆ ਤਾਂ ਉਸਦੇ ਅੰਦਰ ਵੱਖਰੇ ਤੌਰ ਰਹਿਣ ਦੀ ਲਲਕ ਪੈਦਾ ਹੋ ਗਈ। ਜਦੋਂ ਬੰਦਾ ਜੰਗਲੀ ਤੋਂ ਪੇੰਡੂ ਤੋਂ ਸ਼ਹਿਰੀ ਬਣਿਆ ਤਾਂ ਬੜੀ ਤਣਾ-ਤਣੀ ਹੋਈ ਸੀ।ਸਿਆਣੇ ਆਖਦੇ ਹਨ ਕਿ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ, ਜਦੋਂ ਘਸੁੰਨ ਜਾਂ ਮੁੱਕਾ ਤੇ ਮੁੱਠੀ ਬਣਦਾ ਹੈ ਤੇ ਦੂਸਰੇ ਦੀ ਢੂਹੀ ‘ਤੇ ਵਰਦਾ ਹੈ, ਫੇਰ ਨੀ ਆਖਦੇ ਕਿ ਉੰਗਲਾਂ ਬਰਾਬਰ ਨਹੀਂ, ਉਦੋਂ ਸਭ ਚੁੱਪ ਹੋ ਜਾਂਦੇ ਹਨ, ਹੁਣ ਵੀ ਸਿਵਿਆਂ ਵਰਗੀ ਚੁੱਪ ਹੈ, ਬਿਗੜੀ ਲਗੌੜ ਹੜਦੁੰਗ ਮਚਾ ਰਹੀ ਹੈ, ਅਸੀਂ ਤਮਾਸ਼ਬੀਨ ਹਾਂਜਿਵੇਂ ਪਰਬਤ ਦੀ ਚੋਟੀ ਤੋਂ ਜਦੋਂ ਬਰਫ਼ ਦੀ ਬੂੰਦ ਬਣਦੀ ਹੈ ਤਾਂ ਉਹ ਹੀ ਬੂੰਦ ਧਰਤੀ ਤੱਕ ਪੁੱਜਦੀ ਬਹੁਤ ਕੁੱਝ ਆਪਣੇ ਨਾਲ ਤੁਰਦੀ ਹੈ। ਜਿਸ ਦੇ ਵਿੱਚ ਮਿੱਟੀ,ਪੱਥਰ, ਰੁੱਖ ਮਨੁੱਖ, ਪਸ਼ੂ-ਪੰਛੀ ਤੇ ਹੋ ਘੋਗੇ ਛਿੱਪੀਆਂ ਤੇ ਹੋਰ ਬਹੁਤ ਕੁੱਝ ਹੁੰਦਾ ਹੈ। ਦਰਿਆ ਤੱਕ ਪੁਜਦੀ ਬੂੰਦ ਕੱਸੀਆਂ, ਨਾਲੇ, ਨਦੀ ਤੇ ਦਰਿਆ ਬਣ ਵਗ ਤੁਰਦੀ ਹੈ, ਸਮੁੰਦਰ ਤੱਕ ਪੁੱਜਦੀਆਂ ਆਪਣਾ ਰੰਗ, ਰੂਪ ਤੇ ਸੁਭਾਅ ਹੀ ਨਹੀਂ ਬਦਲਦੀ ਸਗੋਂ ਨਾਮ ਵੀ ਬਦਲਦੀ ਹੈ। ਬਰਫ਼ ਤੋਂ ਬੂੰਦ, ਬੂੰਦ ਤੋਂ ਕੂਲ, ਕੂਲ ਤੋਂ ਕੱਸੀ..ਕੱਸੀ ਤੋਂ ਨਾਲੇ, ਨਾਲੇ ਤੋਂ ਨਹਿਰ, ਨਹਿਰ ਤੋਂ ਨਦੀ,ਨਦੀ ਤੋਂ ਦਰਿਆ ਤੇ ਦਰਿਆ ਸਮੁੰਦਰ ਸਮੁੰਦਰ ਤੋਂ ਭਾਫ, ਭਾਫ ਤੋਂ ਬੱਦਲ.ਤੇ ਬੱਦਲਾਂ ਤੋਂ ਮੀਂਹ, ਬਰਫ ਤੇ ਬੂੰਦ ਬਣ ਜਾਂਦੀ ਹੈ। ਸਤੀਸ਼ ਗੁਲਾਟੀ ਦਾ ਇੱਕ ਸ਼ਿਅਰ ਚੇਤੇ ਆਉਦਾ ਹੈ-
” ਉਹ ਪਾਰਦਰਸ਼ੀ ਨੀਲੀ.ਸੰਦਲੀ ਜਾਂ ਸੁਨਹਿਰੀ ਹੈ,
ਨਦੀ ਦੀ ਤੋਰ ਦੱਸ ਦੇਦੀ ਹੈ ਕਿ ਉਹ ਕਿੰਨੀ ਕੁ ਗਹਿਰੀ ਹੈ।”
ਹੁਣ ਗੱਲ ਤੇ ਭੁੱਖ ਦੀ ਹੈ, ਦੁੱਖ ਦੀ ਗੱਲ ਨਹੀਂ। ਦੁੱਖੀ ਬੰਦਾ ਭੁੱਖ ਦੀ ਗੱਲ ਨਹੀਂ ਕਰਦਾ। ਰੱਜਿਆ ਤੇ ਆਫਰਿਆ ਬੰਦਾ ਭੁੱਖ ਦਾ ਜਾਪ ਤੇ ਕੀਰਤਨ ਵੀ ਕਰਦਾ ਹੈ ਪਰ ਉਸਦੀ ਕਦੇ ਵੀ ਭੁੱਖ ਨਹੀਂ ਮਿੱਟਦੀ, ਉਹ ਜਰੂਰ ਮਿੱਟੀ ਹੋ ਜਾਂਦਾ ਹੈ। ਹੁਣ ਦੇਸ਼ ਵਿੱਚ ਭੁੱਖ ਦਾ ਜਸ਼ਨ ਮਨਾਇਆ ਜਾ ਰਿਹਾ, ਲਾਸ਼ਾਂ ਦੀ ਆਹੂਤੀ ਪਾ ਕੇ ਮਨੁੱਖਤਾ ਦਾ ਕੀਰਤਨ ਸੋਹਿਲਾ ਪੜ੍ਹਿਆ ਜਾ ਰਿਹਾ ਹੈ। ਰੂਹ ਦੇ ਭੁੱਖੇ ਰੂਹਾਂ ਦੇ ਰੱਜਿਆਂ ਦਾ ਵਪਾਰ ਕਰਦੇ ਹਨ। ਵਪਾਰੀ ਕਦੇ ਕਿਸੇ ਦਾ ਮਿੱਤ ਨਹੀਂ ਹੁੰਦਾ। ਉਸਦੀਆਂ ਅੱਖਾਂ ਮੁਨਾਫ਼ੇ ‘ਤੇ ਹੁੰਦੀਆਂ ਹਨ। ਉਸ ਦੇ ਊਚ ਨੀਚ, ਜਾਤ ਪਾਤ, ਧਰਮ ਤੇ ਗੋਤ,ਖਿੱਤਾ ਤੇ ਇਲਾਕਾ ਕੋਈ ਅਰਥ ਨਹੀਂ ਰੱਖਦਾ। ਉਹ ਤੇ ਵਪਾਰ ਨੂੰ ਰੂੜ੍ਹੀਆਂ ਦੇ ਵਾਂਗੂੰ ਸਦਾ ਵਧਾਉਣ ਦੇ ਵਿੱਚ ਹਰ ਤਰ੍ਹਾਂ ਦਾ ਸਮਝੌਤਾ ਕਰਦਾ ਹੈ ਪਰ ਕਦੇ ਘਾਟਾ ਨੀ ਪਾਉਂਦਾ ਤੇ ਨਾ ਹੀ ਮੁਫਤ ਵੰਡ ਦਾ ਹੈ। ਜਦੋਂ ਵਪਾਰੀ ਵਸਤੂਆਂ ਤੇ ਮਨੁੱਖਤਾ ਨੂੰ ਬਰਾਬਰ ਸਮਝਣ ਲੱਗੇ ਤਾਂ ਸਮਝੋ, ਭੁੱਖ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਵਪਾਰੀ ਜਸ਼ਨ ਮਨਾਉਂਦੇ ਵੀ ਕਦੇ ਘਾਟਾ ਨਹੀਂ ਖਾਂਦਾ। ਪਤਾ ਨਹੀਂ ਇਹ ਕਿਉਂ ਕਹੀ ਜਾਂਦੇ ਹਨ ਕਿ ” ਕਿ ਢਿੱਡ ਰੇਤੇ ਬੱਜਰੀ ਤੇ ਮਿੱਟੀ ਨਾਲ ਨਹੀਂ ਸਗੋਂ ਰੂਹ ਨਾ ਭਰਦਾ ਹੈ। ” ਕਈਆਂ ਦਾ ਢਿੱਡ ਵੀ ਭਰ ਜਾਂਦਾ ਹੈ ਪਰ ਰੂਹ ਨਹੀਂ ਭਰਦੀ। ਜਿਸ ਦੀ ਰੂਹ ਭਰ ਜਾਵੇ ਉਹ ਜਿਉਂਦੇ ਜੀਅ ਅਮਰ ਹੋ ਜਾਂਦਾ ਹੈ। ਜਿਸ ਦੀ ਰੂਹ ਨਾ ਭਰੇ ਉਹ ਭਟਕਣ ਦੇ ਚੱਕਰਵਿਊ ਦੇ ਵਿੱਚ ਫਸ ਜਾਂਦਾ ਹੈ। ਫਸਿਆ ਬੰਦਾ ਜਾਂ ਗੱਡੀ ਜ਼ੋਰ ਨਾਲ ਨਹੀਂ, ਜੁਗਤ ਦੇ ਨਾਲ ਨਿਕਲਦੀ ਹੈ। ਹੁਣ ਜੁਗਤੀ ਬੰਦੇ ਭਾਲਿਆਂ ਨੀ ਲੱਭਦੇ ਸਭ ਚੁੱਪ ਦੀ ਗੁਫਾ ਵਿੱਚ ਪਦਮ ਆਸਣ ਲਾਈ ਬੈਠੇ ਹਨ! ਸਭ ਖਿਲਰੇ ਹੋਏ ਹਨ, ਆਪੋਆਪਣੀ ਹਾਉਮੈਂ ਨੂੰ ਲੈ ਕੇ ਬੈਠੇ ਹਨ, ਮੇਰੀ ਯੂਨੀਅਨ ਵੱਡੀ ਹੈ, ਮੈਂ ਸਰਕਾਰ ਦੀਆਂ ਗੋਡਣੀਆਂ ਲਵਾ ਸਕਦਾ, ਇਹ ਕਦੋਂ ਇੱਕ ਮੰਚ ਤੇ ਇੱਕਜੁੱਟ ਹੋਣਗੇ ? ਆਪਣੇ ਆਪ ਨੂੰ ਕਦੋਂ ਤਰਾਸ਼ਣਗੇ? ਆਓ ਆਪਾਂ ਆਪੋ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ। ਆਪਣੀ ਹਾਉਮੈ ਨੂੰ ਖਤਮ ਕਰੀਏ।
********
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



