ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਦੇ ਮੌਕੇ ’ਤੇ ਡੇਰਾਬੱਸੀ ਵਿੱਚ ਸੇਵਾ ਅਤੇ ਸੱਭਿਆਚਾਰ ਦਾ ਵਿਲੱਖਣ ਸੰਗਮ ਦੇਖਣ ਨੂੰ ਮਿਲਿਆ। ਭਾਜਪਾ ਮੰਡਲ ਡੇਰਾਬੱਸੀ ਵੱਲੋਂ ਸੀਮਾ ਮਿੱਤਲ ਫਾਊਂਡੇਸ਼ਨ ਦੇ ਕਨਵੈਨਸ਼ਨ ਹਾਲ ਵਿੱਚ ਮੁਫ਼ਤ ਮੈਡੀਕਲ ਕੈਂਪ ਅਤੇ ਰੁੱਖ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਮੈਡੀਕਲ ਕੈਂਪ ਵਿੱਚ 100 ਤੋਂ ਵੱਧ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਡਾਕਟਰੀ ਸਲਾਹ ਦੇ ਨਾਲ ਜ਼ਰੂਰੀ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ’ਤੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦੇਣ ਲਈ “ਮਾਂ ਲਈ ਇੱਕ ਰੁੱਖ” ਮੁਹਿੰਮ ਤਹਿਤ ਗਿਆਰਾਂ ਫਲਦਾਰ ਅਤੇ ਛਾਂਦਾਰ ਰੁੱਖ ਲਗਾਏ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਤੋਂ ਹਰੇਕ ਨਾਗਰਿਕ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਪ੍ਰਧਾਨ ਮੰਤਰੀ ਲਈ ਜਨਮਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਇਸ ਮੌਕੇ ’ਤੇ ਸੀਨੀਅਰ ਭਾਜਪਾ ਆਗੂ ਸੰਜੀਵ ਖੰਨਾ, ਓਬੀਸੀ ਵਿੰਗ ਪੰਜਾਬ ਦੇ ਉਪ ਪ੍ਰਧਾਨ ਰਵਿੰਦਰ ਵੈਸ਼ਨਵ, ਇੰਡਸਟਰੀ ਐਸੋਸੀਏਸ਼ਨ ਡੇਰਾਬੱਸੀ ਦੇ ਪ੍ਰਧਾਨ ਵਿਜੇ ਮਿੱਤਲ, ਭਾਜਪਾ ਮੰਡਲ ਪ੍ਰਧਾਨ ਸ਼ਹਿਰੀ ਪਵਨ ਧੀਮਾਨ (ਪੰਮਾ), ਭਾਜਪਾ ਮੰਡਲ ਪ੍ਰਧਾਨ ਦਿਹਾਤੀ ਸੁਖਦੇਵ ਰਾਣਾ, ਦਵਿੰਦਰ ਪਾਲ ਪੁੰਡੀਰ, ਹਰਮੇਸ਼ ਗੁਪਤਾ, ਦਿਨੇਸ਼ ਵੈਸ਼ਨਵ, ਸੇਵਾਮੁਕਤ ਪ੍ਰਿੰਸੀਪਲ ਸਾਧਨਾ ਸੈਂਗਰ, ਪ੍ਰੋਫੈਸਰ ਮੀਨੂ, ਆਈ.ਐਸ. ਕਲੇਅਰ, ਬੰਟੀ ਸ਼ਰਮਾ, ਨਿਰਮਲ ਸਿੰਘ ਅਤੇ ਅਮਨ ਪਾਹਵਾ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



