ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਵਿਖੇ ਬੁੱਧ ਪੂਰਨਿਮਾ ਖੁਸ਼ੀਆਂ ਨਾਲ ਮਨਾਈ ਗਈ
ਸਮਾਜ ਵੀਕਲੀ
ਜਲੰਧਰ, 24 ਮਈ (ਜੱਸਲ)- ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ) ਪੰਜਾਬ ਵਲੋਂ ‘ਬੁੱਧ ਪੂਰਨਿਮਾ ‘ਬਹੁਤ ਖੁਸ਼ੀਆਂ ਅਤੇ ਸ਼ਰਧਾ ਨਾਲ ਤਕਸ਼ਿਲਾ ਮਹਾਂ ਬੁੱਧ ਵਿਹਾਰ ਕਾਦੀਆ, ਲੁਧਿਆਣਾ ਵਿਖੇ ਮਨਾਈ ਗਈ। ਇਸ ਮੌਕੇ ‘ਤੇ ਭਿਖਸ਼ੂ ਪ੍ਰਗਿਆ ਬੋਧੀ, ਭਿਖਸ਼ੂ ਦਰਸ਼ਨ ਦੀਪ, ਭਿਖਸ਼ੂ ਚੰਦਰ ਕੀਰਤੀ ਨੇ ਧੰਮ ਦੇਸ਼ਨਾ ਕੀਤੀ। ਉਹਨਾਂ ਉਪਾਸ਼ਕਾਂ ਨੂੰ ਪੰਚਸ਼ੀਲ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਸ਼੍ਰੀ ਹਰਬੰਸ ਲਾਲ ਵਿਰਦੀ, ਜਨਰਲ ਸਕੱਤਰ ਪੰਜਾਬ ਬੁੱਧਿਸ਼ਟ ਸੁਸਾਇਟੀ ਯੂ. ਕੇ. ਨੇ ਕਿਹਾ ਕਿ ਤਥਾਗਤ ਬੁੱਧ ਦਾ ਧੰਮ ਵਿਗਿਆਨਕ ਹੈ। ਉਹਨਾਂ ਦੀ ਪੁਸਤਕ “ਬੁੱਧ ਤੇ ਉਹਨਾਂ ਦਾ ਸ਼ੰਦੇਸ਼ “(ਹਿੰਦੀ ‘ਚ) ਰਿਲੀਜ਼ ਕੀਤੀ ਗਈ।
ਅੈਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸ਼ਟ ਸੁਸਾਇਟੀ ਨੇ ਬੁੱਧ ਪੂਰਨਿਮਾ ਦੀ ਵਧਾਈ ਦਿੱਤੀ ਤੇ ਸਭ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ‘ਤੇ ਸ੍ਰੀ ਰਾਮ ਦਾਸ ਗੁਰੂ, ਰਾਮ ਨਰਾਇਣ, ਸ਼ਾਮ ਲਾਲ ਜੱਸਲ, ਅਵਤਾਰ ਸਿੰਘ, ਮਨੋਜ ਕੁਮਾਰ ਐਸ. ਡੀ .ਓ, ਵਿਜੈ ਕੁਮਾਰ, ਡਾ. ਤਰੀਭਵਨ, ਰਾਮ ਅਵਤਾਰ ਮੌਰਿਆ, ਓਮਾ ਰਾਓ, ਉਮ ਪ੍ਰਕਾਸ਼ ਇੰਜੀਨੀਅਰ, ਡਾ.ਹਰਭਜਨ ਲਾਲ, ਇਨਕਲਾਬ ਸਿੰਘ ,ਨਵਦੀਪ ਚੌਹਾਨ, ਵਿਨੋਦ ਗੌਤਮ, ਨੈਣਦੀਪ ਸ਼ਿਵ ਕੁਮਾਰ, ਰਾਮ ਪ੍ਰਕਾਸ਼ ਸਮਰਾ, ਲੋਕ ਸਭਾ ਲੁਧਿਆਣਾ ਤੋਂ ਦਵਿੰਦਰ ਸਿੰਘ ਰਾਮਗੜ੍ਹੀਆ ਬਸਪਾ ਉਮੀਦਵਾਰ ,ਬਸਪਾ ਆਗੂ ਤੇ ਵਰਕਰ ਅਤੇ ਹੋਰ ਬਹੁਤ ਸਾਰੇ ਉਪਾਸ਼ਕ ਹਾਜਰ ਸਨ। ਤਕਸ਼ਿਲਾ ਸਾਹਿਤ ਕੇਂਦਰ ਅਤੇ ਹੋਰ ਵਿਅਕਤੀਆ ਵਲੋਂ ਮਿਸ਼ਨਰੀ ਕਿਤਾਬਾਂ ਦੇ ਸਟਾਲ ਲਗਾਏ ਗਏ। ਅਟੁੱਟ ਲੰਗਰ ਵੀ ਲਗਾਇਆ ਗਿਆ।