ਸਟੈਨਫੋਰਡ ਦੇ ਮਿਲਗਰੋਮ ਤੇ ਵਿਲਸਨ ਨੂੰ ਅਰਥਸ਼ਾਸਤਰ ਦਾ ਨੋਬੇਲ

ਸਟਾਕਹੋਮ (ਸਮਾਜ ਵੀਕਲੀ) : ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ ਇਸ ਵਾਰ ਅਮਰੀਕੀ ਅਰਥ ਸ਼ਾਸਤਰੀ ਪੌਲ ਆਰ. ਮਿਲਗਰੋਮ ਤੇ ਰੌਬਰਟ ਬੀ. ਵਿਲਸਨ ਨੂੰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ‘ਆਕਸ਼ਨ ਥਿਊਰੀ’ (ਨੀਲਾਮੀ ਸਿਧਾਂਤ) ਵਿਚ ਸੁਧਾਰ ਤੇ ਨੀਲਾਮੀ ਦੇ ਨਵੇਂ ਤਰੀਕਿਆਂ ਦੀ ਖੋਜ ਕਰਨ ਲਈ ਦਿੱਤਾ ਗਿਆ ਹੈ।

ਪੁਰਸਕਾਰ ਦਾ ਐਲਾਨ ਅੱਜ ‘ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼’ ਦੇ ਜਨਰਲ ਸਕੱਤਰ ਨੇ ਕੀਤਾ। ਮਿਲਗਰੋਮ ਤੇ ਵਿਲਸਨ ਦੋਵੇਂ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਵਿਚ ਕਾਰਜਸ਼ੀਲ ਹਨ। ਉਨ੍ਹਾਂ ਅਧਿਐਨ ਕੀਤਾ ਹੈ ਕਿ ਨੀਲਾਮੀ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਅਜਿਹੀਆਂ ਵਸਤਾਂ ਤੇ ਸੇਵਾਵਾਂ (ਜਿਵੇਂ ਕਿ ਰੇਡੀਓ ਫਰਿਕੁਐਂਸੀ) ਲਈ ਨੀਲਾਮੀ ਢਾਂਚਾ ਤਿਆਰ ਕੀਤਾ ਹੈ ਜਿਨ੍ਹਾਂ ਨੂੰ ਰਵਾਇਤੀ ਤਰੀਕਿਆਂ ਨਾਲ ਵੇਚਣਾ ਮੁਸ਼ਕਲ ਹੈ। ਦੋਵਾਂ ਦੀ ਖੋਜ ਨਾਲ ਦੁਨੀਆ ਭਰ ਦੇ ਵਿਕਰੇਤਾਵਾਂ, ਖ਼ਰੀਦਦਾਰਾਂ ਤੇ ਕਰਦਾਤਾਵਾਂ ਨੂੰ ਲਾਭ ਪਹੁੰਚਿਆ ਹੈ।

Previous articleਚੀਨ ਪੁਰਾਣੀ ਸਥਿਤੀ ਬਹਾਲ ਕਰੇ: ਭਾਰਤ
Next articleUS Covid-19 cases surpass 7.8 million