HOME 26 ਜਨਵਰੀ 2026 ਨੂੰ ਗਣਤੰਤਰ ਦਿਵਸ ਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ...

26 ਜਨਵਰੀ 2026 ਨੂੰ ਗਣਤੰਤਰ ਦਿਵਸ ਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੂੰ ਯਾਦ ਕੀਤਾ ਗਿਆ

7

 ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) 26 ਜਨਵਰੀ 2026 ਨੂੰ ਗਣਤੰਤਰ ਦਿਵਸ ਮੌਕੇ ਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਡਾ ਕਸ਼ਮੀਰ ਚੰਦ ਨੇ ਬੋਲਦਿਆਂ ਦੱਸਿਆ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਸੰਵਿਧਾਨ ਦੀ ਰਚਨਾ ਕੀਤੀ ਸੀ ਉਨ੍ਹਾਂ ਨੇ ਸਭ ਊਚ ਨੀਚ, ਜਾਤ ਪਾਤ ਸਭ ਵਿਖਰੇਵੇਂ ਦੂਰ ਕਰਕੇ ਸਭ ਨੂੰ ਬਰਾਬਰ ਦਾ ਦਰਜਾ ਦਿੱਤਾ ਸੀ। ਉਨ੍ਹਾਂ ਪੜ੍ਹਾਈ, ਦੁਵਾਈ ਅਤੇ ਰੋਜ਼ਗਾਰ ਸਭ ਜ਼ਾਤਾਂ ਦੇ ਇਨਸਾਨਾਂ ਨੂੰ ਬਰਾਬਰ ਦੇ ਕੇ ਮਾਂਣ ਮਹਿਸੂਸ ਕੀਤਾ ਸੀ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਸੰਵਿਧਾਨ ਬਿਲਕੁਲ ਤਿਆਰ ਹੋ ਗਿਆ ਸੀ ਅਤੇ ਇਸ ਨੂੰ ਲਾਗੂ ਕੀਤਾ ਗਿਆ ਅੱਜ ਦਾ ਦਿਨ ਸਾਡੇ ਲਈ ਅਸਲੀ ਦਿਵਾਲੀ ਦਾ ਦਿਨ ਹੈ। ਇਸ ਮੌਕੇ ਤੇ ਰਵਿੰਦਰ ਮਹਿੰਮੀ ਬਸਪਾ ਦੀ ਸੀਨੀਅਰ ਆਗੂ,ਡਾ ਅਮਰੀਕ ਸਿੰਘ,ਡਾ ਗੁਰਨਾਮ ਸਿੰਘ ਚਾਹਲਾ, ਹਰਜਿੰਦਰ ਸਿੰਘ ਲੱਧੜ ਪ੍ਰਧਾਨ ਬਸਪਾ ਸ਼ਹਿਰੀ ਬੰਗਾ, ਪ੍ਰਕਾਸ਼ ਚੰਦ ਸੀਨੀਅਰ ਬਸਪਾ ਆਗੂ, ਦੀਨ ਦਿਆਲ ਸਾਬਕਾ ਏ ਐਸ ਆਈ, ਜਸਵਿੰਦਰ ਸਿੰਘ ਏ ਐਸ ਆਈ, ਰਾਜ ਕੁਮਾਰ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਗੜ੍ਹੀ ਅਜੀਤ ਸਿੰਘ ਯੂਨਿਟ ਨੇ ਗਣਤੰਤਰ ਦਿਵਸ ਮਨਾਇਆ
Next articleਬਸਪਾ ਯੂਨਿਟ ਮੰਢਾਲੀ ਨੇ ਗਣਤੰਤਰ ਦਿਵਸ ਮਨਾਇਆ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਕੀਤਾ ਯਾਦ