HOME ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਨ ਤੇ ਹਰ ਘਰ ਵਿੱਚ ਅਧਿਕਾਰੀ ਪੈਦਾ...

ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਨ ਤੇ ਹਰ ਘਰ ਵਿੱਚ ਅਧਿਕਾਰੀ ਪੈਦਾ ਕਰਾਂਗੇ ਨਾ ਕਿ ਭਿਖਾਰੀ – ਡਾਕਟਰ ਅਵਤਾਰ ਸਿੰਘ ਕਰੀਮਪੁਰੀ

2

ਮੋਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ) ਪੰਜਾਬ ਦੇ ਹੁਣ ਤੱਕ ਦੇ 78 ਸਾਲਾਂ ਦੇ ਹੁਕਮਰਾਨਾਂ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚ ਧਕੇਲ ਕੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਇਸ ਦੇ ਜੁਮੇਵਾਰ ਕਾਂਗਰਸ, ਅਕਾਲੀ ਦਲ – ਭਾਜਪਾ ਅਤੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ (ਆਪ ) ਹੈ । ਹਰ ਰੋਜ਼ ਨਸ਼ੇ ਦੀ ਡੋਜ ਨਾਲ ਕਿਸੇ ਦਾ ਪੁੱਤ ਕਿਸੇ ਦਾ ਭਰਾ ਅਤੇ ਕਿਸੇ ਭੈਣ ਦਾ ਸੁਵਾਗ ਸਦਾ ਲਈ ਇਸ ਦੁਨੀਆਂ ਤੋਂ ਆਪਣੇ ਪਰਿਵਾਰ ਨੂੰ ਛੱਡ ਕੇ ਚਲਿਆ ਜਾਂਦਾ ਹੈ ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸੰਭਾਲੋ ਮੁਹਿੰਮ ਦੀਆਂ ਲਗਾਤਾਰ ਪੰਜਾਬ ਵਿੱਚ ਚੱਲ ਰਹੀਆ ਮੀਟਿੰਗਾ ਦੀ ਕੜੀ ਤਹਿਤ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮੋਗਾ ਦੀ ਬੁਲਾਈ ਗਈ ਜ਼ਰੂਰੀ ਮੀਟਿੰਗ ਨੂੰ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪੰਜਾਬ ਪ੍ਰਧਾਨ ਬਸਪਾ ਕੀਤਾ।  ਸ੍ਰ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿਚ 55% ਹੀ ਅਧਿਆਪਕ ਹਨ । ਸਕੂਲਾਂ ਦੀਆਂ ਦੀਵਾਰਾਂ ਨੂੰ ਲੇਪਾ ਪੋਚੀ ਕਰਕੇ ਫੁੱਲ ਬੂਟੀਆਂ ਪਾਉਣ ਨਾਲ ਵਿਦਿਆ ਕ੍ਰਾਂਤੀ ਨਹੀਂ ਆਊਗੀ । ਪਹਿਲਾਂ ਅਧਿਆਪਕ ਪੂਰੇ ਹੋਣੇ ਚਾਹੀਦੇ ਹਨ । ਜੇਕਰ ਸਰਕਾਰ ਦਾਅਵਾ ਕਰਦੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਪੜ੍ਹਾਈ ਕਰਵਾਈ ਜਾ ਰਹੀ ਕ੍ਰਾਂਤੀ ਆਈ ਤਾਂ ਪੰਜਾਬ ਸਰਕਾਰ ਦੇ ਐਮ ਐਲ ਏ, ਜਾਂ ਪੰਜਾਬ ਦੇ ਕਿਸੇ ਮੰਤਰੀ ਦਾ ਬੱਚਾ ਸਰਕਾਰੀ ਸਕੂਲ ਪੜਦਾ ਤਾਂ ਮੰਨਿਆ ਜਾ ਸਕਦਾ ਕਿ ਪੰਜਾਬ ਦੇ ਸਕੂਲਾਂ ਚੋਂ ਕ੍ਰਾਂਤੀ ਆਈ ਹੈ ! ਬਸਪਾ ਦੀ ਸਰਕਾਰ ਬਣ ਤੇ ਸਕੂਲਾਂ ,ਕਾਲਜਾਂ, ਵਿੱਚ 100% ਅਧਿਆਪਕ ਦਿੱਤੇ ਜਾਣ ਗੇ ! ਖੁਦ ਬੀਮਾਰ ਪਏ ਹਸਪਤਾਲਾਂ ਨੂੰ ਠੀਕ ਕਰਕੇ 100% ਡਾਕਟਰ ਦਿੱਤੇ ਜਾਣਗੇ ! ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਪੰਜਾਬ ਦੀ ਸੰਗਤ ਦਾ ਅਸ਼ੀਰਵਾਦ ਮੰਗਦੀ ਹੈ । ਤਾਂ ਕਿ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ । ਪੰਜਾਬੀਓ ਬਸਪਾ ਨੂੰ ਸਰਕਾਰ ਬਣਾਉਣ ਦਾ ਇਕ ਮੌਕਾ ਦਿਓ । ਪੰਜਾਬ ਵਿੱਚੋਂ ਕੁੱਝ ਦਿਨਾਂ ਵਿੱਚ ਹੀ ਨਸ਼ਾ ਖ਼ਤਮ ਕਰਕੇ ਬਸਪਾ ਦਿਖਾਵੇ ਗੀ । ਸ੍ਰ ਕਰੀਮਪੁਰੀ ਨੇ ਕਿਹਾ ਕਿ ਬਸਪਾ ਦੀ ਸਰਕਾਰ ਪੰਜਾਬ ਦੇ ਹਰ ਘਰ ਵਿੱਚ ਅਧਿਕਾਰੀ ਪੈਦਾ ਕਰੇਗੀ , ਨਾ ਕਿ ਭਿਖਾਰੀ , ਹੁਣ ਪੰਜਾਬ ਸਰਕਾਰ ਥੋੜਾ ਜਿਹਾ ਘਰੇਲੂ ਰਾਸ਼ਨ ਦੇਣ ਦੀਆਂ ਗੱਲਾਂ ਕਰਦੀ ਹੈ । ਬਸਪਾ ਰੁਜ਼ਗਾਰ ਦੇਵੈਗੀ । ਨਾ ਕਿ ਰਾਸ਼ਨ ਦੇਵੈਗੀ । ਬਸਪਾ ਆਤਮ ਨਿਰਭਰ ਬਣਾਏਗੀ । ਇਸ ਮੀਟਿੰਗ ਦੇ ਮੁੱਖ ਮਹਿਮਾਨ ਸ੍ਰੀ ਪ੍ਰਤਾਪ ਸਿੰਘ ਉੱਤਰ ਪ੍ਰਦੇਸ਼ ਕੇਂਦਰੀ ਕੋਆਰਡੀਨੇਟਰ ਅਤੇ ਇੰਚਾਰਜ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨਾ ਹੋਵੇਗਾ ਸੰਗਠਨ ਦਰੁਸਤ ਹੋਣੇ ਚਾਹੀਦੇ ਹਨ !! ਇਸ ਦੀ ਸਮੀਖਿਆ ਹੋਵੇ ਗੀ । ਸ੍ਰੀ ਪ੍ਰਤਾਪ ਸਿੰਘ ਉੱਤਰ ਪ੍ਰਦੇਸ਼ ਨੇ ਕਿਹਾ ਕਿ ਮਾਲਵੇ ਖੇਤਰ ਵਿਚ ਹੋਣ ਜਾਂ ਰਹੀਂ ਕਾਨਫਰੰਸਾਂ ਨੂੰ ਜੀ ਜਾਨ ਨਾਲ ਮੇਹਨਤ ਕਰਕੇ ਕਾਮਯਾਬ ਕਰਨਾ ਹਰ ਇਕ ਵਰਕਰ ਸਮਰੱਥਕ ਦੀ ਜੁਮੇਵਾਰੀ ਹੈ । ਇਨ੍ਹਾਂ ਤੋਂ ਇਲਾਵਾ ਹੋਰ ਵੀ ਬਸਪਾ ਆਗੂਆਂ ਨੇ ਮੀਟਿੰਗ ਨੁੰ ਸਬੋਧਨ ਕੀਤਾ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਪ੍ਰਾਇਮਰੀ ਸਕੂਲ ਲੱਧੜਾਂ ਵਿਖੇ ਨਵੇਂ ਸੈਸ਼ਨ ਦੇ ਆਗਾਜ਼ ‘ਤੇ ਸਮਾਗਮ ਕਰਵਾਇਆ।
Next articleਡਾਇਨਾਸੋਰ ਦੀ ਵਿਸ਼ਾਲ ਮੂਰਤੀ ਟੰਬਲ ਰਿਜ ਲਿਆਉਣ ਦੀ ਮੰਗ ਕਾਰਨ ਛਿੜੀ ਨਵੀਂ ਚਰਚਾ