HOME ਸਰਕਾਰੀ ਪ੍ਰਾਇਮਰੀ ਸਕੂਲ ਲੱਧੜਾਂ ਵਿਖੇ ਨਵੇਂ ਸੈਸ਼ਨ ਦੇ ਆਗਾਜ਼ ‘ਤੇ ਸਮਾਗਮ ਕਰਵਾਇਆ।

ਸਰਕਾਰੀ ਪ੍ਰਾਇਮਰੀ ਸਕੂਲ ਲੱਧੜਾਂ ਵਿਖੇ ਨਵੇਂ ਸੈਸ਼ਨ ਦੇ ਆਗਾਜ਼ ‘ਤੇ ਸਮਾਗਮ ਕਰਵਾਇਆ।

4

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਬਲਾਕ ਨਕੋਦਰ -2 ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਲੱਧੜਾਂ ਵਿਖੇ ਸੈਸ਼ਨ 2026-27 ਨੂੰ ਮੁੱਖ ਰੱਖਦਿਆਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਅਧੀਨ ਨਗਰ ਦੀ ਸੁੱਖ ਸ਼ਾਂਤੀ, ਵਿਦਿਆਰਥੀਆਂ ਦੇ ਚੰਗੇ ਭਵਿੱਖ ਅਤੇ ਨੇਕ ਦਿਲੀ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਚੁਣੀਂਦਾ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਪ੍ਰਿੰਸੀਪਲ ਕਮਲ ਗੁਪਤਾ, ਨੋਡਲ ਅਫ਼ਸਰ ਪ੍ਰਦੀਪ ਕੁਮਾਰ, ਸਰਪੰਚ ਜਸਵੀਰ ਸਿੰਘ ਸੋਢੀ, ਸਾਬਕਾ ਸਰਪੰਚ ਡਾ. ਦਵਿੰਦਰ ਕੁਮਾਰ, ਪੰਚ ਸੁੱਚਾ ਸਿੰਘ, ਬਲਾਕ ਰੀਸੋਰਸ ਕੁਆਰਡੀਨੇਟਰ ਗੁਰਦੀਪ ਸਿੰਘ, ਬਲਵੀਰ ਜੱਖੂ, ਰਾਜਵਿੰਦਰ ਕੌਰ ਜੱਖੂ, ਮੁਕੇਸ਼ ਕੁਮਾਰ ਮਹਿਮੀ, ਜਸਵੀਰ ਸਿੰਘ ਸ਼ਾਇਰ, ਦਿਲਬਾਰ ਰਾਣਾ, ਕੁਲਵੀਰ ਕੌਰ, ਮਾਸਟਰ ਤਾਰਾ ਸਿੰਘ, ਚਮਨ ਲਾਲ, ਚੇਅਰਪਰਸਨ ਮੰਜੂ, ਜਗਮੋਹਨ ਸਿੰਘ, ਜੋਗਿੰਦਰ ਪਾਲ, ਸੁਰਜੀਤ ਬੇਗ਼ਮ, ਸੰਤੋਖ ਰਾਣੀ, ਗ੍ਰੰਥੀ ਕਰਮਜੀਤ ਸਿੰਘ ਅਤੇ ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਨੂਰਪੁਰ, ਸਮੂਹ ਸਟਾਫ਼ ਪ੍ਰਾਇਮਰੀ ਤੇ ਮਿਡਲ ਲੱਧੜਾਂ ਆਦਿ ਸ਼ਾਮਲ ਹਨ। ਇਸ ਮੌਕੇ ਪ੍ਰਿੰਸੀਪਲ ਕਮਲ ਗੁਪਤਾ ਹੁਰਾਂ ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਉੱਦਮ ਹੁੰਦੇ ਰਹਿਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਸਮਾਜ ਦਾ ਭਲਾ ਮੰਗਿਆ ਜਾਂਦਾ ਹੋਵੇ। ਇਸੇ ਤਰ੍ਹਾਂ ਮੁਕੇਸ਼ ਕੁਮਾਰ ਮਹਿਮੀ ਹੁਰਾਂ ਪਿੰਡ ਨੂੰ ਸਕੂਲ ਦੀ ਹਰ ਸੰਭਵ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ। ਇਸ ਉਪਰੰਤ ਮਾਸਟਰ ਜਸਪ੍ਰੀਤ ਸਿੰਘ ਹੁਰਾਂ ਸਰਕਾਰੀ ਸਹੂਲਤਾਂ ਦੱਸਦਿਆਂ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖ਼ਲਾ ਕਰਾਉਣ ਲਈ ਕਿਹਾ ਜਦਕਿ ਜਸਵੀਰ ਸਿੰਘ ਸ਼ਾਇਰ ਹੁਰਾਂ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝ ਅਤੇ ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਜਿੱਤਾਂ ਨੂੰ ਮਾਣ ਦੇਣ ਦੀ ਗੱਲ ਕਹੀ। ਆਖ਼ਰ ਵਿੱਚ ਮੈਡਮ ਕੁਲਵਿੰਦਰ ਕੌਰ ਹੁਰਾਂ ਸਭ ਦਾ ਧੰਨਵਾਦ ਕੀਤਾ ਅਤੇ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਿਣ ਦੀ ਅਪੀਲ ਕੀਤੀ। ਇਸ ਸਮੇਂ ਮਾਸਟਰ ਜਸਮੀਤ ਸਿੰਘ, ਜਸਪ੍ਰੀਤ ਕੌਰ, ਸਮੂਹ ਪਿੰਡ ਪੰਚਾਇਤ, ਸਮੂਹ ਵਿਦਿਆਰਥੀਆਂ ਦੇ ਮਾਪੇ, ਸਮੂਹ ਵਿਦਿਆਰਥੀ, ਮਿਡ ਡੇ ਮੀਲ ਵਰਕਰ, ਆਂਗਣਵਾੜੀ ਵਰਕਰ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਪੱਤਵੰਤੇ ਸੱਜਣ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੈਂਬਰ ਪਾਰਲੀਮੈਂਟ ਜਲੰਧਰ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ
Next articleਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਨ ਤੇ ਹਰ ਘਰ ਵਿੱਚ ਅਧਿਕਾਰੀ ਪੈਦਾ ਕਰਾਂਗੇ ਨਾ ਕਿ ਭਿਖਾਰੀ – ਡਾਕਟਰ ਅਵਤਾਰ ਸਿੰਘ ਕਰੀਮਪੁਰੀ