HOME ਹਲਕਾ ਬੰਗਾ ਦੀ ਬਸਪਾ ਕਮੇਟੀ ਦੀ ਚੋਣ ਅੱਜ ਪੰਜਾਬ ਪ੍ਰਧਾਨ ਦੇ ਕਹੇ...

ਹਲਕਾ ਬੰਗਾ ਦੀ ਬਸਪਾ ਕਮੇਟੀ ਦੀ ਚੋਣ ਅੱਜ ਪੰਜਾਬ ਪ੍ਰਧਾਨ ਦੇ ਕਹੇ ਅਨੁਸਾਰ ਕੀਤੀ ਗਈ

1

 ਬੰਗਾ    (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬੀਤੇ ਦਿਨੀਂ ਬੰਗਾ ਹਲਕੇ ਦੇ ਜਨਰਲ ਸਕੱਤਰ ਹਰਮੇਸ਼ ਵਿਰਦੀ ਦੀ ਅਚਾਨਕ ਵਿਛੋੜਾ ਦੇ ਗਏ ਸਨ ਤੇ ਅਜ ਸੀਨੀਅਰ ਸਾਥੀਆਂ ਨਾਲ ਬੰਗਾ ਹਲਕੇ ਦੀ ਅਧੂਰੀ ਕਮੇਟੀ ਨੂੰ ਮੁਕੰਮਲ ਕਰਨ ਸੰਬਧੀ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਦੀਆਂ ਹਿਦਾਇਤਾਂ ਅਨੁਸਾਰ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਦੀ ਅਗਵਾਈ ਵਿੱਚ ਬੰਗਾ ਵਿਖੇ ਹੋਈ ਹੰਗਾਮੀ ਮੀਟਿੰਗ ਦੌਰਾਨ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਦੇ ਹੋਏ ਲੰਬੇ ਸਮੇਂ ਤੋਂ ਬਾਮਸੇਫ ਵਿੱਚ ਕੰਮ ਕਰਨ ਵਾਲੇ ਸਾਬਕਾ ਮੁਲਾਜਮ ਆਗੂ ਮਾਸਟਰ ਸਤਪਾਲ ਰਟੈਂਡਾ ਜੀ ਨੂੰ ਹਲਕੇ ਦਾ ਪ੍ਰਧਾਨ ਤੇ ਬਾ ਵੀ ਐਫ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਯੂਥ ਆਗੂ ਚਰਨਜੀਤ ਮੰਢਾਲੀ ਨੂੰ ਹਲਕੇ ਦਾ ਜਨਰਲ ਸਕੱਤਰ ਤੇ ਰਣਜੀਤ ਝਿੰਗੜਾਂ ਨੂੰ ਬੀ ਵੀ ਐਫ ਦਾ ਹਲਕਾ ਕਨਵੀਨਰ ਬਣਾਇਆ ਗਿਆ ਇਸ ਮੋਕੇ ਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਚੋਧਰੀ ਗੁਰਨਾਮ ਸਿੰਘਜੋਨ ਇੰਚਾਰਜ ਮਾਝਾਤੇ ਹੁਸ਼ਿਆਰਪੁਰ ਜਿਲਾ ਇੰਚਾਰਜ ਮਨੋਹਰ ਕਮਾਮ ਜਿਲਾ ਜਥੇਬੰਦ ਸਕੱਤਰ ਵਿਜੇ ਕੁਮਾਰ ਗੁਣਾਚੌਰ ਜਿਲਾ ਸਕੱਤਰ ਸੋਮ ਨਾਥ ਰਟੈਂਡਾ ਹਲਕੇ ਦੇ ਕੈਸ਼ੀਅਰ ਬਾਬੂ ਸਤਪਾਲ ਔੜ,ਗਲਕਾ ਸਕੱਤਰ ਜਸਵੰਤ ਕਟਾਰੀਆ, ਜਿਲਾ ਯੂਥ ਇੰਚਾਰਜ ਕੁਲਦੀਪ ਬਹਿਰਾਮ,ਯੂਥ ਆਗੂ ਪਰਮਜੀਤ ਦੋਸਾਝ ਸ਼ਹਿਰੀ ਪ੍ਰਧਾਨ ਹਰਜਿੰਦਰ ਲੱਦੜ ਪਰਕਾਸ਼ ਬੈਂਸ ਸਾਬਕਾ ਸ਼ਹਿਰੀ ਪ੍ਰਧਾਨ, ਸੋਹਣ ਲਾਲ ਰਟੈਂਡਾ ਯੂਥ ਆਗੂ ਸੁਰਿੰਦਰ ਕਰਨਾਣਾ ਸਤਨਾਮ ਰਟੈਂਡਾ ਆਦਿ ਆਗੂ ਹਾਜ਼ਰ ਸਨ ਮੀਟਿੰਗ ਵਿੱਚ ਪੰਜਾਬ ਸੰਭਾਲੋ ਮੁਹਿੰਮ ਨੂੰ ਬੂਥ ਪੱਧਰ ਤੇ ਲਿਜਾਣ ਤੇ ਬਲਾਕ ਸੰਮਤੀ ਤੇ ਜਿਲਾ ਪਰੀਸ਼ਦ ਦੀਆਂ ਚੋਣਾਂ ਨੂੰ ਮੁਖ ਰਖਦੇ ਹੋਏ ਜਥੇਬੰਦਕ ਢਾਂਚੇ ਨੂੰ ਮਜਬੂਤ ਬਨਾਉਣ ਦੀ ਅਪੀਲ ਕੀਤੀ ਪੰਜਾਬ ਪ੍ਰਧਾਨ ਜੀ ਨਾਲ ਵਿਚਾਰ ਵਿਟਾਂਦਰਾ ਕਰਕੇ ਹੋਰ ਵੀ ਸੀਨੀਅਰ ਸਾਥੀਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀ ਗੁਰੂ ਰਵਿਦਾਸ ਨੌਜਵਾਨ ਪਿੰਡ ਜੱਲੋਵਾਲ ਖਨੂਰ ਸਭਾ ਵੱਲੋਂ ਫੂਲੇ ਫਿਲਮ ਵਿਦਿਆਰਥੀਆਂ ਨੂੰ ਦਿਖਾਲੀ ਗਈ
Next articleਬੰਗਾ ਸਕੂਲ ਆਫ ਐਮੀਨੈਸ ਵਿੱਚ ਡੇਂਗੂ ਐਕਟੀਵਿਟੀ ਅਤੇ ਟੈਟਨਸ ਡਿਪਥੀਰੀਆ ਦੇ ਟੀਕੇ ਲਗਾਏ ਗਏ