ਹੁਸ਼ਿਆਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਅੱਜ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਪਲਵਿੰਦਰ ਮਾਨਾ ,ਸੁਖਦੇਵ ਬਿੱਟਾ,ਮਨਿੰਦਰ ਸਿੰਘ ਸ਼ੇਰਪੁਰੀ ,ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਵਿੱਚ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦਿਆ ਹੋਇਆ ਕਿਹਾ ਕਿ ਹੁਸ਼ਿਆਰਪੁਰ ਵਿਖੇ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚ ਚਿੱਟੇ ਨਾਲ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਚਿੱਟੇ ਨੂੰ ਠੱਲ ਪਾਉਣ ਵਿਚ ਨਾ ਕਾਮਯਾਬ ਸਿੱਧ ਹੋਈ ਹੈ । ਬਸਪਾ ਆਗੂਆਂ ਨੇ ਕਿਹਾ ਕਿ ਜ਼ੋ ਚਿੱਟੇ ਦੇ ਵੱਡੇ ਵੱਡੇ ਵਪਾਰੀ ਹਨ ਉਨ੍ਹਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ ਤੇ ਸਾਲ ਦੋ ਸਾਲ ਜੇਲ੍ਹ ਵਿਚ ਰੱਖਿਆ ਜਾਵੇ ਅਤੇ ਜ਼ੋ ਲੋਗ ਇਸ ਦਲਦਲ ਦੇ ਵਿਚ ਧੱਸ ਚੁੱਕੇ ਹਨ ਜਾਂ ਚਿੱਟਾ ਪੀ ਰਹੇ ਹਨ ਤਾਂ ਸਰਕਾਰ ਉਨ੍ਹਾਂ ਦਾ ਇਲਾਜ ਕਰਵਾਏ। ਬਸਪਾ ਆਗੂਆਂ ਨੇ ਕਿਹਾ ਕਿ ਦੇਖਣ ਵਿਚ ਆਇਆ ਹੈ ਜ਼ੋ ਪ੍ਰਾਈਵੇਟ ਨਸ਼ਾ ਛਡਾਓ ਕੇਂਦਰ ਬਣੇ ਹੋਏ ਹਨ ਜੇਕਰ ਮਰੀਜ਼ ਓਥੇ ਦਾਖ਼ਲ ਹੁੰਦੇ ਹਨ ਤਾਂ ਉਨਾ ਨਾਲ ਧੱਕਾ ਕੀਤਾ ਜਾਂਦਾ ਹੈ । ਓਹ ਸਿਰਫ਼ ਪੈਸੇ ਲੈਣ ਕਰਕੇ ਮਰੀਜ਼ ਨੂੰ ਇੱਕ ਦੋ ਮਹੀਨੇ ਆਪਣੇ ਕੋਲ ਰੱਖਦੇ ਹਨ । ਪਰ ਮਰੀਜ਼ ਏਨਾ ਦਵਾਈਆਂ ਨਾਲ ਨਸ਼ਾ ਛੱਡ ਨੂੰ ਪਾਉਂਦਾ । ਸਰਕਾਰ ਇੰਨਾ ਕੇਂਦਰਾ ਦੀ ਉੱਚ ਪੱਧਰੀ ਜਾਂਚ ਕਰਵਾਏ।ਸਰਕਾਰ ਚਿੱਟਾ ਬੰਦ ਕਰਨ ਚ ਹੀ ਫੇਲ ਨਹੀਂ ਇਸਨੇ ਤਾਂ ਗਰੀਬਾਂ ਨੂੰ ਹੋਰ ਮਿਲ ਰਹੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ । ਜਿਵੇਂ 18 ਮਹੀਨਿਆਂ ਤੋਂ ਗਰੀਬ ਲੋਕਾਂ ਨੂੰ ਕਣਕ ਬੰਦ ਕਰ ਦਿੱਤੀ ਗਈ ਹੈ। ਗਰੀਬ ਬੱਚਿਆਂ ਦੀ ਸਕਾਲਰਸ਼ਿਪ ਬੰਦ ਹੈ ਅਤੇ ਵੱਡੇ ਵੱਡੇ ਇਸ਼ਤਿਹਾਰ ਜ਼ੋ ਲਗਾਏ ਸੀ ਕੇ ਪੰਜਾਬ ਵਿਚ 16 ਮੈਡੀਕਲ ਕਾਲਜ ਬੰਨਣਗੇ ਉਸਦੀ ਵੀ ਹੱਲੇ ਇੱਕ ਇੱਟ ਨੀ ਲੱਗੀ। ਸਰਕਾਰ ਦਾ ਧਿਆਨ ਸਿਰਫ਼ ਉਪ ਚੋਣਾਂ ਜਿੱਤਣ ਵਲ ਹੈ ।ਪੰਜਾਬ ਦੇ ਵਿਚ ਆਏ ਦਿਨ ਗੈਂਗਸਟਰ ਵਾਦ ,ਲੁੱਟ ਤੇ ਚੋਰੀਆਂ ਹੋ ਰਹੀਆਂ ਹਨ । ਇੰਨਾ ਸਾਰੀਆਂ ਮੰਗਾਂ ਨੂੰ ਲੈਕੇ ਬਸਪਾ ਵਲੋ ਮਿੰਨੀ ਸਕੱਤਰੇਤ ਪੱਕਾ ਧਰਨਾ ਕੀਤੇ ਜਾਵੇਗਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਰਿੰਦਰ ਬੱਧਣ ਸ਼ਹਿਰੀ ਪ੍ਰਧਾਨ ਬਸਪਾ , ਰਾਕੇਸ਼ kite ,ਸਤਪਾਲ badla , Balwant ਸਹਿਗਲ ,ਸੋਮਨਾਥ ਬੋਹਨ,ਦਰਸ਼ਨ ਲੱਧੜ,ਵਿਜੈ ਖ਼ਾਨਪੁਰ,ਪਰਕਾਸ਼ ਸਿੰਘ ਰਾਜਪੁਰ ਭਾਈਆਂ, ਸੁਖਦੀਪ ਸਿੰਘ, ਸੰਜੀਵ ਕੁਮਾਰ ਲਾਡੀ ,ਸੁਖਵੀਰ ਸਿੰਘ, ਦਰਸ਼ਨ ਭੱਟੀ, ਦਰਸ਼ਨ ਲਾਲ ਚੁੰਬਰ , ਓਂਕਾਰ ਨਲੋਈਆਂ,ਮਨੀਸ਼ ਪ੍ਰੇਮਗੜ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly