HOME ਬੰਗਾ ਵਿੱਖੇ ਕਰਾਟੇ ਟ੍ਰੈਨਿੰਗ ਕੈਂਪ ਤੇ ਸੈਮੀਨਾਰ ਲਗਾਇਆ ਗਿਆ

ਬੰਗਾ ਵਿੱਖੇ ਕਰਾਟੇ ਟ੍ਰੈਨਿੰਗ ਕੈਂਪ ਤੇ ਸੈਮੀਨਾਰ ਲਗਾਇਆ ਗਿਆ

2
ਫੋਟੋ ਕੈਪਸ਼ਨ ÷ ਮੁਖ ਮਹਿਮਾਨ ਖਿਡਾਰੀਆ ਨੂੰ ਸਨਮਾਨਿਤ ਕਰਦੇ ਹੋਏ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬੀਤੇ ਦਿਨੀ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿੱਖੇ ਨੈਸ਼ਨਲ ਕਰਾਟੇ ਟਰੇਨਿੰਗ ਕੈਂਪ, ਬੈਲਟ ਗ੍ਰੇਡਿੰਗ ਅਤੇ ਕਰਾਟੇ ਸੈਮੀਨਾਰ 2026  ਲਗਾਇਆ ਗਿਆ। ਇਸ ਮੌਕੇ ਮਾਰਸ਼ਲ ਆਰਟ ਕੋਚ ਅਤੇ ਮੁੱਖ ਪ੍ਰਬੰਧਕ ਰਾਜਵੀਰ ਸਿੰਘ ਕੈਂਥ ਨੇ ਦੱਸਿਆ ਕਿ ਇਸ ਕੈਂਪ ਦੌਰਾਨ 100 ਤੋ ਵੱਧ ਖਿਡਾਰੀਆਂ ਅਤੇ ਕੋਚਾਂ ਨੇ ਭਾਗ ਲਿਆ ਅਤੇ ਮਾਹਿਰ ਕੋਚਾਂ ਵੱਲੋ ਬੱਚਿਆਂ ਨੂੰ ਸਿਖਲਾਈ ਦਿੱਤੀ ਗਈ। ਰਾਜਵੀਰ ਸਿੰਘ ਕੈਂਥ ਨੇ ਦੱਸਿਆ ਸਾਡਾ ਇਹ ਉਪਰਾਲਾ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੀਤਾ ਗਿਆ ਹੈ। ਇਸ ਮੌਕੇ ਲੜਕੇ ਅਤੇ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਰ ਵੀ ਦੱਸੇ ਗਏ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰਸਟ ਢਾਹਾਂ ਕਲੇਰਾਂ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਲੋਕ ਸਭਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਨੇ ਆਏ ਹੋਏ ਖਿਡਾਰੀਆਂ ਅਤੇ ਕੋਚ ਸਾਹਿਬਾਨਾਂ ਦਾ  ਸਵਾਗਤ ਕੀਤਾ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਇਸ ਤਰ੍ਹਾਂ ਦੇ ਸਿਖਲਾਈ ਕੈਂਪ ਲਾਉਣਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਨੇ ਰਾਜਵੀਰ ਕੈਂਥ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹਨਾਂ ਵੱਲੋ ਕੀਤਾ ਗਿਆ ਇਹ ਉਪਰਾਲਾ ਸ਼ਲਾਘਾ ਯੋਗ ਹੈ। ਇਹਨਾਂ ਦੀ ਸੰਸਥਾ ਵੱਖ ਵੱਖ ਮੌਕਿਆਂ ਤੇ ਟੂਰਨਾਮੈਂਟ ਅਤੇ ਕੈਂਪ ਲਗਾ ਕੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਜਿਸ ਦਾ ਲਾਭ ਨੌਜਵਾਨ ਅਤੇ ਬੱਚੇ ਲੈ ਰਹੇ ਹਨ। ਇਸ ਮੌਕੇ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਬੱਚਿਆਂ ਤੇ ਨੌਜਵਾਨਾਂ ਨੂੰ ਖਾਸ ਕਰਕੇ ਲੜਕੀਆਂ ਨੂੰ ਆਤਮ ਰੱਖਿਆ ਦੀ ਸਿਖਲਾਈ ਲੈਣੀ ਬਹੁਤ ਜਰੂਰੀ ਹੈ ਤਾਂ ਜੋ ਉਹ ਲੋੜ ਪੈਣ ਤੇ ਆਪਣਾ ਬਚਾਅ ਕਰ ਸਕਣ। ਇਸ ਮੌਕੇ ਡਾਕਟਰ ਰਣਜੀਤ ਸਿੰਘ  ਪ੍ਰਿੰਸੀਪਲ ਭਾਈ ਸੰਗਤ ਸਿੰਘ ਕਾਲਜ ਬੰਗਾਂ ਨੇ ਆਏ ਹੋਏ ਖਿਡਾਰੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੇ ਕਿਹਾ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜਰੂਰੀ ਹਨ। ਇਸ ਮੌਕੇ ਜਗਤਾਰ ਸਿੰਘ ਸਰਪੰਚ ਮਜਾਰੀ, ਕਰਾਟੇ ਕੋਚ ਪ੍ਰਭਵੀਰ  ਸਿੰਘ ਕੈਂਥ, ਕੁਲਦੀਪ ਸਿੰਘ ਰਾਣਾ, ਡੀਐਸਪੀ ਮਨਜੀਤ ਸਿੰਘ ਰਾਣਾ, ਥਾਣੇਦਾਰ ਮਨਜੀਤ ਸਿੰਘ, ਜਗਜੀਤ ਸਿੰਘ ਸੋਢੀ, ਬਲਵੀਰ ਕਰਨਾਣਾ, ਮਨਿੰਦਰ ਸਿੰਘ, ਪੱਤਰਕਾਰ ਜੀ ਚੰਨੀ ਪਠਲਾਵਾ, ਐਸਕੇ ਚੌਹਾਨ, ਐਮੇਂ ਲਸ਼ਕਰੀ, ਕਮਲ ਸ਼ਰਮਾ, ਕਮੇਟੀ ਮੈਂਬਰ, ਅਜੇ ਸਿੱਧੂ, ਸੁਦੇਸ਼ ਕੁਮਾਰ, ਡਾਕਟਰ ਗੋਬਿੰਦ ਰਾਮ, ਰਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ ਜੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮਾਲਵੇ ਚ ਬਸਪਾ ਸਰਗਰਮੀਆਂ ਨਾਲ ਸਿਆਸੀ ਹਲਕਿਆਂ ਵਿਚ ਵਡੀ ਹਲਚਲ -ਲਾਲ ਸਿੰਘ ਸੁਲਹਾਣੀ
Next articleਅਮਰੀਕਾ ਨੇ ਈਰਾਨ ਦੇ ਇਸਫਾਹਨ ‘ਤੇ ਬੰਕਰ-ਬਸਟਰ ਬੰਬ ਸੁੱਟੇ