HOME ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਲਈ ਸਾਇਨ ਪ੍ਰੋਗਰਾਮ ਤਹਿਤ ਜਾਗਰੂਕਤਾ ਸੈਮੀਨਾਰ ਆਯੋਜਿਤ

ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਲਈ ਸਾਇਨ ਪ੍ਰੋਗਰਾਮ ਤਹਿਤ ਜਾਗਰੂਕਤਾ ਸੈਮੀਨਾਰ ਆਯੋਜਿਤ

1
ਫਿਲੌਰ/ਅੱਪਰਾ,   (ਸਮਾਜ ਵੀਕਲੀ)   (ਦੀਪਾ)_ਬੀ.ਡੀ.ਪੀ.ਓ. ਦਫਤਰ ਫਿਲੌਰ ਵਿਖੇ ਭਾਰਤੀ ਮਾਣਕ ਬਿਊਰੋ ਦੀ ਜੰਮੂ ਅਤੇ ਕਸ਼ਮੀਰ ਦੀ ਸ਼ਾਖਾ ਵੱਲੋਂ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਲਈ ਸਾਇਨ ਪ੍ਰੋਗਰਾਮ ਤਹਿਤ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ‘ਚ ਭਾਰਤੀ ਮਾਣਕ ਬਿਊਰੋ ਵੱਲੋਂ ਸੰਜੀਵਨ  ਸਿੰਘ ਢੰਡਵਾਲ ਨੇ ਪਹਿਲਾਂ ਗਰੁੱਪ ਦੇ ਸਾਰੇ ਮੈਂਬਰਾਂ ਦੇ ਫੋਨ ਤੇ ਬੀ ਆਈ ਐੱਸ ਕੈਅਰ ਐਪ  ਡਾਊਨਲੋਡ ਕਰਵਾਈ ਤੇ ਉਸ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ । ਬਾਅਦ ਵਿੱਚ ਉਨ੍ਹਾਂ ਨੇ ਔਰਤਾਂ ਅਤੇ ਬੱਚਿਆਂ ਨਾਲ ਸਬੰਧਿਤ ਵਸਤਾਂ ਜਿਵੇਂ ਕਿ ਖਿਡੌਣੇ, ਬੱਚਿਆਂ ਦੀਆਂ ਦੁੱਧ ਵਾਲੀਆਂ ਬੋਤਲਾਂ, ਬੱਚਿਆਂ ਦਾ ਭੋਜਨ, ਸੈਨੀਟਰ ਨੈਪਕਿਨ, ਘਰੇਲੂ ਬਰਤਨ, ਕੱਪੜੇ ਆਦਿ ਦੀ ਸਾਈਟਾਂ ਚਲਾਕੇ ਉਨ੍ਹਾਂ ਨੂੰ ਚੈੱਕ ਕਰਨ ਦੇ ਢੰਗ ਦੱਸੇ ਗਏ। ਇਹ ਪ੍ਰੋਗਰਾਮ ਸਾਰਿਆਂ ਲਈ ਖਾਸ ਕਰਕੇ ਔਰਤਾਂ ਵਾਸਤੇ ਬਹੁਤ ਲਾਭਦਾਇਕ ਸਾਬਤ ਹੋਵੇਗਾ। ਇਸ ਸੈਮੀਨਾਰ ਦੌਰਾਨ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ  ਭਾਰੀ ਗਿਣਤੀ ਵਿੱਚ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੈਮੀਨਾਰ
Next articleਬੰਧੂਆ ਮਜ਼ਦੂਰੀ ਕਰਵਾਉਣ ਵਾਲੇ ਭੱਠਾ ਮਾਲਕਾਂ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਖੁੱਲ੍ਹਿਆ ਮੋਰਚਾ, ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਕਾਰਵਾਈ ਨਾ ਹੋਣ ‘ਤੇ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਤੱਕ ਪਹੁੰਚ