ਲੰਡਨ (ਸਮਾਜ ਵੀਕਲੀ):ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਡੇਵਿਡ ਅਮੈੱਸ ਦੀ ਕਈ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਡੇਵਿਡ ਆਪਣੇ ਹਲਕੇ ਵਿਚ ਇਕ ਬੈਠਕ ਕਰ ਰਹੇ ਸਨ। ਪੁਲੀਸ ਪੂਰਬੀ ਇੰਗਲੈਂਡ ਵਿਚ ਘਟਨਾ ਸਥਾਨ ਉਤੇ ਪਹੁੰਚ ਗਈ ਹੈ। ‘ਸਕਾਈ ਨਿਊਜ਼’ ਮੁਤਾਬਕ ਡੇਵਿਡ ਸਮੁੰਦਰ ਤੱਟ ਨਾਲ ਖਹਿੰਦੇ ਕਸਬੇ ਲੇਹ-ਆਨ-ਸੀ ਦੇ ਬੇਲਫੇਅਰਸ ਮੈਥੋਡਿਸਟ ਚਰਚ ਵਿਚ ਰੈਗੂਲਰ ਮੀਟਿੰਗ ਕਰ ਰਹੇ ਸਨ। ਅਮੈੱਸ ਸੰਨ 1997 ਤੋਂ ਇਸੇ ਸ਼ਹਿਰ ਤੋਂ ਸੰਸਦ ਮੈਂਬਰ ਹਨ ਪਰ ਵੈਸੇ ਉਹ 1983 ਤੋਂ ਸੰਸਦ ਦਾ ਹਿੱਸਾ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly