HOME ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰਾਂ ਚ ਹੜ ਦਾ ਖਤਰਾ ਮੰਡਰਾਉਣ ਲੱਗਾ

ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰਾਂ ਚ ਹੜ ਦਾ ਖਤਰਾ ਮੰਡਰਾਉਣ ਲੱਗਾ

1
ਕੈਪਸ਼ਨ ਫਰੈਜਰ ਵੈਲੀ ਇਲਾਕੇ ਦੇ ਖੇਤਾਂ ਚ ਇਕੱਤਰ ਮੀਂਹ ਦਾ  ਪਾਣੀ

ਐਫਸਫੋਰਡ ਅਤੇ ਚਿਲਾਬੈਕ ਦੇ ਸੈਂਕੜੇ ਪਰਿਵਾਰਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਹੁਕਮ ਜਾਰੀ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ )-ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫਰੇਜ਼ਰ ਵੈਲੀ ਪਹਾੜੀ ਖੇਤਰ ਚ ਪਿਛਲੇ ਦੋ ਹਫਤੇ ਤੋਂ ਲਗਾਤਾਰ ਪੈ ਰਹੀ ਹਲਕੀ ਤੋਂ ਦਰਮਿਆਨੀ ਬਾਰਸ ਕਾਰਨ ਦਰਿਆਈ ਖੇਤਰਾਂ ਚ ਪਾਣੀ ਦਾ ਪੱਧਰ ਵਧਣਾ ਲਗਾਤਾਰ ਜਾਰੀ ਹੈ ਜਿਸ ਦੇ ਮੱਦੇ ਨਜ਼ਰ ਪ੍ਰਸ਼ਾਸਨ ਵੱਲੋਂ ਨੀਵੇਂ ਥਾਂ ਤੇ ਬਣੇ ਕੁਝ ਘਰਾਂ ਦੇ ਪਰਿਵਾਰਾਂ ਨੂੰ ਉਥੋਂ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਹੁਣ ਤੱਕ ਪ੍ਰਾਪਤ ਤਾਜ਼ਾ ਵੇਰਵੇ ਮੁਤਾਬਕ ਪ੍ਰਸ਼ਾਸਨ ਵੱਲੋਂ ਅਜਿਹੇ ਤਕਰੀਬਨ 350 ਤੋਂ ਵੱਧ ਘਰਾਂ ਨੂੰ ਖਾਲੀ ਕਰਨ ਦੀ ਸੂਚੀ ਜਾਰੀ ਕੀਤੀ ਗਈ ਹੈ ਸਮੁੱਚੇ ਫਰੇਜਵੈਲੀ ਇਲਾਕੇ ਵਿੱਚ ਪਾਣੀ ਦੀ ਸੰਭਾਵਿਤ ਤਬਾਹੀ ਨੂੰ ਵੇਖਦਿਆਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਉੱਥੋਂ ਦੇ ਵਸਨੀਕਾਂ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਇਥੋਂ ਦੇ ਕਈ ਇਲਾਕਿਆਂ ਚ ਮੀਂਹ ਦਾ ਪਾਣੀ ਇਕੱਤਰ ਹੋਣ ਕਾਰਨ ਲੋਰਮੈਂਡ ਤੋਂ ਬਾਹਰ ਜਾਣ ਵਾਲੀਆਂ ਲਗਭਗ ਸਾਰੀਆਂ ਪ੍ਰਮੁੱਖ ਸੜਕਾਂ ਤੇ ਆਰਜੀ ਤੌਰ ਤੇ ਆਵਾਜਾਈ ਰੋਕ ਦਿੱਤੀ ਗਈ ਹੈ ਬਚਾਅ ਕਾਰਜਾਂ ਲਈ ਪਹਿਲਾਂ ਤੋਂ ਤੈਇਨਾਤ ਐਮਰਜੈਸੀ ਕਰਮਚਾਰੀਆਂ ਅਤੇ ਰਾਹਤ ਟੀਮਾਂ ਵੱਲੋਂ ਪੂਰੀ ਸਥਿਤੀ ਤੇ ਬੜੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਖਤਰਨਾਕ ਸਥਿਤੀ ਨਾਲ ਟਾਕਰਾ ਕਰਨ ਲਈ ਅੱਗਾਂਊ ਪ੍ਰਬੰਧ ਕਰ ਲਏ ਗਏ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਾਬਕਾ ਸੈਨਿਕਾਂ ਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਇੱਕ ਵਧੀਆ ਉਪਰਾਲਾ
Next articleਯੂ.ਕੇ. ਦੇ ਸ਼ਹਿਰ ਗਲਾਸਗੋ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਹਰਜੀਤ ਸਿੰਘ ਦੁਸਾਂਝ ਦੇ ਪਿਤਾ ਕੁਲਦੀਪ ਸਿੰਘ ਦੁਸਾਂਝ ਦੇ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ।