HOME ਸਾਬਕਾ ਸੈਨਿਕਾਂ ਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਇੱਕ ਵਧੀਆ ਉਪਰਾਲਾ

ਸਾਬਕਾ ਸੈਨਿਕਾਂ ਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਇੱਕ ਵਧੀਆ ਉਪਰਾਲਾ

3

ਜਲੰਧਰ  (ਸਮਾਜ ਵੀਕਲੀ)  (ਪਰਮਜੀਤ ਜੱਸਲ)-ਸ੍ਰੀ ਸੁਰਿੰਦਰ ਅਗਰਵਾਲ ਪ੍ਰਧਾਨ ਅਖਿਲ ਭਾਰਤੀਆ ਅਗਰਵਾਲ ਸੰਮੇਲਨ ਪੰਜਾਬ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਬਕਾ ਸੈਨਿਕਾਂ ਦੇ ਨਾਲ ਨਾਲ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦਿੱਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਮਾਂਡਰ ਬਲਵਿੰਦਰ ਸਿੰਘ ਵਿਰਕ, ਕੈਪਟਨ ਗੁਰਮੇਲ ਸਿੰਘ , ਕਰਨਲ ਮਨਮੋਹਨ ਸਿੰਘ ਅਤੇ ਲਾਇਸ ਨਾਇਕ ਚਮਨ ਲਾਲ ਜੀ ਵੱਲੋਂ ਕੀਤਾ ਗਿਆ। ਸ਼ਹੀਦ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦਾ ਸਨਮਾਨ ਸਮਾਰੋਹ ਰੈਡ ਕਰਾਸ ਭਵਨ ਜਲੰਧਰ ਵਿਖੇ ਕਰਵਾਇਆ ਗਿਆ। ਇਸ ਵਿੱਚ ਪੰਜ ਜ਼ਿਲਿਆਂ , ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ,ਕਪੂਰਥਲਾ ਲੁਧਿਆਣਾ ,ਦੇ ਸਾਬਕਾ ਸੈਨਿਕਾਂ ਅਤੇ ਸ਼ਹੀਦ ਪਰਿਵਾਰਾਂ ਨੇ ਸ਼ਿਰਕਤ ਕੀਤੀ। ਸਿਵਲੀਅਨ ਹੋਣ ਦੇ ਨਾਤੇ ਇਹ ਸਨਮਾਨ ਸਮਾਰੋਹ ਇਕ ਵਿਲੱਖਣ ਸੋਚ ਦਾ ਨਤੀਜਾ ਹੈ। ਇਸ ਸਮਾਗਮ ਸਮੇਂ ਸ੍ਰੀ ਸੁਰਿੰਦਰ ਅਗਰਵਾਲ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸੇ ਤਰ੍ਹਾਂ ਬਾਕੀ ਜ਼ਿਲਿਆਂ ‘ਚ ਸਨਮਾਨ ਸਮਾਰੋਹ ਕੀਤੇ ਜਾਣਗੇ। ਜਿਸ ‘ਚ ਬਾਕੀ ਰਹਿੰਦੇ ਜ਼ਿਲਿਆਂ ਦੇ ਸਾਬਕਾ ਸੈਨਿਕਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਸਾਬਕਾ ਸੈਨਿਕ ਅਤੇ ਸ਼ਹੀਦ ਪਰਿਵਾਰ ਮੇਰੇ ਲਈ ਬਹੁਤ ਸਤਿਕਾਰਤ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਲਾਕ ਸੰਮਤੀ ਰਾਏਪੁਰ ਰਸੂਲਪੁਰ
Next articleਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰਾਂ ਚ ਹੜ ਦਾ ਖਤਰਾ ਮੰਡਰਾਉਣ ਲੱਗਾ