HOME ਯੂ.ਕੇ. ਦੇ ਸ਼ਹਿਰ ਗਲਾਸਗੋ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਹਰਜੀਤ ਸਿੰਘ ਦੁਸਾਂਝ ਦੇ...

ਯੂ.ਕੇ. ਦੇ ਸ਼ਹਿਰ ਗਲਾਸਗੋ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਹਰਜੀਤ ਸਿੰਘ ਦੁਸਾਂਝ ਦੇ ਪਿਤਾ ਕੁਲਦੀਪ ਸਿੰਘ ਦੁਸਾਂਝ ਦੇ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ।

3

ਯੂ ਕੇ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਉਨ੍ਹਾਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉਹ ਸਵਾਸਾਂ ਦੀ ਲੜਾਈ ਹਾਰ ਗਏ । ਉਹ 71 ਵਰ੍ਹਿਆਂ ਦੇ ਸਨ। ਹਾਲ ਹੀ ਵਿੱਚ ਉਹ ਆਪਣੇ ਯੂਕੇ ਫੇਰੀ ਦੌਰਾਨ ਪੁੱਤਰਾਂ ਹਰਜੀਤ ਸਿੰਘ ਦੁਸਾਂਝ, ਜਤਿੰਦਰ ਸਿੰਘ ਦੁਸਾਂਝ ਅਤੇ ਪੋਤੇ ਪੋਤੀਆਂ ਪਰਿਵਾਰ ਨਾਲ ਸਮਾਂ ਗੁਜ਼ਾਰ ਕੇ ਵਾਪਸ ਪੰਜਾਬ ਪਰਤੇ ਸਨ। ਉਹ ਬੜੇ ਮਿਲਾਪੜੇ, ਹੱਸਮੁੱਖ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ । ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੁਆਦੜਾ(ਜ਼ਿਲ੍ਹਾ ਜਲੰਧਰ) ਵਿਖੇ 13 ਦਸੰਬਰ ਨੂੰ ਕੀਤਾ ਜਾਵੇਗਾ । ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ, ਪੰਜਾਬੀ ਸਾਹਿਤ ਸਭਾ ਗਲਾਸਗੋ ਅਤੇ ਪੰਜਾਬੀ ਸਾਹਿਤ ਕਲਾ ਕੇਂਦਰ ਯੂਕੇ ਵੱਲੋਂ ਉਨ੍ਹਾਂ ਦੇ ਸਦੀਵੀ ਵਿਛੋੜੇ ‘ਤੇ ਗਹਿਰਾ ਸ਼ੋਕ ਪ੍ਰਗਟ ਕੀਤਾ ਗਿਆ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰਾਂ ਚ ਹੜ ਦਾ ਖਤਰਾ ਮੰਡਰਾਉਣ ਲੱਗਾ
Next article“ ਜੁਗਨੀ ਜੁਗਨੀ “ ਨਵਾਂ ਲੋਕ ਗੀਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਗਾਇਆ ਜੀਵਿਕਾ ਜੱਸਲ : ਅਮਰੀਕ ਮਾਈਕਲ ।