HOME ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਮੰਤਰੀ ਡਾ. ਬਲਜੀਤ ਕੌਰ ਨਾਲ ਕੀਤੀ ਗਈ ਵਿਸ਼ੇਸ਼...

ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਮੰਤਰੀ ਡਾ. ਬਲਜੀਤ ਕੌਰ ਨਾਲ ਕੀਤੀ ਗਈ ਵਿਸ਼ੇਸ਼ ਮੁਲਾਕਾਤ

1

ਕੰਢੀ ਇਲਾਕੇ ਦੀਆਂ ਸਮੱਸਿਆਵਾਂ ਅਤੇ ਗੁੱਜਰ ਬਰਾਦਰੀ ਨਾਲ ਸੰਬੰਧਿਤ ਕੀਤਾ ਗਿਆ ਵਿਚਾਰ-ਵਟਾਂਦਰਾ

ਨਵਾਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )-ਸੇਵਾ ਮੁਕਤ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਵਲੋਂ ਗੁੱਜਰ ਭਵਨ ਚੰਡੀਗੜ੍ਹ ਵਿਖੇ ਸੋਸ਼ਲ ਜਸਟਿਸ ਮੰਤਰੀ ਡਾ. ਬਲਜੀਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਵੱਲੋਂ ਕੰਢੀ ਇਲਾਕੇ ਦੀਆਂ ਸਮੱਸਿਆਵਾਂ ਅਤੇ ਗੁੱਜਰ ਬਰਾਦਰੀ ਸੰਬੰਧੀ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਕੀਤੇ ਗਏ ਯਤਨਾਂ ਦੇ ਬਾਵਜੂਦ ਲੋਕਾਂ ਨੂੰ ਅੱਜ ਵੀ ਪੀਣ ਵਾਲੇ ਪਾਣੀ, ਸਿੰਚਾਈ ਵਾਲੇ ਪਾਣੀ, ਬੇਸਹਾਰਾ ਪਸ਼ੂਆਂ ਵਲੋਂ ਕੀਤੇ ਜਾਂਦੇ ਉਜਾੜੇ ਆਦਿ ਹੋਰ ਬਹੁਤ ਗਿਣਤੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਝੇ ਅਤੇ ਮਾਲਵੇ ਦੇ ਲੋਕ ਸਾਡੇ ਕੰਢੀ ਦੇ ਸ਼ਿਵਾਲਿਕ ਦੇ ਅੰਦਰੂਨੀ ਹਿੱਸਿਆਂ ਦਾ ਹਾਲ ਦੇਖ ਕੇ ਯਕੀਨ ਹੀ ਨਹੀਂ ਕਰਦੇ ਕਿ ਇਹ ਪੰਜਾਬ ਦਾ ਹਿੱਸਾ ਹੈ। ਬ੍ਰਿਗੇਡੀਅਰ ਰਾਜ ਕੁਮਾਰ ਨੇ ਨਾਲ ਹੀ ਮੰਤਰੀ ਸਾਹਿਬਾ ਨੂੰ ਜਾਣੂ ਕਰਵਾਇਆ ਕਿ ਗੁੱਜਰ ਸਮਾਜ ਨੂੰ ਅਲੱਗ-ਅਲੱਗ ਸੂਬਿਆਂ ਸੇਵਾ ਮੁਕਤ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਵਿਸ਼ੇਸ਼ ਮੁਲਾਕਾਤ ਦੌਰਾਨ ਸੋਸ਼ਲ ਜਸਟਿਸ ਮੰਤਰੀ ਡਾ. ਬਲਜੀਤ ਕੌਰ ਅਜੀਤ ਤਸਵੀਰ ਨਾਲ ਅਤੇ ਹਾਜ਼ਰ ਹੋਰ ਵੱਖ-ਵੱਖ ਸ਼ਖ਼ਸੀਅਤਾਂ। ਵਿਚ ਕਈ ਨਾਵਾਂ, ਜਿਵੇਂ ਗੁੱਜਰ, ਗੁੱਜਰ, ਗੁਰਜਰ ਵਗ਼ੈਰਾ ਨਾਲ ਜਾਣਿਆ ਜਾਂਦਾ ਹੈ। ਜਿਸ ਨਾਲ ਬਰਾਦਰੀ ਅੰਦਰ ਕਈ ਤਰਾਂ ਦੇ ਭਰਮ ਭੁਲੇਖੇ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਰਾਹੀਂ ਪੂਰੇ ਸਮਾਜ ਨੂੰ ਇੱਕ ਨਾਂਅ ਹੇਠਾਂ ਇਕੱਠਾ ਕੀਤਾ ਜਾਵੇ ਤਾਂ ਜੋ ਰਾਸ਼ਟਰੀ ਜਨਗਣਨਾ ਦੌਰਾਨ ਸਮਾਜ ਦੀ ਸਹੀ ਗਿਣਤੀ ਅਤੇ ਅੰਕੜੇ ਸਾਹਮਣੇ ਆ ਸਕਣ। ਸੋਸ਼ਲ ਜਸਟਿਸ ਮੰਤਰੀ ਡਾ. ਬਲਜੀਤ ਕੌਰ ਵਲੋਂ ਬ੍ਰਿਗੇਡੀਅਰ ਰਾਜ ਕੁਮਾਰ ਨੂੰ ਪੂਰਨ ਵਿਸ਼ਵਾਸ ਦਵਾਇਆ ਗਿਆ ਕਿ ਉਹ ਇਨ੍ਹਾਂ ਮਸਲਿਆਂ ਦੇ ਹੱਲ ਸਬੰਧੀ ਪੂਰਾ ਯਤਨ ਕਰਨਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੈਨੇਡਾ ਚ ਗੋਲਾਬਾਰੀ ਦੀ ਘਟਨਾ ਚ ਹਮਲਾਵਰ ਸਮੇਤ 10 ਮੌਤਾਂ : 25 ਜਖਮੀ ਪੂਰੇ ਕੈਨੇਡਾ ਚ ਸੋਗ ਦੀ ਲਹਿਰ
Next articleਵਿਕਲਾਂਗ, ਵਿਧਵਾਵਾਂ ਅਤੇ ਬਜ਼ੁਰਗ ਜਥੇਬੰਦਕ ਹੋਕੇ ਲੈਣਗੇ ਹੱਕ – ਲੋਕ ਅਧਿਕਾਰ ਲਹਿਰ