ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਨਅਤੀ ਖੇਤਰ ਦੇ ਪਿੰਡ ਟੌਂਸਾ ਦੇ ਪ੍ਰਸਿੱਧ ਧਾਰਮਿਕ ਸਥਾਨ ਪੀਰ ਬਾਬਾ ਦੌਲਤ ਸ਼ਾਹ ਲੰਡੀਆਂ ਫਲਾਹੀਆਂ ਦਾ ਸਲਾਨਾ ਦੋ ਦਿਨਾਂ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਗ੍ਰਾਮ ਪੰਚਾਇਤ,ਐਨ ਆਈ ਆਰ ਵੀਰਾਂ ਅਤੇ ਯੂਥ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਵਿੱਚ ਪਹਿਲੇ ਦਿਨ ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਪੰਜਾਬ ਦੀਆਂ ਮਸ਼ਹੂਰ ਧਾਰਮਿਕ ਕੱਵਾਲ ਪਾਰਟੀਆਂ
ਨੇ ਸਾਰਾ ਦਿਨ ਸੰਗਤਾਂ ਨੂੰ ਪੀਰਾਂ ਦੀ ਮਹਿਮਾਂ ਦਾ ਗੁਣਗਾਨ ਕਰਕੇ ਝੂਮਣ ਲਾ ਰੱਖਿਆ। ਦੂਸਰੇ ਦਿਨ ਪੰਜਾਬ ਦੀਆਂ ਨਾਮਵਰ ਸੂਫੀ ਗਾਇਕ ਪਾਰਟੀਆਂ ਨੇ ਧਾਰਮਿਕ ਅਤੇ ਸਮਾਜਿਕ ਗੀਤਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਬਾਅਦ ਦੁਪਹਿਰ ਤੋਂ ਦੇਰ ਰਾਤ ਤੱਕ ਪੰਜਾਬ ਦੀਆਂ ਮਸ਼ਹੂਰ ਨੱਕਾਲ ਪਾਰਟੀਆਂ ਨੇ ਆਪਣੀਆਂ ਧਾਰਮਿਕ ਆਈਟਮਾਂ ਨਾਲ ਸੰਗਤ ਤੋਂ ਵਾਹ ਵਾਹ ਖੱਟੀ। ਪ੍ਰਬੰਧਕਾਂ ਵਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ। ਸਥਾਨ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਸੰਗਤਾਂ ਲਈ ਲਗਾਤਾਰ ਕੋਲਡ ਡਰਿੰਕ ਅਤੇ ਪੀਰਾਂ ਦੇ ਅਤੁੱਟ ਲੰਗਰ ਵਰਤਾਏ ਗਏ। ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਮੇਲੇ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਆਗੂ ਸ਼੍ਰੀ ਅਸ਼ੋਕ ਕਟਾਰੀਆ, ਅਕਾਲੀ ਦਲ ਬਾਦਲ ਪਾਰਟੀ ਆਗੂ ਹਨੀ ਟੌਂਸਾ ਵਿਸ਼ੇਸ਼ ਤੌਰ ਤੇ ਨਤਮਸਤਕ ਹੋਏ। ਮੇਲੇ ਨੂੰ ਸਫਲ ਬਣਾਉਣ ਲਈ ਪ੍ਰਬੰਧਕਾਂ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਹੈ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






