(ਸਮਾਜ ਵੀਕਲੀ)
ਦੇਸ਼ ਆਪਣੇ ਤੋਂ ਆਪਾ ਨਿਛਾਵਰ ਕਰਨ ਲਈ,
ਤਿਆਰ ਬਰ ਤਿਆਰ ਬਹਾਦਰ ਕੁੜੀਆਂ ਯੂਕਰੇਨ ਦੀਆਂ।
ਮਹੌਲ ਬੜਾ ਖ਼ਤਰਨਾਕ ਤਬਾਹੀ ਦਾ ਤੋਪਾਂ ਬੀੜੀਆਂ,
ਵਰ੍ਹਦੀਆਂ ਮਿਜ਼ਾਈਲਾਂ ‘ਚ ਜਾਨਾਂ ਦੇਣਗੀਆਂ ।
ਭਾਵੇਂ ਔਰਤਾਂ ਨੂੰ ਗਿ੍ਹਸਤੀ ਦੀ ਕਮਜ਼ੋਰ ਕੜੀ ਸਮਝਿਆ ਜਾਵੇ,
ਪਰ ਪੰਗਾ ਜਦ ਪਵੇ ਫਿਰ ਅਪਣੇ ਜਲਵੇ ਦਿਖਾਵੇ।
ਜਦੋਂ ਮਰਦ ਸ਼ਹੀਦਾਂ ਦੀ ਲਾਈਨ ਲੱਗੇ ਬਚੇ-ਖੁਚੇ ਦੌੜੇ ਵਿਦੇਸ਼,
ਅਜਿਹੇ ਮੌਕੇ ਜਾਨ ਤਲੀ ਤੇ ਧਰ ਕੇ ਦੰਦ ਦੁਸ਼ਮਣ ਦੇ ਖੱਟੇ ਕਰਾਵੇ।
5ਸਾਲ ਪਹਿਲਾਂ 20 ਹਜਾਰ ਮਹਿਲਾਵਾਂ ਸਨ ਫ਼ੌਜ ਵਿਚ
ਦਿਸੰਬਰ 2022ਚ ਜਾਂਬਾਜ ਮਹਿਲਾਵਾਂ ਦੀ ਗਿਣਤੀ ਵਧਕੇ ਹੋਈ 40ਹਜਾਰ।
ਲੀਡਰਸ਼ਿਪ ਪੱਖੋਂ ਵੀ ਘੱਟ ਨਹੀਂ 8 ਹਜ਼ਾਰ ਮਹਿਲਾ ਫੌਜੀ ਅਫਸਰ,
ਸਲਾਮ ਉਨ੍ਹਾਂ ਦੇ ਜਜ਼ਬੇ ਨੂੰ ਜਿਨ੍ਹਾਂ ਤਿਆਗੇ ਅਪਣੇ ਪਰਿਵਾਰ।
2018 ‘ਚ ਔਰਤਾਂ ਨੂੰ 57ਫੀਸਦੀ ਤੋਂ ਵੱਧਕੇ2022 ‘ਚ ਹੋਈ 80 ਫੀਸਦੀ ਹਮਾਇਤ,
ਫੌਜ ਵਿੱਚ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਦੀ ਹੋਈ ਕਵਾਇਦ।
2021’ਚ ਬਣੀ ਓਸਤਾਸੇ਼ਸੈ਼ਂਕੋ ਤੇਤੇਯਾਨਾ ਪਹਿਲੀ ਕਮਾਂਡਰ,
ਜਰਨਲ ਤੇਤੇਯਾਨਾ ਹੁਣ ਹੈ ਮੈਡੀਕਲ ਫੋਰਸਿਜ਼ ਦੀ ਕਮਾਂਡਰ ।
ਉਨ੍ਹਾਂ ਦਾ ਭਰੋਸਾ ਜਿੱਤ ਕੇ ਮਰਦਾਂ ਦੀ ਫੌਜ ਵਿੱਚ ਪਹੁੰਚੀਆਂ ਮੂਹਰਲੀ ਕਤਾਰ ਵਿੱਚ,
ਤੋਪਖਾਨਾ,ਸਨਾਈਡਰ,ਗੰਨ ਕਮਾਂਡਰ, ਆਧੁਨਿਕ ਡ੍ਰੋਨ ਯੂਨਿਟ ਸਾਂਭਿਆ।
ਡੂੰਘੇ ਸਮੁੰਦਰਾਂ ਦੀ ਡਰਾਈਵਿੰਗ ਇੰਸਟਰੱਕਟਰ ਵੀ ਹੈ ਫੌਜੀ ਔਰਤ,
ਸਹਾਇਕ,ਫੁਰਤੀਲਾਪਣ, ਸ਼ਾਂਤ ਰਹਿਣ, ਇਕਜੁੱਟਤਾ ਦਾ
ਗੁਣ, ਮੋੜਦਾ ਜਾਵੀਆ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly