HOME ਬਸਪਾ ਦੇ ਦੋਵੇਂ ਉਮੀਦਵਾਰਾਂ ਨੂੰ ਜਿਤਾਉਣ ਨਾਲ ਬੰਗਾ ਸ਼ਹਿਰ ਦੀ ਤਸਵੀਰ ਬਦਲਕੇ...

ਬਸਪਾ ਦੇ ਦੋਵੇਂ ਉਮੀਦਵਾਰਾਂ ਨੂੰ ਜਿਤਾਉਣ ਨਾਲ ਬੰਗਾ ਸ਼ਹਿਰ ਦੀ ਤਸਵੀਰ ਬਦਲਕੇ ਰੱਖ ਦਿੱਤੀ ਜਾਵੇਗੀ –ਵਿਜੈ ਗੁਣਾਚੌਰ,ਮਜਾਰੀ

1

 ਬੰਗਾ   (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾ) ਅੱਜ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਸਨ ਜਿਸ ਵਿੱਚ ਬਸਪਾ ਬੰਗਾ ਦੇ ਬੂਥ ਉਪਰ ਭਾਰੀ ਇਕੱਠ ਦੇਖ ਕੇ ਪੂਰਾਂ ਵਿਸ਼ਵਾਸ ਹੁੰਦਾ ਹੈ ਕਿ 7 ਅਤੇ 8 ਵਾਰਡ ਨੰਬਰ ਤੋਂ ਰਵਿੰਦਰ ਮਹਿੰਮੀ ਅਤੇ ਹਰਜਿੰਦਰ ਕੁਮਾਰ ਸੋਨੂੰ ਨੂੰ ਜਨ -ਸਮਰਥਨ ਮਿਲ ਰਿਹਾ ਹੈ । ਬਸਪਾ ਬੰਗਾ ਸ਼ਹਿਰ ਦੀ ਨਗਰ ਕੌਂਸਲਰ ਦੀ ਤਸਵੀਰ ਹੀ ਬਦਲ ਜਾਵੇਗੀ ਕਿਉਂਕਿ ਪਹਿਲਾਂ ਤਾਂ ਪੰਜ ਸਾਲ ਐਵੇਂ ਹੀ ਨਿਗਾਹ ਦਿੱਤੇ ਹਨ ਇਨ੍ਹਾਂ ਕਾਂਗਰਸੀਆਂ ਅਕਾਲੀਆਂ ਅਤੇ ਆਪ ਵਾਲਿਆਂ ਨੇ ਪ੍ਰਧਾਨਗੀ ਦੇ ਚੱਕਰ ਵਿੱਚ ਸਮਾਂ ਬਰਬਾਦ ਕੀਤਾ ਹੈ ਹੁਣ ਜਦੋਂ ਬਸਪਾ ਦੇ ਦੋਵੇਂ ਉਮੀਦਵਾਰ ਜਿੱਤ ਕੇ ਨਗਰ ਕੌਂਸਲਰ ਬਣਨਗੇ ਤਾਂ ਸ਼ਹਿਰ ਵਿੱਚ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਹਨ ਉਨ੍ਹਾਂ ਨੂੰ ਦੂਰ ਕਰਨਗੇ ਇਹ ਸ਼ਬਦ ਵਿਜੈ ਗੁਣਾਚੌਰ ਅਤੇ ਵਿਜੈ ਮਜਾਰੀ ਨੇ ਆਪਣੀ ਜਿੱਤ ਪੱਕੀ ਦਸਦਿਆਂ ਕਹੇਂ। ਇਸ ਮੌਕੇ ਤੇ ਬਸਪਾ ਦੇ ਉਮੀਦਵਾਰ ਰਵਿੰਦਰ ਮਹਿੰਮੀ, ਹਰਜਿੰਦਰ ਕੁਮਾਰ ਸੋਨੂੰ, ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ, ਪਰਮਜੀਤ ਸਿੰਘ ਦੁਸਾਂਝ, ਪਰਮਜੀਤ ਮਹਿਰਮ ਪੁਰ, ਕੁਲਦੀਪ ਸਿੰਘ, ਜਤਿੰਦਰ ਖਮਾਚੋ, ਪ੍ਰਕਾਸ਼ ਚੰਦ ਸਾਬਕਾ ਪ੍ਰਧਾਨ, ਕਮਲਜੀਤ ਸਿੰਘ ਕਮਲ,ਕਰਨ ਮਹਿੰਮੀ, ਹਰਪ੍ਰੀਤ ਮਹਿੰਮੀ, ਜਸਵੀਰ ਕੌਰ, ਊਸ਼ਾ ਰਾਣੀ, ਸ਼ੀਲਾ ਰਾਣੀ, ਰੀਟਾ ਰਾਣੀ ਸਿਮਰਨ ਕੌਰ ਅਤੇ ਹੋਰ ਸਮਰਥਕ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦੇ “ਦੁੱਖੜਾ” ਪੰਜਾਬੀ ਗੀਤ ਨੂੰ ਸਰੋਤਿਆਂ ਦਾ ਮਿਲਿਆ ਭਰਵਾਂ ਹੁੰਗਾਰਾ
Next articleਈਡੀ ਨੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਘਰ ਛਾਪਾ ਮਾਰਿਆ, ਮਾਮਲਾ ਧੀ ਦੀ ਆਈਟੀ ਕੰਪਨੀ ਨਾਲ ਜੁੜਿਆ; ਜਾਂਚ ਜਾਰੀ ਹੈ