HOME *ਇਕੋ ਢਿੱਡੋਂ ਜੰਮੀਆਂ*

*ਇਕੋ ਢਿੱਡੋਂ ਜੰਮੀਆਂ*

ਸਰਤਾਜ ਸਿੰਘ ਸੰਧੂ 
   (ਸਮਾਜ ਵੀਕਲੀ)   ਵੇ ਪੁੱਤ ਤੇਰੇ ਲਾਗੇ ਜਿਹੜਾ ਆਹ ਬੈਂਕ ਏ ਕਿੰਨੇ ਕੁ ਵਜੇ ਖੁੱਲੇਗਾ..ਰਿਕਸ਼ੇ ਤੇ ਬੈਠੀ ਮਾਤਾ ਨੇ ਮੈਨੂੰ ਸਵਾਲ ਕੀਤਾ…ਮੈਂ ਸਵੇਰੇ ਸਵੇਰ ਟਾਈਮ ਕੋਈ ਸੱਤ ਕੁ ਵਜੇ ਦਾ ਸੀ…ਝਾੜੂ ਮਾਂਜਾ ਕਰ ਰਿਹਾ ਸੀ ਆਪਣੀਂ ਦੁਕਾਨ ਤੇ…ਮੇਰੇ ਲਾਗੇ ਇਕ ਪ੍ਰਾਈਵੇਟ ਬੈਂਕ ਸੀ…ਮੈ ਕਿਹਾ ਮਾਤਾ ਜੀ ਇਹ ਤਾਂ ਕੋਈ ਦਸ ਕੁ ਵਜੇ ਤੋਂ ਪਹਿਲਾਂ ਨਹੀਂ ਖੁੱਲੇਗਾ…ਤੁਹਾਨੂੰ ਕਿਹੜਾ ਜਰੂਰੀ ਕੰਮ ਹੈ…ਕੀ ਤੁਸੀਂ ਇੰਨੇ ਟਾਈਮ ਨਾਲ ਹੀ ਬੈਂਕ ਆ ਗਏ …ਵੇ ਪੁੱਤ ਮੈਂ ਤੈਨੂੰ ਤੇਰੇ ਕੋਲ ਬਹਿ ਕੇ ਦੱਸਦੀ ਆਂ…ਕੰਮ ਬੜਾ ਡੂੰਘਾ ਹੈ…ਮਾਤਾ ਨੇ ਰਿਕਸ਼ੇ ਵਾਲੇ ਨੂੰ ਵੀਹ ਰੁਪਏ ਦਿੱਤੇ ਤੇ ਕਿਹਾ…ਤੂੰ ਜਾ ਮੈਂ ਆਪੇ ਆ ਜਾਵਾਂਗੀ…ਮੈਂ ਮਾਤਾ ਜੀ ਨੂੰ ਚਾਹ ਪਾਣੀ ਪੁੱਛਿਆ ਅਤੇ ਕੁਰਸੀ ਤੇ ਬਿਠਾ ਦਿੱਤਾ…ਤੇ ਕਿਹਾ ਮਾਤਾ ਜੀ ਤੁਸੀਂ ਘਬਰਾਓ ਨਾਂ ਬੇਫਿਕਰ ਹੋ ਕੇ ਮੈਨੂੰ ਪੂਰੀ ਗੱਲ ਦੱਸੋ। ਮਾਤਾ ਵੇ ਪੁੱਤ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ…ਕਿਉਂ ਮਾਤਾ ਜੀ…ਪੁੱਤ ਕੱਲ ਮੈਂ ਇਸ ਬੈਂਕ ਵਿੱਚ ਖਾਤਾ ਖੁਲਵਾ ਕੇ ਗਈ ਸਾਂ…ਪੁੱਤਾਂ ਨੇ ਜਮੀਨ ਦੀ ਵੰਡ ਕੀਤੀ ਸੀ। ਅਤੇ ਮੇਰੇ ਹਿੱਸੇ ਤਿੰਨ ਲੱਖ ਰੁਪਈਆ ਆਇਆ ਸੀ…ਸੋਚਿਆ ਉਸ ਨੂੰ ਬੈਂਕ ਵਿੱਚ ਜਮਾਂ ਕਰਵਾ ਦੇਵਾਂ…ਅਤੇ ਬੈਂਕ ਵਾਲਿਆਂ ਨੇ ਮੈਨੂੰ ਪੁੱਛਿਆ ਕੀ ਤੁਸੀਂ ਆਪਣੇ ਪੈਸਿਆਂ ਦੇ ਵਾਰਸ ਕਿਸ ਨੂੰ ਬਣਾਓਗੇ…ਮੇਰੀਆਂ ਦੋ ਕੁੜੀਆਂ ਤੇ ਦੋ ਮੁੰਡੇ ਨੇ ਸਾਰੇ ਹੀ ਵਿਆਹੇ ਨੇ…ਮੈ ਸੋਚਿਆ ਕੀ ਵੱਡੀ ਕੁੜੀ ਦਾ ਹੀ ਨਾਮ ਲਿਖਵਾ ਦੇਵਾਂ…ਤੇ ਮੈਂ ਉਸਦਾ ਨਾਮ ਲਿਖਵਾ ਦਿੱਤਾ ਆਪਣੇ ਬੈਂਕ ਖਾਤੇ ਵਿੱਚ।ਪਰ ਮੈਂ ਜਦੋਂ ਰਾਤ ਨੂੰ ਸੁੱਤੀ ਪਈ ਸਾਂ ਤਾਂ…ਫਿਰ ਮੈਨੂੰ ਖਿਆਲ ਆਇਆ ਕੀ…ਮੇਰੀ ਵੱਡੀ ਧੀ ਉਹ ਤਾਂ ਬਹੁਤ ਹੀ ਵੱਡੇ ਘਰ ਵਿਆਹੀ ਏ…ਉਸਦੇ ਕੋਲ ਤਾਂ ਜਾਇਦਾਤ ਪਹਿਲਾਂ ਹੀ ਬਹੁਤ ਏ…ਤੇ ਮੇਰਾ ਹਾਲ ਚਾਲ ਵੀ ਮੇਰੇ ਮੁੰਡਿਆਂ ਵਾਂਗੂ ਘੱਟ ਹੀ ਪੁੱਛਦੀ ਹੈ…ਮੈਨੂੰ ਮਿਲਣ ਵੀ ਬਹੁਤ ਘੱਟ ਆਉਂਦੀ ਏ…ਤੇ ਨਾਂ ਹੀਂ ਮੇਰੇ ਲਈ ਸੂਟ ਜਾਂ ਹੋਰ ਕੋਈ ਚੀਜ਼ ਲਿਆਉਂਦੀ ਹੈ…ਪਰ ਜਿਹੜੀ ਮੇਰੀ ਛੋਟੀ ਧੀ ਹੈ…ਉਹ ਬਹੁਤ ਹੀ ਗਰੀਬ ਘਰ ਵਿਆਹੀ ਏ…ਪਰ ਮੇਰਾ ਖਿਆਲ ਬਹੁਤ ਰੱਖਦੀ ਏ…ਤੇ ਜਦੋਂ ਵੀ ਆਉਂਦੀ ਹੈ ਮੇਰੇ ਲਈ ਕੁੱਝ ਨਾਂ ਕੁੱਝ ਲੈ ਕੇ ਹੀ ਆਉਂਦੀ ਹੈ…ਤੇ ਜਾਂਣ ਲੱਗਿਆ ਮੈਨੂੰ ਦੋ ਤਿੰਨ ਸੋ ਰੁਪਏ ਦੇ ਕੇ ਵੀ ਜਾਂਦੀ ਹੈ। ਜਦ ਕਿ ਮੈਨੂੰ ਦੇਣੇ ਚਾਹੀਦੇ ਨੇ ਉਸਨੂੰ.. ਜਦੋਂ ਉਹਦਾ ਪਿਓ ਸਿਰ ਤੇ ਹੁੰਦਾ ਸੀ ਤਾਂ…ਧੀਆਂ ਨੂੰ ਖਾਲੀ ਹੱਥ ਨਹੀਂ ਸੀ ਤੋਰਦਾ ਹੁੰਦਾ…
ਇਹੋ ਸੋਚ ਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ…
ਇਸ ਲਈ ਪੁੱਤ ਮੈਂ ਵੱਡੀ ਕੁੜੀ ਦਾ ਨਾਂਮ ਕਟਵਾ ਕੇ ਛੋਟੀ ਕੁੜੀ ਦਾ ਨਾਂਮ ਲਿਖਵਾਉਣਾਂ ਏਂ ਆਪਣੇ ਖਾਤੇ ਵਿੱਚ…ਤਾਂ ਜੋ ਮੇਰੇ ਮਰਨ ਪਿੱਛੋਂ ਮੇਰੇ ਪੈਸਿਆਂ ਦੀ ਵਾਰਸ ਛੋਟੀ ਕੁੜੀ ਹੋ ਸਕੇ…ਜੋ ਉਹ ਮੇਰੇ ਨਾਲ ਕਰਦੀ ਹੈ…ਸ਼ਾਇਦ ਮੈਂ ਮਰ ਕੇ ਉਹਦੇ ਲਈ ਕੁੱਝ ਨਾਂ ਕੁੱਝ ਕਰ ਜਾਵਾਂ…ਮਾਤਾ ਦੀ ਇਹ ਗੱਲ ਸੁਣ ਕੇ ਜਿਵੇਂ ਕੀ…ਮੇਰੇ ਕਾਲਜੇ ਵਿੱਚੋਂ ਰੁੱਗ ਹੀ ਭਰਿਆ ਗਿਆ ਹੋਵੇ…ਅਤੇ ਮੈਂ ਉਸੇ ਵੇਲੇ ਜਿਸ ਨੇ ਖਾਤਾ ਖੋਲਿਆ ਸੀ…ਉਸ ਨੂੰ ਫੋਨ ਕੀਤਾ ਤੇ ਉਸ ਨੂੰ ਸਾਰੀ ਗੱਲਬਾਤ ਦੱਸੀ…ਉਸਨੇ ਕਿਹਾ ਕੋਈ ਗੱਲ ਨਹੀਂ ਅਜੇ ਖਾਤਾ ਨਹੀਂ ਖੁੱਲਿਆ…ਮੈਂ ਦਸ ਵਜੇ ਤੱਕ ਆ ਕੇ ਨਾਂਮ ਸਹੀ ਕਰ ਦੇਵਾਂਗਾ…ਫਿਰ ਮੈਂ ਮਾਤਾ ਜੀ ਨੂੰ ਕਿਹਾ ਮਾਤਾ ਜੀ ਤੁਸੀਂ ਫਿਕਰ ਨਾਂ ਕਰੋ… ਬੈਂਕ ਵਾਲੇ ਕਹਿੰਦਾ ਏ ਮੈਂ ਆਣ ਕੇ ਸਭ ਸਹੀ ਕਰ ਦੇਵਾਂਗਾ…ਅਤੇ ਉਸ ਤੋਂ ਬਾਅਦ ਤੁਹਾਡੀ ਛੋਟੀ ਕੁੜੀ ਹੀ ਤੁਹਾਡੇ ਪੈਸਿਆਂ ਦੀ ਵਾਲੀ ਵਾਰਸ ਹੋਵੇਗੀ…ਤੇ ਮਾਤਾ ਨੇ ਮੈਨੂੰ ਕਿਹਾ…ਵੇ ਪੁੱਤ ਤੂੰ ਜੁੱਗ-ਜੁੱਗ ਜੀਵੇ ਤੂੰ ਤਾਂ ਮੇਰੇ ਸਿਰ ਤੋਂ ਭਾਰ ਹੀ ਉਤਾਰ ਦਿੱਤਾ ਏ… ਰੱਬ ਤੇਰਾ ਭਲਾ ਕਰੇ।ਫਿਰ ਮੈਂ ਸੋਚਣ ਲੱਗਾ ਹੇ ਰੱਬਾ ਤੇਰੀ ਕਿਹੋ ਜੇਹੀ ਲੀਲਾ ਏ…ਇੱਕੋ ਢਿੱਡੋਂ ਜੰਮੀਆਂ..ਦੀ ਤੂੰ ਕਿਸਮਤ ਕਿਹੜੇ ਹਿਸਾਬ ਨਾਲ ਲਿਖਦਾਂ ਏਂ…ਇਹ ਤਾਂ ਤੂੰ ਹੀ ਜਾਂਣਦਾ ਏਂ…ਪਰ ਮੈਨੂੰ ਪਤਾ ਹੈ ਤੂੰ ਕਿਸੇ ਦਾ ਵੀ ਮਾੜਾ ਨਹੀਂ ਕਰ ਸਕਦਾ ਰੱਬਾ।।।
ਸਰਤਾਜ ਸਿੰਘ ਸੰਧੂ 
ਪਿੰਡ ਰਣੀਕੇ  ਜ਼ਿਲਾ ਅੰਮ੍ਰਿਤਸਰ 
ਫੋਨ 9170000064
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article,,,, ਕਲਾਕਾਰ,,,,,
Next articleਕੰਪਿਊਟਰ/ ਏ.ਆਈ ਤੇ ਮੌਜੂਦਾ ਦੌਰ ਅੱਗੇ ਚਣੌਤੀਆਂ