(ਸਮਾਜ ਵੀਕਲੀ)
ਭੀੜ ਪਈ ਤੇ ਮੈਦਾਨ ਵਿੱਚ ਆਣ ਨਿੱਤਰੇ,
ਕਲਾਕਾਰ ਵੀ ਤਾਂ ਯਾਰੋ ਕਲਾਕਾਰ ਨਿੱਕਲੇ
ਪੰਜਾਬੀ ਜ਼ੁਬਾਨ ਨਾਲ, ਜੋ ਪੰਜਾਬ ਚ ਕਮਾਇਆ,
ਪੰਜਾਬੀਆਂ ਦਾ ਧੰਨ ਜੀ ਪੰਜਾਬ ਕੰਮ ਆਇਆ
ਜਿਨ੍ਹਾਂ ਨੂੰ ਸਮਝਿਆ ਵੱਖ ਉਹ ਸਾਡੇ ਨਾਲ ਨਿੱਕਲੇ
ਕਲਾਕਾਰ ਵੀ ਤਾਂ ਯਾਰੋ ਕਲਾਕਾਰ ਨਿੱਕਲੇ
ਹਾਲੀਵੁੱਡ ਤੇ ਬਾਲੀਵੁੱਡ, ਵਾਲੇ ਵੀ ਨਹੀਂ ਭੱਜੇ
ਜ਼ਖਮਾਂ ਤੇ ਮਲਮ ਲਗਾਉਣ ਲਈ ਆਏ ਅੱਗੇ
ਬੰਦੇ ਸਾਰੇ ਆਪਾਂ ਦੇਖੇ ਬੇਮਿਸਾਲ ਨਿੱਕਲੇ
ਕਲਾਕਾਰ ਵੀ ਤਾਂ ਯਾਰੋ ਕਲਾਕਾਰ ਨਿੱਕਲੇ
ਇੰਸਟਾ ਤੇ ਵੀਡੀਉ ਨੰਗੇਜ਼ ਸੀ ਬਣਾਉਂਦੀਆਂ
ਉਹ ਹਰ ਘਰ ਵਿੱਚ ਅੱਜ ਰਾਸ਼ਣ ਪਹਚੁੰਦੀਆ
ਸਾਰੇ ਬਣ ਇੱਕ ਦੂਸਰੇ ਦੀ ਢਾਲ ਨਿੱਕਲੇ
ਕਲਾਕਾਰ ਵੀ ਤਾਂ ਯਾਰੋ ਕਲਾਕਾਰ ਨਿੱਕਲੇ
ਹਰ ਇੱਕ ਆਇਆਂ ਅੱਗੇ ਗੁਰਮੀਤ ਵੱਡਾ ਛੋਟਾ
ਜੋ ਟਾਇਮ ਵਿਚ ਚਲੇ ਨਹੀਂ ਰੁਪਈਆਂ ਹੁੰਦਾ ਖੋਟਾ
ਯੁਟਿਉਬਰ ਵੀ ਕਈ ਬਾਕਮਾਲ ਨਿੱਕਲੇ,,
ਕਲਾਕਾਰ ਵੀ ਤਾਂ ਯਾਰੋ ਕਲਾਕਾਰ ਨਿੱਕਲੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ



