(ਸਮਾਜ ਵੀਕਲੀ)
ਬੇਸ਼ੱਕ ਕਿਤਾਬਾਂ ਰੋਟੀ ਨਹੀਂ ਦਿੰਦੀਆਂ
ਪਰ ਸਮਝਾ ਜਰੂਰ ਦਿੰਦੀਆਂ
ਕਿ ਸਾਡੇ ਹਿੱਸੇ ਦੀ ਰੋਟੀ ਖਾ ਕੌਣ ਰਿਹਾ ?
ਦਿੰਦੀਆਂ ਭਾਵੇਂ ਇਹ ਕੱਪੜੇ ਵੀ ਨਹੀਂ
ਪਰ ਗਿਆਨ ਕਰਵਾ ਦਿੰਦੀਆਂ
ਕਿ ਸਾਡੇ ਹਿੱਸੇ ਦੇ ਪਾ ਕੌਣ ਰਿਹਾ
ਤੇ ਸੱਚ! ਦਿੰਦੀਆਂ ਤਾਂ ਮਕਾਨ ਵੀ ਨ੍ਹੀ
ਪਰ ਖਾਨੇ ‘ਚ ਜਰੂਰ ਪਾ ਦਿੰਦੀਆਂ
ਕਿ ਸਾਡੇ ਹਿੱਸੇ ਆਉਂਦੇ ਹੰਢਾ ਕੌਣ ਰਿਹਾ ?
ਖਾਣ, ਪਾਉਣ ਤੇ ਹਢਾਉਣ ਵਾਲਿਆਂ ਤੋਂ ਆਪਣਾ ਹਿੱਸਾ,
ਮੰਗ ਕੇ ਨਹੀਂ ਲਿਆ ਜਾ ਸਕਦਾ।
ਹਾਂ…! ਬੱਸ ਖੋਹਿਆ ਹੀ ਜਾ ਸਕਦਾ
ਤੇ ਖੋਹਣ ਲਈ ਆਤਮ-ਵਿਸ਼ਵਾਸ,
ਕਿਤਾਬਾਂ ਪੜ੍ਹੇ ਬਿਨ੍ਹਾ ਨਹੀਂ ਆ ਸਕਦਾ।
ਰਣਵੀਰ ਕੌਰ ਬੱਲ, ਯੂ.ਐੱਸ.ਏ.।
+1 (510) 861-6871