HOME ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿਖੇ ਨਵੀਂ ਬਣਾਈ ਸਕੂਲ ਗਰਾਉਂਡ ਦਾ ਸੱਜਣ...

ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿਖੇ ਨਵੀਂ ਬਣਾਈ ਸਕੂਲ ਗਰਾਉਂਡ ਦਾ ਸੱਜਣ ਚੀਮਾ ਵੱਲੋਂ  ਉਦਘਾਟਨ 

1
ਕਪੂਰਥਲਾ   (ਸਮਾਜ ਵੀਕਲੀ)   (ਕੌੜਾ )–  ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿਖੇ ਬੱਚਿਆਂ ਲਈ ਨਵੀ ਬਣਾਈ ਗਈ ਖੁੱਲ੍ਹੀ ਗਰਾਉਂਡ ਤੇ ਚਾਰਦਿਵਾਰੀ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਚੇਅਰਮੈਨ ਇੰਪਰੂਵਮੈਟ ਟਰੱਸਟ ਸ. ਸੱਜਣ ਸਿੰਘ ਚੀਮਾ ਵੱਲੋਂ ਪੱਥਰ ਤੋਂ ਪਰਦਾ ਹਟਾ ਕੇ ਕੀਤਾ ਗਿਆ । ਇਸਤੋਂ ਪਹਿਲਾਂ ਪਿੰਡ ਹੈਬਤਪੁਰ ਪੁੱਜਣ ਤੇ ਪਿੰਡ ਦੇ ਸਰਪੰਚ ਬਲਕਾਰ ਸਿੰਘ ਨੰਡਾ, ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ , ਪੰਚ ਬਲਵਿੰਦਰ ਸਿੰਘ , ਸਾਬਕਾ ਸਰਪੰਚ ਜਸਵਿੰਦਰ ਸਿੰਘ ਨੰਡਾ , ਸਾਬਕਾ ਸਰਪੰਚ ਕਰਨੈਲ ਸਿੰਘ , ਰਾਜੇਸ਼ ਕੁਮਾਰ ਭੱਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ, ਹੈਬਤਪੁਰ ਸਕੂਲ ਦੀ ਇੰਚਾਰਜ ਮੁੱਖ ਅਧਿਆਪਕ ਸੁਖਵਿੰਦਰ ਕੌਰ , ਜਗਜੀਤ ਸਿੰਘ ਥਿੰਦ ਕੰਪਿਊਟਰ ਵਿਭਾਗ ਇੰਚਾਰਜ , ਰਿਟਾ. ਪ੍ਰਿੰਸੀਪਲ ਅਮਰੀਕ ਸਿੰਘ ਨੰਡਾ ਤੇ ਪੰਚ ਜਸਵਿੰਦਰ ਕੌਰ,ਪੰਚ ਗੁਰਦਿਆਲ ਸਿੰਘ ਆਦਿ ਹੋਰ ਆਗੂਆਂ ਵੱਲੋਂ ਫੁੱਲਾਂ ਦੇ ਹਾਰ ਪਹਿਨਾ ਕੇ ਮੁੱਖ ਮਹਿਮਾਨ ਚੇਅਰਮੈਨ ਸੱਜਣ ਸਿੰਘ ਚੀਮਾ ਅਰਜੁਨਾ ਐਵਾਰਡੀ ਰਿਟਾ. ਐਸ.ਐਸ.ਪੀ. ਦਾ ਸ਼ਾਹੀ ਸਵਾਗਤ ਕੀਤਾ ਗਿਆ ।
ਇਸ ਉਪਰੰਤ ਸਕੂਲ ਕੰਪਲੈਕਸ ਵਿਖੇ ਸਕੂਲ ਇੰਚਾਰਜ ਸੁਖਵਿੰਦਰ ਕੌਰ ਤੇ ਜਗਜੀਤ ਸਿੰਘ ਥਿੰਦ ਦੀ ਦੇਖ ਰੇਖ ਹੇਠਾਂ ਵਿਸ਼ਾਲ ਸੱਭਿਆਚਾਰਕ ਸਮਾਗਮ ਆਯੋਜਿਤ ਕੀਤਾ ਗਿਆ ।ਜਿਸ ਦੇ ਆਰੰਭ ਵਿਚ ਸਕੂਲ ਦੇ ਬੱਚਿਆਂ ਵੱਲੋਂ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ ਤੇ ਉਪਰੰਤ ਵਿਦਿਆਰਥਣਾ ਵੱਲੋਂ ਨਸ਼ਿਆਂ ਵਿਰੁੱਧ ਤਿਆਰ ਕੀਤਾ ਵਿਸ਼ੇਸ਼ ਗਿੱਧਾ ਪੇਸ਼ ਕੀਤਾ ਗਿਆ । ਇਸ ਉਪਰੰਤ ਪਿੰਡ ਹੈਬਤਪੁਰ ਦੇ ਸਰਪੰਚ ਬਲਕਾਰ ਸਿੰਘ ਨੇ ਮੁੱਖ ਮਹਿਮਾਨ ਸੱਜਣ ਸਿੰਘ ਚੀਮਾ ਨੂੰ ਜੀ ਆਇਆ ਨੂੰ ਕਿਹਾ ਤੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਸਰਕਾਰ ਦੀ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਦਾ ਡਟ ਕੇ ਸਹਿਯੋਗ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਚੇਅਰਮੈਨ ਸੱਜਣ ਸਿੰਘ ਚੀਮਾ ਜੋ ਕਿ ਖੁਦ ਅਰਜੁਨਾ ਐਵਾਰਡੀ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਹਨ ,ਦੀ ਪ੍ਰੇਰਨਾ ਸੱਦਕਾ ਪਿੰਡ ਵਿਚ ਸਕੂਲ ਦੇ ਨਾਲ ਖੁੱਲ੍ਹੀ ਗਰਾਉਂਡ ਬਣਾਉਣ ਲਈ ਸਾਢੇ ਪੰਜ ਨਾਲ ਜਮੀਨ ਹੋ ਸਕੂਲ ਨੂੰ ਦਿੱਤੀ ਗਈ ਹੈ ।ਇਸਤੋਂ ਇਲਾਵਾ ਨਵੀ ਗਰਾਉਂਡ ਨੂੰ ਤਿਆਰ ਕਰਨ ਲਈ ਤੇ ਹੋਰ ਵਿਕਾਸ ਕਾਰਜਾਂ ਲਈ ਸਮੁੱਚੀ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਸਕੂਲ ਪ੍ਰਬੰਧਕਾਂ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ । ਇਸ ਸਮੇ ਰਿਟਾ. ਪ੍ਰਿੰਸੀਪਲ ਅਮਰੀਕ ਸਿੰਘ ਨੰਡਾ ਨੇ ਸੰਬੋਧਨ ਕਰਦੇ ਦੱਸਿਆ ਕਿ ਪਿੰਡ ਹੈਬਤਪੁਰ ਦੇ ਸਮੂਹ ਸਟਾਫ ਤੇ ਸਕੂਲ ਇੰਚਾਰਜ ਸੁਖਵਿੰਦਰ ਕੌਰ ਦੀ ਅਗਵਾਈ ਹੇਠਾਂ ਅਧਿਆਪਕ ਜਗਜੀਤ ਸਿੰਘ ਥਿੰਦ ਦੀ ਸਿਰਤੋੜ ਮਿਹਨਤ ਸੱਦਕਾ ਸਕੂਲ ਦੀ ਨੁਹਾਰ ਬਦਲਣ ਤੇ ਇਸ ਹਾਈ ਸਮਾਰਟ ਸਕੂਲ ਨੂੰ ਜਿਲਾ ਕਪੂਰਥਲਾ ਵਿਚੋਂ ਪਹਿਲਾ ਸਥਾਨ ਮਿਲਿਆ ਹੈ ।  ਇਸ ਉਪਰੰਤ ਮੁੱਖ ਮਹਿਮਾਨ ਸੱਜਣ ਸਿੰਘ ਚੀਮਾ ਨੇ ਸੰਬੋਧਨ ਕਰਦੇ ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਸਰਕਾਰੀ ਸਕੂਲ ਹੈਬਤਪੁਰ ਦੇਖ ਕੇ ਮਨ ਖੁਸ਼ ਹੋ ਗਿਆ ਹੈ । ਜਿਵੇਂ ਕੋਈ ਤਕੜਾ ਬੰਦਾ ਆਪਣੀ ਕੋਠੀ ਨੂੰ ਸਜਾਉਣ ਵਿਚ ਕੋਈ ਕਸਰ ਨਹੀ ਛੱਡਦਾ , ਇਵੇਂ ਹੀ ਸਕੂਲ ਅਧਿਆਪਕਾਂ ਤੇ ਖਾਸਕਰ ਬਹੁਤ ਪਿਆਰੇ ਜਗਜੀਤ ਸਿੰਘ ਥਿੰਦ ਤੇ ਪੰਚਾਇਤ ਵੱਲੋਂ ਮਿਹਨਤ ਕਰਕੇ ਇਸ ਸਕੂਲ ਨੂੰ ਬਹੁਤ ਹੀ ਸੁੰਦਰ ਬਣਾਇਆ ਹੈ ।ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਆਈ ਹੈ, ਉਦੋ ਤੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਵਿਚ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ , ਸ਼ਾਨਦਾਰ ਬਿਲਡਿੰਗ ਤੇ ਹੋਰ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਗਿਆ ਹੈ । ਉਨ੍ਹਾਂ  ਪਿੰਡਾਂ ਤੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚੇ ਪੜ੍ਹਾਈ ਲਈ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ । ਉਨ੍ਹਾਂ ਸਾਰੇ ਹੀ ਸਰਕਾਰੀ ਮੁਲਾਜ਼ਮਾਂ ਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਹੀ ਚੰਗੀ ਵਿਦਿਆ ਲਈ ਸਰਕਾਰੀ ਸਕੂਲਾਂ ਵਿਚ ਬੱਚੇ ਦਾਖਲ ਕਰਵਾਉਣ ਤੇ ਸਰਕਾਰੀ ਸਕੂਲਾਂ ਨੂੰ ਹੋਰ ਕਾਮਯਾਬ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਨਾਲੋ ਵਧੀਆ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ।  ਇਸ ਸਮੇਂ ਰਾਜੇਸ਼ ਕੁਮਾਰ ਭੱਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ, ਜਗਜੀਤ ਸਿੰਘ ਥਿੰਦ , ਰਿਟਾ. ਪ੍ਰਿੰਸੀਪਲ ਅਮਰੀਕ ਸਿੰਘ , ਸਕੂਲ ਇੰਚਾਰਜ ਸੁਖਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ ।  ਸਮਾਗਮ ਵਿਚ ਪਿੰਡ ਦੇ ਸਰਪੰਚ ਬਲਕਾਰ ਸਿੰਘ , ਸਾਬਕਾ ਸਰਪੰਚ ਕੇਵਲ ਸਿੰਘ , ਸਾਬਕਾ ਸਰਪੰਚ ਜਸਵਿੰਦਰ ਸਿੰਘ ਨੰਡਾ , ਪੰਚ ਬਲਵਿੰਦਰ ਸਿੰਘ ,ਪੰਚ ਨਿਰਮਲ ਸਿੰਘ ਜੋਸਣ, ਪੰਚ ਗੁਰਦਿਆਲ ਸਿੰਘ ਗਿੱਲ , ਪੰਚ ਜਸਵਿੰਦਰ ਕੌਰ, ਨੰਬਰਦਾਰ ਸੁਰਿੰਦਰਪਾਲ ਸਿੰਘ , ਪਿੰਡ ਜੈਨਪੁਰ ਦੇ ਸਰਪੰਚ ਮੇਜਰ ਸਿੰਘ , ਪ੍ਰਧਾਨ  ਹਰਜੀਤ ਸਿੰਘ , ਠੇਕੇਦਾਰ ਸੁਖਵਿੰਦਰ ਸਿੰਘ , ਸਕੂਲ ਅਧਿਆਪਕ ਸੁਖਵੰਤ ਸਿੰਘ, ਅਰੁਣਦੀਪ ਸਿੰਘ, ਬਲਕਾਰ ਸਿੰਘ,ਆਸ਼ੂ ਚੋਪੜਾ,ਇੰਦਰਵੀਰ ਅਰੋੜਾ, ਕਮਲਜੀਤ ਕੌਰ, ਦਲਬੀਰ ਕੌਰ,ਸੁਮਨ ਬਾਲਾ,ਸੁਖਜਿੰਦਰ ਸਿੰਘ,ਸੌਰਭ ਚੋਪੜਾ, ਅਮਿਤਪਾਲ ਸਿੰਘ,ਮਨਰੂਪ ਕੌਰ, ਨਵਨੀਤ ਕੌਰ,ਅਤੇ  ਜਸਵੀਰ ਕੌਰ ਹਰਜੀਤ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ ਆਦਿ ਹੋਰਨਾਂ ਸ਼ਿਰਕਤ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਲਾਇੰਸ ਕਲੱਬ ਇੰਟਰਨੈਸ਼ਨਲ ਵਲੋਂ ਮੁਫ਼ਤ ਫਿਜ਼ੀਓਥਰੈਪੀ ਕੈਂਪ ਲਗਾਇਆ, ਮਾਹਿਰ ਡਾਕਟਰਾਂ ਵਲੋਂ ਕੈਂਪ ਵਿਚ 85 ਮਰੀਜ਼ਾਂ ਦਾ ਕੀਤਾ ਮੁਫ਼ਤ ਇਲਾਜ
Next article5 ਦਿਨਾਂ ‘ਛੋਕਰਾਂ ਕਿ੍ਕਟ ਚੈਂਪੀਅਨਸ਼ਿਪ 2025’ 30 ਅਪ੍ਰੈਲ  ਤੋਂ ਸ਼ੁਰੂ