HOME 5 ਦਿਨਾਂ ‘ਛੋਕਰਾਂ ਕਿ੍ਕਟ ਚੈਂਪੀਅਨਸ਼ਿਪ 2025’ 30 ਅਪ੍ਰੈਲ  ਤੋਂ ਸ਼ੁਰੂ

5 ਦਿਨਾਂ ‘ਛੋਕਰਾਂ ਕਿ੍ਕਟ ਚੈਂਪੀਅਨਸ਼ਿਪ 2025’ 30 ਅਪ੍ਰੈਲ  ਤੋਂ ਸ਼ੁਰੂ

4

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਛੋਕਰਾਂ, ਗ੍ਰਾਮ ਪੰਚਾਇਤ, ਐੱਨ. ਆਰ. ਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 5 ਦਿਨਾਂ ‘ਛੋਕਰਾਂ ਕਿ੍ਕਟ ਚੈਂਪੀਅਨਸ਼ਿਪ 2025’ 30 ਅਪ੍ਰੈਲ ਦਿਨ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਅਹੁਦੇਦਾਰਾਂ ਤੇ ਮੋਹਤਬਰਾਂ ਨੇ ਦੱਸਿਆ ਕਿ 5 ਦਿਨਾਂ ‘ਛੋਕਰਾਂ ਕਿ੍ਕਟ ਚੈਂਪੀਅਨਸ਼ਿਪ 2025’ ਮਿਤੀ 30 ਅਪ੍ਰੈਲ  ਦਿਨ ਬੁੱਧਵਾਰ ਤੋਂ ਸ਼ੁਰੂ ਹੋ ਕੇ ਮਿਤੀ 1, 2, 3 ਤੇ 4 ਮਈ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਤੱਕ ਚੱਲੇਗੀ | ਇਸ ਮੌਕੇ ਸੀਰੀਜ਼ ਪਿੰਡ ਵਾਲਾ ਤੇ ਸੀਰੀਜ ਬਾਹਰ ਵਾਲਾ ‘ਚ ਇਲਾਕੇ ਭਰ ਦੀਆਂ ਚੋਟੀ ਦੀਆਂ ਟੀਮਾਂ ਭਾਗ ਲੈਣਗੀਆਂ | ਚੈਂਪੀਅਨਸ਼ਿਪ ਦੌਰਾਨ ਸੀਰੀਜ਼ ਪਿੰਡ ਵਾਲਾ ਦੀ ਜੈਤੂ ਟੀਮ ਨੂੰ  81 ਹਜ਼ਾਰ ਰੁਪਏ ਨਕਦ ਤੇ ਉਪ ਜੈਤੂ ਟੀਮ ਨੂੰ  61 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ | ਇਸੇ ਤਰਾਂ ਸੀਰੀਜ਼ ਪਿੰਡ ਵਾਲਾ ਦੀ ਜੈਤੂ ਟੀਮ ਨੂੰ  ਇੱਕ ਫੋਰਡ ਟਰੈਕਟਰ 3600, ਉੱਪ ਜੈਤੂ ਟੀਮ ਨੂੰ  ਇੱਕ ਮੋਟਰਸਾਈਕਲ ਤੇ ਸੀਰੀਜ਼ ਬਾਹਰ ਵਾਲਾ ਦੀ ਜੈਤੂ ਟੀਮ ਨੂੰ  ਵੀ ਇੱਕ ਫੋਰਡ ਟਰੈਕਟਰ 3600 ਤੇ ਉੱਪ ਜੈਤੂ ਟੀਮ ਨੂੰ  ਇੱਕ ਮੋਟਰਸਾਈਕਲ ਇਨਾਮ ਦੇ ਤੌਰ ‘ਤੇ ਦਿੱਤਾ ਜਾਵੇਗਾ | ਚੈਂਪੀਅਨਸ਼ਿਪ ਦਾ ਸ਼ੁੱਭ ਆਰੰਭ 30 ਅਪ੍ਰੈਲ ਦਿਨ ਬੁੱਧਵਾਰ ਨੂੰ  ਹੋਵੇਗਾ ਤੇ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ 4 ਮਈ ਦਿਨ ਐਤਵਾਰ ਨੂੰ  ਹੋਣਗੇ | 4 ਮਈ ਦਿਨ ਐਤਵਾਰ ਨੂੰ  ਹੀ ਦਰਸ਼ਕਾਂ ਲਈ ਲੱਕੀ ਡਰਾਅ ਵੀ ਕੱਢੇ ਜਾਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿਖੇ ਨਵੀਂ ਬਣਾਈ ਸਕੂਲ ਗਰਾਉਂਡ ਦਾ ਸੱਜਣ ਚੀਮਾ ਵੱਲੋਂ  ਉਦਘਾਟਨ 
Next articleਫੋਰਟਿਸ ਹਸਪਤਾਲ ਲੁਧਿਆਣਾ ਨੇ ਫਲੋਰੇਸੈਂਸ-ਗਾਈਡਡ ਸਰਜਰੀਜ਼ ’ਤੇ ਰਾਸ਼ਟਰੀ ਪੱਧਰੀ 3M5 — SPY Symposium ਦਾ ਆਯੋਜਨ ਕੀਤਾ