ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਪ੍ਰਸਿੱਧ ਸਮਾਜ ਸੇਵੀ ਸੰਸਥਾ ਅਲਾਇੰਸ ਕਲੱਬ ਇੰਟਰਨੈਸ਼ਨਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ (ਲੰਗਰ ਹਾਲ) ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਰੋਜਾ ਮੁਫ਼ਤ ਫਿਜ਼ੀਓਥਰੈਪੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰ ਡਾ. ਰੀਤੂ ਕੌਸ਼ਲ, ਡਾ. ਮਨਦੀਪ ਸਿੰਘ, ਡਾ.ਗੁਰਵਿੰਦਰ ਸਿੰਘ, ਡਾ.ਰਵਿੰਦਰ ਕੁਮਾਰ ਅਤੇ ਡਾ. ਸੰਨੀ ਭਾਰਤੀ ਵਲੋਂ ਮਰੀਜਾਂ ਦਾ ਚੈਕਅੱਪ ਕਰਕੇ ਫਿਜ਼ੀਓਥਰੈਪੀ ਰਾਹੀਂ ਇਲਾਜ ਕੀਤਾ ਗਿਆ। ਕੈਂਪ ਦਾ ਉਦਘਾਟਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ ਵਲੋਂ ਕੀਤਾ ਗਿਆ। ਇਸ ਕੈਂਪ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅਲਾਇੰਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਤਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਲਗਭਗ 85 ਮਰੀਜਾਂ ਦਾ ਚੈਕਅੱਪ ਕਰਕੇ ਫਿਜ਼ੀਓਥਰੈਪੀ ਰਾਹੀਂ ਇਲਾਜ ਕੀਤਾ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਤ ਮੈਨੇਜਰ ਕਰਮਜੀਤ ਸਿੰਘ, ਡਾ. ਹਰਦਿਆਲ ਸਿੰਘ ਪੰਨੂ ਸਾਬਕਾ ਗਵਰਨਰ ਅਲਾਇੰਸ ਕਲੱਬ ਇੰਟਰਨੈਸ਼ਨਲ, ਪ੍ਰਿੰ, ਨਿਰੰਜਣ ਸਿੰਘ ਰਾਣਾ ਰਿਜਨ ਚੇਅਰਮੈਨ, ਪ੍ਰੋ: ਹਰਦੀਪ ਸਿੰਘ ਅਸਿਸਟੈਂਟ ਗਵਰਨਰ, ਦਵਿੰਦਰਪਾਲ ਸਿੰਘ ਜੋਨ ਚੇਅਰਮੈਨ, ਇਕਬਾਲ ਸਿੰਘ ਸੂਰੀ ਪ੍ਰਧਾਨ ਚੱਕ ਅਗੰਮਪੁਰ, ਸਕੱਤਰ ਜਸਦੀਪ ਸਿੰਘ ਧਾਲੀਵਾਲ, ਕੈਸ਼ੀਅਰ ਅਵਤਾਰ ਸਿੰਘ, ਪੀ ਆਰ ਓ ਅੰਕੁਸ਼ ਕੁਮਾਰ, ਸੁਖਵਿੰਦਰ ਸਿੰਘ ਬਿੱਟੂ , ਮਹਿੰਦਰਮੋਹਨ ਸਿੰਘ, ਗੁਰਪ੍ਰੀਤਮ ਸਿੰਘ, ਆਤਮਾ ਸਿੰਘ ਘੱਟੀਵਾਲ ਸਾਬਕਾ ਬੈਂਕ ਅਫਸਰ, ਕੇਵਲ ਸਿੰਘ ਰਾਣਾ, ਕਮਲਦੀਪ ਸਿੰਘ ਰਾਣਾ, ਨਵੀਨ ਕੁਮਾਰ, ਮਾਸਟਰ ਸੰਜੀਵ ਧਰਮਾਣੀ, ਸੀਨੀਅਰ ਪੱਤਰਕਾਰ ਜਰਨੈਲ ਸਿੰਘ ਨਿੱਕੂਵਾਲ, ਰਾਜ ਕੁਮਾਰ ਧੀਮਾਨ ਪੱਤਰਕਾਰ, ਭਾਈ ਮਨਦੀਪ ਸਿੰਘ, ਕੁਲਦੀਪ ਪਰਮਾਰ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।
ਅਲਾਇੰਸ ਕਲੱਬ ਇੰਟਰਨੈਸ਼ਨਲ ਵਲੋਂ ਮੁਫ਼ਤ ਫਿਜ਼ੀਓਥਰੈਪੀ ਕੈਂਪ ਲਗਾਇਆ, ਮਾਹਿਰ ਡਾਕਟਰਾਂ ਵਲੋਂ ਕੈਂਪ ਵਿਚ 85 ਮਰੀਜ਼ਾਂ ਦਾ ਕੀਤਾ ਮੁਫ਼ਤ ਇਲਾਜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



