HOME ਹੜ੍ਹ ਆਉਣ ਨਾਲ ਸਰਕਾਰ ਦੀ ਅਸਫ਼ਲਤਾ ਦਰਸਾਉਂਦੀਆਂ ਹਨ –ਡਾ ਹਰੀ ਕ੍ਰਿਸ਼ਨ ਬੰਗਾ

ਹੜ੍ਹ ਆਉਣ ਨਾਲ ਸਰਕਾਰ ਦੀ ਅਸਫ਼ਲਤਾ ਦਰਸਾਉਂਦੀਆਂ ਹਨ –ਡਾ ਹਰੀ ਕ੍ਰਿਸ਼ਨ ਬੰਗਾ

3
ਡਾ ਹਰੀ ਕ੍ਰਿਸ਼ਨ ਬੰਗਾ

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਰਸਾਤ ਦੇ ਮਹੀਨਿਆ ਦਾ ਤਕਰੀਬਨ ਸੱਭ ਨੂੰ ਪਤਾ ਹੁੰਦਾ।ਸਬੰਧਤ ਵਿਭਾਗਾਂ ਨੂੰ ਜਿਆਦਾ ਪਤਾ ਹੁੰਦਾ, ਕਿਉਂਕੇ ਉਹ ਹਰ ਸਾਲ ਇਸ ਨਾਲ ਜੂਝਦੇ ਹਨ।ਹੜ੍ਹ ਵੀ ਹਰ ਸਾਲ ਆਉਂਦੇ ਆ, ਕਦੇ ਘੱਟ ਤੇ ਕਦੇ ਵੱਧ, ਫੇਰ ਅਸੀਂ ਐਨਾ ਨੁਕਸਾਨ ਕਿਉਂ ਕਰਾਉਂਦੇ ਆ। ਇਹ ਕੋਈ ਅਚਨਚੇਤ ਸਮੱਸਿਆ ਨਹੀਂ!!ਇਹਨਾਂ ਨਾਲ ਨਜਿੱਠਣ ਦੀ ਤਿਆਰੀ ਨਾ ਕਰਨਾ ਸਬੰਧਤ ਵਿਭਾਗਾਂ ਦੀ ਨਲਾਇਕੀ ਕੁਤਾਹੀ ਹੈ।ਸਰਕਾਰ ਦਾ ਉਹਨਾਂ ਮਹਿਕਮਿਆਂ ਨੂੰ ਅਨਗੌ ਲਿਆ ਕਰਨਾ, ਸਰਕਾਰਾਂ ਦੀ ਅਸੱਫਲਤਾ ਦਰਸਾਉਂਦੀ ਹੈ। ਵਿੱਪਤਾ ਪੈਣ ਤੇ ਫੰਡ ਮੰਗਣੇ, ਮਦੱਦ ਲਈ ਕਹਿਣਾ ਤਾਂ ਉਹ ਗੱਲ ਹੋਈ, ਨੇੜੇ ਆਈ ਜੰਝ ਵਿਨੋ ਕੁੱੜੀ ਦੇ ਕੰਨ – ਸਮੇਂ ਸਮੇਂ ਤੇ ਜਿਹੜ੍ਹੇ ਬੰਧ ਟੁੱਟਦੇ ਆ, ਉਹਨਾਂ ਦਾ ਨਿਰੀਖਣ ਕਰਨਾ, ਪਾਣੀ ਦੀ ਮਾਰ ਝੱਲਣ ਦੀ ਸ਼ਮਤਾ ਚੈਕ ਕਰਨਾ ਆਦਿ। -ਬਰਸਾਤੀ ਨਾਲਿਆਂ, ਡਰੇਨਾ ਦੀ ਬਰਸਾਤ ਤੋਂ ਪਹਿਲਾਂ ਸਫਾਈ ਕਰਾਣਾ। -ਸ਼ਿਵਰੇਜ ਸਿਸਟਮ ਨੂੰ ਚੈਕ ਕਰਨਾ। ਜਿਹੜ੍ਹੇ ਬੰਧ ਅਕਸਰ ਟੁੱਟਦੇ ਆ,* ਉਹਨਾਂ ਦੇ ਨਾਲ ਨਾਲ ਦਰੱਖਤ ਲਾਉਣੇ ਬਹੁਤ ਹੀ  ਕਾਰਗਰ ਸਿੱਧ ਹੋਣਗੇ। ਕਿਉਂਕੇ ਦਰੱਖਤ ਦੀਆਂ ਜੜ੍ਹਾਂ ਮਿੱਟੀ ਨੂੰ ਪਕੜ੍ਹ ਕੇ ਰੱਖਣ ਦੀ ਸ਼ਮਤਾ ਰੱਖਦੇ ਹਨ। ਜਿਸ ਨਾਲ ਬੰਧ ਹੋਰ ਮਜਬੂਤ ਹੋਣਗੇ ਤੇ ਹੜ੍ਹਾਂ ਦੀ ਮਾਰ ਤੋਂ ਸਾਡੇ ਮਾਲ ਡੰਗਰ ਤੇ ਫੱਸਲ ਦੇ ਨੁਕਸਾਨ ਤੋਂ ਬਚਾਉਣ ਗੇ।ਦਰੱਖਤ ਲਾਉਣ ਲਈ ਸਵੈ ਸੇਵੀ ਸੰਸਥਾਵਾਂ ਦਾ ਸਾਥ ਲੈ ਲੈਂਣਾ ਲਾਹੇਵੰਧ ਸਾਬਿਤ ਹੋਵੇਗਾ। ਇਸ ਨਾਲ ਹੁਣ ਤੱਕ ਕੁਦਰਿਤ ਨਾਲ ਕੀਤੇ, ਖਿਲਵਾੜ੍ਹ ਦੀ ਭਰਮਾਈ ਹੋ ਜਾਵੇਗੀ ਤੇ ਕੁਦਰਿਤ ਸਾਡੇ ਤੇ ਮੇਹਰਬਾਨ ਹੋ ਜਾਵੇਗੀ। ਸਾਡੇ ਕਿਸਾਨ ਭਰਾਵਾਂ ਦੀਆਂ ਫਸਲਾਂ ਤੇ ਕੀਤੀ ਮੇਹਨਤ ਤੇ ਹੋਰ ਗਰੀਬ, ਮਾਲ ਡੰਗਰ ਦਾ ਬਚਾ ਹੋ ਜਾਵੇਗਾ। ਇਹਨਾਂ ਸਾਰਿਆਂ ਦੀ ਖੁਸ਼ਹਾਲੀ ਤੇ ਹਰ ਇੱਕ ਦੀ ਮੇਹਨਤ ਵਰ ਆਉਗੀ।
ਹਰੀ ਕ੍ਰਿਸ਼ਨ ਬੰਗਾ 
ਜਨਰਲ ਸੈਕਟਰੀ
ਆਦਰਸ਼ ਸ਼ੌਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਹਿਦ
Next articleHimalaya ki Ganga : The story of Dhauli Ganga