(ਸਮਾਜ ਵੀਕਲੀ)
ਅਸੀਂ ਵੀਰ ਭਗਤ ਸਿੰਘ ਦੇ
ਗੋਬਿੰਦ ਦੇ ਜਾਏ ਹਾਂ,
ਅਸੀਂ ਜੁਲਮਾਂ ਸੰਗ ਲੜਦੇ
ਸੱਚ ਨੂੰ ਪ੍ਰਣਾਏ ਹਾਂ।
ਅਸੀਂ ਵੀਰ ਭਗਤ ਸਿੰਘ ਦੇ,,,
ਅਸੀਂ ਮਰਨੋਂ ਨਹੀਂ ਡਰਦੇ
ਰੂਹ ਗਦਰੀ ਬਾਬਿਆਂ ਦੀ,
ਅਸੀਂ ਲੋਕਾਂ ਸੰਗ ਖੜਦੇ
ਸੋਂਹ ਭਗਤ ਸਰਾਭਿਆਂ ਦੀ।
ਅਸੀਂ ਵੀਰ ਭਗਤ ਸਿੰਘ ਦੇ,,,
ਅਸੀਂ ਦੱਸਿਆ ਲੋਕਾਂ ਨੂੰ
ਤੁਸੀਂ ਫੜਿਓ ਰਾਹ ਸਾਡਾ,
ਅਸੀਂ ਅੱਜ ਵੀ ਜਿਉਂਦੇ ਹਾਂ
ਇਤਿਹਾਸ ਗਵਾਹ ਸਾਡਾ।
ਅਸੀਂ ਵੀਰ ਭਗਤ ਸਿੰਘ ਦੇ,,,
ਲਹੂ ਪੀਣੀਆਂ ਜੋਕਾਂ ਨਾਲ
ਥੋਨੂੰ ਸਿਝਣਾ ਪੈਣਾ ਏ,
ਹੱਕ ਮੰਗਿਆ ਨਹੀਂ ਮਿਲਦਾ
ਹੱਕ ਖੋਹਣਾ ਪੈਣਾ ਏ।
ਅਸੀਂ ਵੀਰ ਭਗਤ ਸਿੰਘ ਦੇ,,,
ਅਸੀਂ ਵੀਰ ਭਗਤ ਸਿੰਘ ਦੇ
ਗੋਬਿੰਦ ਦੇ ਜਾਏ ਹਾਂ,
ਅਸੀਂ ਜੁਲਮਾਂ ਸੰਗ ਲੜਦੇ
ਸੱਚ ਨੂੰ ਪ੍ਰਣਾਏ ਹਾਂ।
ਅਸੀਂ ਵੀਰ ਭਗਤ ਸਿੰਘ ਦੇ,,,
***
ਸੁਨੀਤ ਅਤੇ ਸਰਬਜੀਤ
ਮੰਗੂਵਾਲ
9815301139



