ਬੋਧੀਸੱਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਜਲੰਧਰ ਪੰਜਾਬ ਵੱਲੋਂ ਸਵ. ਸੋਹਨ ਲਾਲ ਰੱਤੂ ਨੂੰ ਭਾਵਪੂਰਣ ਸ਼ਰਧਾਂਜਲੀ ਭੇਂਟ ਕੀਤੀ ਗਈ 

ਬੋਧੀਸੱਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਜਲੰਧਰ ਪੰਜਾਬ ਵੱਲੋਂ ਸਵ. ਸੋਹਨ ਲਾਲ ਰੱਤੂ  ਨੂੰ ਭਾਵਪੂਰਣ ਸ਼ਰਧਾਂਜਲੀ ਭੇਂਟ ਕੀਤੀ ਗਈ

ਜਲੰਧਰ (ਸਮਾਜ ਵੀਕਲੀ)- ਬਹੁਤ ਹੀ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ “ਮੌਤ ਚੰਦਰੀਏ ਮੈਨੂੰ ਅਜੇ ਨਾ ਤੂੰ ਮਾਰ ਨੀ ਮੇਰੇ ਉੱਤੇ ਅਜੇ ਮੇਰੀ ਕੌਮ ਦਾ ਭਾਰ ਨੀ” ਜਿਹੇ ਸਦਾਬਹਾਰ ਅੰਬੇਡਕਰਵਾਦੀ ਅਤੇ ਬੋਧੀ ਗੀਤਾਂ ਦੇ ਰਚਨਹਾਰ ਮਹਾਨ ਅੰਬੇਡਕਰੀ, ਮਹਾਨ ਉਪਾਸਕ ਸੋਹਣ ਲਾਲ ਰੱਤੂ (Born: 06-05-1942 – Died :11-01-24) ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦੇ ਹਾਂ। ਸਵ. ਸੋਹਨ ਲਾਲ ਰੱਤੂ (ਨਕੋਦਰ) ਆਪਣੇ ਜੀਵਨ ਦੋਰਾਨ 1963 ਵਿੱਚ ਯੂ.ਕੇ ਗਏ, 1969 ਤੱਕ ਉਹਨਾ ਨੇ ਇੰਡੀਅਨ ਰਿਪਬਲਿਕਨ ਗਰੁੱਪ (Great.Britain) ਚ ਕੰਮ ਕੀਤਾ ਤੇ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਉਹ 1969 ਚ ਡਾਂ. ਅੰਬੇਡਕਰ ਮੈਮੋਰੀਅਲ ਕਮੇਟੀ ਦੇ ਫਾਉਂਡਰ ਮੈਂਬਰ ਵੀ ਸਨ ਅਤੇ ਅਖੀਰ ਤੱਕ ਕਮੇਟੀ ਅਤੇ ਅੰਬੇਡਕਰ ਮਿਸ਼ਨ ਦੀ ਸੇਵਾ ਤਨ ਮਨ ਧੰਨ ਨਾਲ ਕਰਦੇ ਰਹੇ ਸਨ। ਥੋੜ੍ਹਾ ਸਮਾਂ ਪਹਿਲਾਂ ਹੀ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਨਿਰਵਾਣ ਨੂੰ ਪ੍ਰਾਪਤ ਹੋਏ ਹਨ।

ਅੱਜ ਅਸੀਂ ਬੋਧੀਸਤਵ ਅੰਬੇਡਕਰ ਪਬਲਿਕ ਸੀ. ਸੈਂ. ਸਕੂਲ ਫੂਲਪੁਰ ਧਨਾਲ, ਜਲੰਧਰ ਦੇ ਚੇਅਰਮੈਨ ਮਾਨਯੋਗ ਸੋਹਨ ਲਾਲ ਗਿੰਡਾ ਜੀ, ਸਕੂਲ ਦੇ ਮੁੱਖ ਅਧਿਆਪਿਕਾ ਮੈਡਮ ਚੰਚਲ ਬੋਧ ਜੀ, ਸਮੂਹ ਸਟਾਫ ਮੈਂਬਰ ਅਤੇ ਬੱਚਿਆ ਵੱਲੋਂ ਉਸ ਮਹਾਨ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।

ਅਸੀਂ ਇਸ ਮਹਾਨ ਸਾਥੀ ਨੂੰ ਅੰਤਰਮਨ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਂਟ ਕਰਦੇ ਹੋਏ ਇਹ ਪ੍ਰਤਿਗਿਆ ਕਰਦੇ ਹਾਂ ਕਿ ਪਰਮ ਆਦਰਣੀਏ ਸਤਿਕਾਰ ਯੋਗ ਸੋਹਣ ਲਾਲ ਰੱਤੂ ਜੀ ਵਾਂਗ ਆਪਾਂ ਸਾਰੇ ਵੀ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ, ਮਹਾਮਾਨਵ ਤਥਾਗਤ ਗੌਤਮ ਬੁੱਧ ਅਤੇ ਬਹੁਜਨ ਮਹਾਂਪੁਰਸ਼ਾਂ ਦੇ ਪਵਿੱਤਰ ਮਿਸ਼ਨ ਲਈ ਤਨ ਮਨ ਧਨ ਨਾਲ ਸੇਵਾ ਕਰਦੇ ਰਹਾਂਗੇ।

ਵੱਲੋਂ:- Bodhisatva Ambedkar Public Sr Sec school Phoolpur Dhanal Jalandhar Punjab,.

 

Previous articleਸੈਂਟਰ ਦੀ ਪਾਲਤੂ ਬਿੱਲੀ
Next articleਕੀ ਗੁਰੂ ਨਾਨਕ ਸਾਹਿਬ ਮਾਲ਼ਾ ਪਹਿਨਦੇ ਸਨ?