ਸੈਂਟਰ ਦੀ ਪਾਲਤੂ ਬਿੱਲੀ

ਗੁਰਚਰਨ ਸਿੰਘ ਧੰਜੂ

(ਸਮਾਜ ਵੀਕਲੀ)

ਸਾਨੂੰ ਰੋਕ ਨਾਂ ਸੈਂਟਰ ਦੀਏ ਬਿੱਲੀਏ
ਅਸੀਂ ਬੈਠਣਾਂ ਦਿੱਲੀ ਦੀ ਹਿੱਕ ਉਤੇ
ਹੱਕ ਲੈਣੇ ਦਿੱਲੀ ਤੋਂ ਜੋ ਸਾਡੇ  ਬਣਦੇ
ਵਾਪਸ ਮੁੜਾਂਗੇ ਆਪਣੀ ਜਿੱਤ  ਉਤੇ
ਧੂੰਆਂ ਮੂੰਹ ਚੋ ਸਾਡੇ ਵੱਲ ਭੇਜਦੀ ਤੂੰ
ਤੈਨੂੰ ਸੈਂਟਰ ਨੇਂ ਪਾਲਤੂ ਪਾਲਿਆ ਏ
ਓਹਦੇ ਇਸ਼ਾਰਿਆਂ ਤੇ ਤੂੰ ਨੱਚਦੀ ਏਂ
ਜ਼ੋਰ ਪਹਿਲਾਂ ਵੀ ਤੂੰ  ਲਾ ਲਿਆ  ਏ
ਕਿਸਾਨ ਆਗੂ ਹੁਕਮ ਉਡੀਕਦੇ ਨੇਂ
ਭੰਨ ਬੈਰੀਗੇਟ ਸਾਰੇ ਤੇਰੇ ਤੋੜਨੇ ਨੇਂ
ਤੇਰੇ ਲਾਏ ਨਾਕਿਆਂ ਨੂੰ ਲੰਘ ਅਸੀਂ
ਅੱਗਿਓਂ ਭਰਾ ਵੀ ਨਾਲ ਜੋੜਨੇ ਨੇਂ
 ਹੰਕਾਰ  ਦੀ ਪੌੜੀ  ਨਾਂ ਚੜ ਬਿੱਲੀਏ
ਛੇਤੀ ਮੂਧੇ ਮੂੰਹ ਡੰਡੇਂ ਤੋ ਤੂੰ ਡਿੱਗਣਾ ਏਂ
ਅੰਨ ਦਾਤੇ ਦੇ ਰਸਤੇ ਵਿੱਚੋਂ ਹਟ ਪਰਾਂ
ਤੂੰ  ਲਾਹਨਤਾਂ ਨਾਲ ਵੀ  ਭਿੱਜਣਾ  ਏ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਬੋਧੀਸੱਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਜਲੰਧਰ ਪੰਜਾਬ ਵੱਲੋਂ ਸਵ. ਸੋਹਨ ਲਾਲ ਰੱਤੂ ਨੂੰ ਭਾਵਪੂਰਣ ਸ਼ਰਧਾਂਜਲੀ ਭੇਂਟ ਕੀਤੀ ਗਈ