HOME ਐਨ.ਆਰ.ਆਈਜ.ਵਲੋਂ ਬੋਧ ਗਯਾ ਮੁਕਤੀ ਅੰਦੋਲਨ ਮਸ਼ਾਲ ਯਾਤਰਾ ਪੰਜਾਬ ਲਈ ਦਾਨ ਦੇਣ ‘ਤੇ...

ਐਨ.ਆਰ.ਆਈਜ.ਵਲੋਂ ਬੋਧ ਗਯਾ ਮੁਕਤੀ ਅੰਦੋਲਨ ਮਸ਼ਾਲ ਯਾਤਰਾ ਪੰਜਾਬ ਲਈ ਦਾਨ ਦੇਣ ‘ਤੇ ਵਿਸ਼ੇਸ਼ ਧੰਨਵਾਦ

4

ਜਲੰਧਰ,  (ਸਮਾਜ ਵੀਕਲੀ)  (ਪਰਮਜੀਤ ਜੱਸਲ)– ਪੰਜਾਬ ਬੋਧੀ ਭਾਈਚਾਰੇ ਵੱਲੋਂ ਕੱਢੀ ਗਈ ਬੋਧ ਗਯਾ ਮੁਕਤੀ ਅੰਦੋਲਨ ਮਸ਼ਾਲ ਯਾਤਰਾ ਵਾਸਤੇ ਸ਼੍ਰੀ ਸੋਹਣ ਲਾਲ ਸਾਂਪਲਾ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਜਰਮਨੀ ਵਲੋਂ 16 ਹਜ਼ਾਰ,ਸ੍ਰੀ ਰਾਜਨ ਚਾਹਲ ਯੂਕੇ ਵਲੋਂ 5000 ਰੁਪਏ, ਸ੍ਰੀਮਤੀ ਕਸ਼ਮੀਰ ਸਾਂਪਲਾ ਯੂਕੇ ਵੱਲੋਂ 10 ਹਜ਼ਾਰ ਰੁਪਏ ਦਾਨ ਕੀਤੇ ਗਏ। ਡਾਕਟਰ ਸੁੰਡਾ ਯੂਐਸਏ ਵੱਲੋਂ ਵੀ ਮਸ਼ਾਲ ਯਾਤਰਾ ਵਾਸਤੇ ਦਾਨ ਲਈ ਭਰੋਸਾ ਦਿਵਾਇਆ ਗਿਆ ਹੈ। ਉਪਰੋਤਕ ਦਾਨੀ ਸੱਜਣਾਂ ਵੱਲੋਂ ਹੜ੍ਹ ਪੀੜ੍ਹਤਾਂ ਅਤੇ ਬੋਧ ਗਯਾ ਮੁਕਤੀ ਅੰਦੋਲਨ ਮਸ਼ਾਲ ਯਾਤਰਾ ਵਾਸਤੇ ਭੇਜੀ ਗਈ ਦਾਨ ਰਾਸ਼ੀ ਲਈ ਪੰਜਾਬ ਦੇ ਬੋਧੀ ਭਾਈਚਾਰੇ ਦੇ ਆਗੂਆਂ ਐਡਵੋਕੇਟ ਹਰਭਜਨ ਸਾਂਪਲਾ, ਧੰਮਾਂਚਾਰੀ ਬਲਦੇਵ ਜੱਸਲ ਮਕਸੂਦਾਂ, ਹੁਸਨ ਲਾਲ ਬੋਧ ਸਿਧਾਰਥ ਨਗਰ, ਚੰਚਲ ਬੋਧ ਸਿਧਾਰਥ ਨਗਰ, ਬਲਦੇਵ ਰਾਜ ਭਾਰਦਵਾਜ (ਅੰਬੇਡਕਰ ਭਵਨ ਜਲੰਧਰ), ਚਮਨ ਸਾਂਪਲਾ ਸੋਫੀ ਪਿੰਡ, ਅਤਰਜੀਤ ਸਿੰਘ ਆਰ.ਸੀ.ਐਫ. ਕਪੂਰਥਲਾ, ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਅਤੇ ਰਮੇਸ਼ ਕੌਲ ਫਗਵਾੜਾ ਵਲੋਂ ਐਨ.ਆਰ. ਆਈਜ਼ ਮਿਸ਼ਨਰੀ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleDr Jaswant Rai honoured at Budh Vihar Sofi Pind Jalandhar
Next articleਦਲਬੀਰ ਕੌਰ‌ ਮੈਮੋਰੀਅਲ ਚੈਰੀਟੇਬਲ ਸਿਲਾਈ ਸੈਂਟਰ ਦੇ ਛੇਵੇਂ ਬੈਚ ਦੀ ਪਿੰਡ ਟਾਹਲੀ ਸਾਹਿਬ ਵਿਖੇ ਸ਼ੁਰੂਆਤ