HOME ਦਲਬੀਰ ਕੌਰ‌ ਮੈਮੋਰੀਅਲ ਚੈਰੀਟੇਬਲ ਸਿਲਾਈ ਸੈਂਟਰ ਦੇ ਛੇਵੇਂ ਬੈਚ ਦੀ ਪਿੰਡ ਟਾਹਲੀ...

ਦਲਬੀਰ ਕੌਰ‌ ਮੈਮੋਰੀਅਲ ਚੈਰੀਟੇਬਲ ਸਿਲਾਈ ਸੈਂਟਰ ਦੇ ਛੇਵੇਂ ਬੈਚ ਦੀ ਪਿੰਡ ਟਾਹਲੀ ਸਾਹਿਬ ਵਿਖੇ ਸ਼ੁਰੂਆਤ

1

ਜਲੰਧਰ   (ਸਮਾਜ ਵੀਕਲੀ)  (ਪਰਮਜੀਤ ਜੱਸਲ )– ਫਰੀਡਮ ਫਾਈਟਰ ਐਸ. ਕੇ. ਐਸ. ਵੈਲਫੇਅਰ ਸੁਸਾਇਟੀ (ਰਜਿ:) ਕਰਤਾਰਪੁਰ ਵੱਲੋਂ ਚਲਾਏ ਜਾ ਰਹੇ ਦਲਬੀਰ ਕੌਰ‌ ਮੈਮੋਰੀਅਲ ਚੈਰੀਟੇਬਲ ਸਿਲਾਈ ਸੈਂਟਰ ਕਰਤਾਰਪੁਰ ਦੇ ਛੇਵੇਂ ਬੈਚ ਦੀ ਸ਼ੁਰੂਆਤ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਹਰਿ ਰਾਏ ਸਾਹਿਬ ਜੀ ਪਾਤਸ਼ਾਹੀ ਸੱਤਵੀਂ , ਨੰਬਰਦਾਰ ਸ. ਜਗਰੂਪ ਸਿੰਘ ਚੋਹਲਾ ਅਤੇ ਗ੍ਰਾਮ ਪੰਚਾਇਤ ਪਿੰਡ ਟਾਹਲੀ ਸਾਹਿਬ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ।ਇਸ ਮੌਕੇ ‌ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਰਛਪਾਲ ਸਿੰਘ ‌ਜੀ ਅਤੇ ਭਾਈ ਸੁਖਵੀਰ ਸਿੰਘ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ. ਜਗਰੂਪ ਸਿੰਘ ਚੋਹਲਾ ਨੇ‌ ਪਿੰਡ ਵਿੱਚ ਸੈਂਟਰ ਖੋਲ੍ਹਣ ਲਈ ਸੰਸਥਾ ਦੇ ਸਾਰੇ ਮੈਂਬਰਾਂ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।ਉਪਰੰਤ ਸਿਲਾਈ ਸੈਂਟਰ ਦਾ ਉਦਘਾਟਨ ਸ਼੍ਰੀਮਤੀ ਦਲਜੀਤ ਕੌਰ ਸਰਪੰਚ ਟਾਹਲੀ ਸਾਹਿਬ, ਨੰਬਰਦਾਰ ਜਗਰੂਪ ਸਿੰਘ ਚੋਹਲਾ, ਪ੍ਰਧਾਨ ਸ. ਸੁਰਜੀਤ ਸਿੰਘ , ਭਾਈ ਸੁਖਵੀਰ ਸਿੰਘ ਅਤੇ ਮਾਸਟਰ ਅਮਰੀਕ‌ ਸਿੰਘ ਨੇ‌ ਰਿਬਨ ਕੱਟ ਕੇ ਕੀਤਾ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਲੰਧਰ ਦੇ ਸਕੱਤਰ ਡਾ. ‌ਸੁਰਜੀਤ ਲਾਲ ਵੱਲੋਂ ‌ਸੰਸਥਾ ਨੂੰ ਫਸਟ ਏਡ ਕਿੱਟ ਭੇਟ ਕੀਤੀ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਰਪੰਚ ਦਲਜੀਤ ਕੌਰ, ਨੰਬਰਦਾਰ ਜਗਰੂਪ ਸਿੰਘ ਚੋਹਲਾ, ਪ੍ਰਧਾਨ ਸੁਰਜੀਤ ਸਿੰਘ ਐਡਵੋਕੇਟ ਜਸਕਰਨ ਸਿੰਘ ਚੋਹਲਾ, ਡਾ. ਸੁਰਜੀਤ ਲਾਲ, ਮਾਸਟਰ ਅਮਰੀਕ‌ ਸਿੰਘ, ਦਵਨੀਤ ਕੌਰ , ਮੈਡਮ ਨਰਿੰਦਰ ਕੌਰ, ਭਾਈ ਸੁਖਵੀਰ ਸਿੰਘ, ਬਾਬਾ ਗੁਰਦੇਵ ਸਿੰਘ, ਮੁੱਖ ਸੇਵਾਦਾਰ ਸ. ਗੁਰਿੰਦਰ ਸਿੰਘ, ਪ੍ਰਧਾਨ ਸ. ਭੁਪਿੰਦਰ ਸਿੰਘ , ਹਰਬੰਸ ਸਿੰਘ ਮੱਲ੍ਹੀ , ਦਰਸ਼ਨ ਸਿੰਘ ਰੰਧਾਵਾ, ਦਲਜੀਤ ਸਿੰਘ ਰੇਲਵੇ ਕਲੋਨੀ, ਕੁਲਵਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਰੰਧਾਵਾ, ਜੋਗਿੰਦਰ ਸਿੰਘ ਸ਼ੋਂਕੀ , ਨਾਹਰ ਸਿੰਘ, ਅਰਸ਼,ਅਵਨੀਤ ਕੌਰ ਅਤੇ ਪ੍ਰੀਤੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਨ.ਆਰ.ਆਈਜ.ਵਲੋਂ ਬੋਧ ਗਯਾ ਮੁਕਤੀ ਅੰਦੋਲਨ ਮਸ਼ਾਲ ਯਾਤਰਾ ਪੰਜਾਬ ਲਈ ਦਾਨ ਦੇਣ ‘ਤੇ ਵਿਸ਼ੇਸ਼ ਧੰਨਵਾਦ
Next articleਸ਼ੁਭ ਸਵੇਰਾ