HOME ਬਲਾਕ ਮੁਕਤਸਰ -1 ਦੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਕਰਵਾਏ ਗਏ

ਬਲਾਕ ਮੁਕਤਸਰ -1 ਦੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਕਰਵਾਏ ਗਏ

1
ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)   ਜਸਵਿੰਦਰ ਪਾਲ ਸ਼ਰਮਾ –  ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਮੁਕਤਸਰ -1 ਦੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਜਿੰਦਰ ਕੁਮਾਰ ਸੋਨੀ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮੁਕਤਸਰ ਵਿਖੇ ਕਰਵਾਏ ਗਏ। ਇਹ ਮੁਕਾਬਲੇ ਬਲਾਕ ਮੁਕਤਸਰ -1 ਦੇ ਸਹਾਇਕ ਬਲਾਕ ਨੋਡਲ ਅਫਸਰ ਪ੍ਰੀਤਮ ਸਿੰਘ ਹੈਡ ਮਾਸਟਰ ਅਤੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਸਾਇੰਸ ਮਾਸਟਰ ਦੀ ਯੋਗ ਰਹਿਨੁਮਾਈ ਹੇਠ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਅਮਿਤ ਕੁਮਾਰ ਲੈਕਚਰਾਰ ਫਿਜ਼ਿਕਸ, ਸੁਖਦੀਪ ਸਿੰਘ ਲੈਕਚਰਾਰ ਫਿਜਿਕਸ, ਜਗਮੀਤ ਸਿੰਘ ਸਾਇੰਸ ਮਾਸਟਰ ਨੇ ਜਜਮੈਂਟ ਦੀ ਭੂਮਿਕਾ ਨਿਭਾਈ।  ਇਸੇ ਤਰ੍ਹਾਂ ਰਜਿਸਟਰੇਸ਼ਨ ਦੇ ਲਈ ਕਮਲਜੀਤ ਕੌਰ ਸਾਇੰਸ ਮਿਸਟ੍ਰੈਸ  ਨੇ ਅਹਿਮ ਭੂਮਿਕਾ ਨਿਭਾਈ। ਸਰਟੀਫਿਕੇਟ ਵੰਡ ਕਮੇਟੀ ਵਿੱਚ ਮੋਨਿਕਾ ਵਰਮਾ ਪੰਜਾਬੀ ਮਿਸਟ੍ਰੈਸ, ਪ੍ਰਭਜੀਤ ਸਿੰਘ ਇੰਗਲਿਸ਼ ਮਾਸਟਰ ਨੇ ਆਪਣਾ ਯੋਗਦਾਨ ਪਾਇਆ। ਰਿਫਰੈਸ਼ਮੈਂਟ ਲਈ ਰਾਕੇਸ਼ ਕੁਮਾਰ ਕਲਰਕ ਨੇ ਆਪਣਾ ਯੋਗਦਾਨ ਪਾਇਆ। ਇਹਨਾਂ ਮੁਕਾਬਲਿਆਂ ਵਿੱਚ ਪਹੁੰਚੀਆਂ ਹੋਈਆਂ ਟੀਮਾਂ ਵਿੱਚੋਂ  ਪਹਿਲਾ ਸਥਾਨ ਖੁਸ਼ਦੀਪ ਕੌਰ ਸਰਕਾਰੀ ਹਾਈ ਸਕੂਲ ਬੂੜਾ ਗੁਜਰ, ਦੂਜਾ ਸਥਾਨ ਸੰਦੀਪ ਕੌਰ ਸਰਕਾਰੀ ਹਾਈ ਸਕੂਲ ਜਵਾਹਰੇਵਾਲਾ, ਤੀਜਾ ਸਥਾਨ ਅਸਮੀਤ ਕੌਰ ਸਰਕਾਰੀ ਹਾਈ ਸਕੂਲ ਭੰਗੇਵਾਲਾ ਨੇ ਪ੍ਰਾਪਤ ਕੀਤਾ। ਜਸਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਮੁਕਾਬਲੇ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਸਟਾਫ ਵੀ ਹਾਜ਼ਰ ਸੀ। ਮੁਕਾਬਲੇ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਗੌਰਤਲਬ ਹੈ ਕਿ ਇਹ ਬਲਾਕ ਪੱਧਰੀ ਜੇਤੂ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਮਿਤੀ 6 ਅਕਤੂਬਰ 2025 ਨੂੰ ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਵਿੱਚ ਭਾਗ ਲੈਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰੋਜੈਕਟ ਜੀਵਨ ਜੋਤ 2.0-ਜਿਲੇ ‘ਚ ਬਾਲ ਭਿਖਿਆ ਖ਼ਿਲਾਫ਼ ਚੈਕਿੰਗ
Next articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿੱਚ ‘”ਕਿਸ਼ੋਰ ਅਵਸਥਾ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਦਾ ਕਰਵਾਇਆ ਗਿਆ ਆਯੋਜ਼ਨ” ।