HOME ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿੱਚ ‘”ਕਿਸ਼ੋਰ ਅਵਸਥਾ ਸਬੰਧੀ ਇੱਕ ਜਾਗਰੂਕਤਾ...

ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿੱਚ ‘”ਕਿਸ਼ੋਰ ਅਵਸਥਾ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਦਾ ਕਰਵਾਇਆ ਗਿਆ ਆਯੋਜ਼ਨ” ।

1
ਸੰਦੀਪ ਸਿੰਘ ‘ਬਖੋਪੀਰ’  (ਸਮਾਜ ਵੀਕਲੀ)  ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ 3 ਅਕਤੂਬਰ 2025 ਨੂੰ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਵਿਦਿਆਰਥੀਆਂ ਨੂੰ ਕਿਸ਼ੋਰ ਅਵਸਥਾ ਸਬੰਧੀ ਆ ਰਹੀਆਂ ਸਮੱਸਿਆਵਾਂ ਤੋਂ ਜਾਗਰੂਕ ਕਰਨ ਲਈ, ਸਕੂਲ ਵਿੱਚ ਇੱਕ ਅਵੇਰਨੈਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਨਮੀਤ ਸਰ, ਬਲਜੀਤ ਮੈਡਮ, ਸੁਨੀਤਾ ਮੈਡਮ, ਸੁਖਜੀਤ ਮੈਡਮ ਅਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਵੱਲੋਂ ਵਿਦਿਆਰਥੀਆਂ ਨਾਲ਼ ਉੱਚੀ ਸੂਝ-ਬੂਝ ਵਾਲੇ ਸਰਲ ਵਿਚਾਰਾਂ ਰਾਹੀਂ ਉਦਾਹਰਣਾਂ ਦੀ ਸਾਂਝ ਪਾਕੇ ਉਹਨਾਂ ਨੂੰ ਜੀਵਨ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਸਮਾਧਾਨਾਂ ਤੋਂ ਜਾਣੂ ਕਰਵਾਇਆ, ਵਿਦਿਆਰਥੀਆਂ ਨੂੰ ਚੰਗੀ ਸਿਹਤ, ਚੰਗੇ ਸੰਸਕਾਰ, ਸਵੈ-ਪੜਚੋਲ, ਸੋਸ਼ਲ ਮੀਡੀਏ ਦੇ ਦੁਸ਼ਟ ਪ੍ਰਭਾਵ, ਮਾਪੇ ਅਤੇ ਅਧਿਆਪਕਾਂ ਸਬੰਧੀ ਉਹਨਾਂ ਦੇ ,ਆਪਣੇ ਬਣਦੇ ਫਰਜਾਂ ਪ੍ਰਤੀ ਸਾਰੇ ਅਧਿਆਪਕਾਂ ਵੱਲੋਂ ਪ੍ਰੇਰਿਤ ਕੀਤਾ ਗਿਆ, ਸੈਮੀਨਾਰ ਲੱਗ-ਭੱਗ ਚਾਰ ਘੰਟੇ ਚੱਲਿਆ ਜਿਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ, ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਸੈਮੀਨਾਰ ਸਕੂਲ ਵਿੱਚ ਆਯੋਜਿਤ ਕਰਨ ਲਈ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ, ਪ੍ਰਿੰਸੀਪਲ ਮੈੱਡਮ ਮਨਜੀਤ ਕੌਰ ਜੀ ਵੱਲੋਂ ਵੀ ਬੱਚਿਆਂ ਨੂੰ ਭਵਿੱਖ ਵਿੱਚ ਚੰਗੇ ਨਾਗਰਿਕ ਅਤੇ ਚੰਗੇ ਇਨਸਾਨ ਬਣ ਕੇ ਵਿਚਰਨ ਸਬੰਧੀ ਅਨੇਕਾਂ ਪ੍ਰੇਰਨਾਵਾਂ ਦੇ ਕੇ ਉਤਸਾਹਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਲਾਕ ਮੁਕਤਸਰ -1 ਦੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਕਰਵਾਏ ਗਏ
Next articleਏਅਰ ਕੰਡੀਸ਼ਨਰਾਂ ਦੇ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਪ੍ਰਭਾਵ