HOME ਬਲਾਕ ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ ਦੀ ਇਕਾਈ ਦਾ ਗਠਨ

ਬਲਾਕ ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ ਦੀ ਇਕਾਈ ਦਾ ਗਠਨ

2

ਫਿਰੋਜ਼ਪੁਰ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਜ਼ਿਲਾ ਫਿਰੋਜ਼ਪੁਰ ਦੇ ਬਲਾਕ ਕੱਲ ਖੁਰਦ ਅਧੀਨ ਆਉਂਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਬਲਵਿੰਦਰ ਸਿੰਘ ਮੱਲੀ ਨੰਬਰਦਾਰ ਜ਼ੀਰਾ ਅਤੇ ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ ਦੀ ਪ੍ਰੇਰਨਾ ਸਦਕਾ ਇਕਾਈ ਦਾ ਗਠਨ ਕੀਤਾ ਗਿਆ। ਇਸ ਮੌਕੇ ਸ ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ  ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਭੁਪਿੰਦਰ ਸਿੰਘ ਔਲਕ ਜਨਰਲ ਸਕੱਤਰ ਪੰਜਾਬ, ਜਸਬੀਰ ਸਿੰਘ ਸੰਧੂ ਕੋਰ ਕਮੇਟੀ ਮੈਂਬਰ ਪੰਜਾਬ, ਹਰਦੀਪ ਸਿੰਘ ਗਿੱਲ ਕਰਮੂੰਵਾਲਾ ਜਿਲਾ ਪ੍ਰਧਾਨ ਫਿਰੋਜ਼ਪੁਰ, ਰਾਜਬੀਰ ਸਿੰਘ ਗਿੱਲ ਸੰਧਵਾਂ ਜਿਲਾ ਪ੍ਰਧਾਨ ਫਰੀਦਕੋਟ, ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ਼, ਸਰਪੰਚ ਸਿਮਰਜੀਤ ਸਿੰਘ ਠੇਠਰ ਬਲਾਕ ਪ੍ਰਧਾਨ ਤਲਵੰਡੀ ਭਾਈ, ਸਤਵਿੰਦਰ ਸਿੰਘ ਸੋਨਾ ਗਿੱਲ ਬਲਾਕ ਪ੍ਰਧਾਨ ਘੱਲ ਖੁਰਦ, ਗੁਰਜੀਤ ਸਿੰਘ ਆਈਟੀ ਸੈੱਲ ਫਿਰੋਜ਼ਪੁਰ, ਹਰਵਿੰਦਰ ਸਿੰਘ ਹਕੂਮਤ ਵਾਲਾ, ਜਸਕਰਨ ਗਿੱਲ ਵਰਪਾਲ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਸਟੇਜ ਦੀ ਕਾਰਵਾਈ ਨੂੰ ਹਰਦੀਪ ਸਿੰਘ ਗਿੱਲ ਕਰਮੂਵਾਲਾ ਜਿਲਾ ਪ੍ਰਧਾਨ ਫਿਰੋਜ਼ਪੁਰ ਨੇ ਅੱਗੇ ਤੋਰਦਿਆਂ ਹੋਇਆਂ ਵੱਖ- ਵੱਖ ਬੁਲਾਰਿਆਂ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ ਜਿਨਾਂ ਨੇ ਜਥੇਬੰਦੀ ਦੇ ਵਿਚਾਰਧਾਰਾ ਅਤੇ ਕਿਸਾਨੀ ਹੱਕੀ ਮੰਗਾਂ ਤੋਂ ਜਥੇਬੰਦੀ ਵਿੱਚ ਨਵੇਂ ਸ਼ਾਮਿਲ ਹੋਣ ਆਏ ਪਤਵੰਤਿਆਂ ਨੂੰ ਜਾਣੂ ਕਰਵਾਇਆ ਅਤੇ ਜੀ ਆਇਆਂ ਨੂੰ ਆਖਿਆ । ਇਕਾਈ ਵਿਚ ਲਖਵਿੰਦਰ ਸਿੰਘ ਇਕਾਈ ਪ੍ਰਧਾਨ, ਪ੍ਰਗਟ ਸਿੰਘ ਵਾਈਸ ਪ੍ਰਧਾਨ ਅਤੇ ਆਗਿਆਕਾਰ ਸਿੰਘ, ਧਰਮਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਸਪਾਲ ਸਿੰਘ, ਜਗਸੀਰ ਸਿੰਘ, ਅੰਗਰੇਜ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕਰਨਦੀਪ ਸਿੰਘ, ਬਘੇਲ ਸਿੰਘ, ਸੰਦੀਪ ਸਿੰਘ, ਪਰਵਿੰਦਰ ਸਿੰਘ, ਜਗਦੀਸ਼ ਸਿੰਘ, ਕੁਲਵਿੰਦਰ ਸਿੰਘ, ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੰਨਿਆ ਸਕੂਲ ਰੋਪੜ ਵਿਖੇ ਤਰਕਸ਼ੀਲ ਜਾਦੂਗਰ ਸ਼ੋਅ ਅਤੇ ਬੂਟੇ ਲਗਾ ਕੇ ਮਨਾਇਆ ਜਨਮਦਿਨ
Next articleਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸੈਮੀਨਾਰ ਕਰਵਾਇਆ