HOME ਬਰਫ਼ਾਨੀ ਤੂਫ਼ਾਨ ਵੀ ਨਹੀਂ ਰੋਕ ਸਕਿਆ ਸ਼ਾਇਰਾਂ ਦੇ ਕਦਮ,ਪੰਜਾਬੀ ਕਲਮ ਕੇਂਦਰ ਮੌਂਟਰੀਅਲ...

ਬਰਫ਼ਾਨੀ ਤੂਫ਼ਾਨ ਵੀ ਨਹੀਂ ਰੋਕ ਸਕਿਆ ਸ਼ਾਇਰਾਂ ਦੇ ਕਦਮ,ਪੰਜਾਬੀ ਕਲਮ ਕੇਂਦਰ ਮੌਂਟਰੀਅਲ ਵੱਲੋਂ ਕਰਵਾਇਆ ਗਿਆ ਕਾਵਿ ਸਮਾਗਮ ਯਾਦਗਾਰੀ ਹੋ ਨਿਬੜਿਆ

2
ਮੌਂਟਰੀਅਲ  (ਸਮਾਜ ਵੀਕਲੀ)  ਪਿਛਲੇ ਦਿਨੀਂ ਪੰਜਾਬੀ ਕਲਮ ਕੇਂਦਰ ਮੌਂਟਰੀਅਲ ਵੱਲੋ ਪੰਜਾਬ ਤੋਂ ਆਏ ਕਵੀ ਅਮਰਜੀਤ ਸਿੰਘ ਜੀਤ ਗ਼ਜ਼ਲਗੋ ਦੇ ਮਾਣ ਵਿੱਚ ਇਕ ਕਵੀ ਦਰਬਾਰ ਕਰਵਾਇਆ ਗਿਆ ।  ਕਵੀ ਦਰਬਾਰ ਦਾ ਅਗਾਜ਼  ਸ਼ਾਇਰ ਅਮਰਜੀਤ  ਸਿੰਘ ਜੀਤ ਵੱਲੋਂ  ਸ਼ਮਾ ਰੋਸ਼ਨ ਕਰਨ ਨਾਲ ਹੋਇਆ। ਸ਼ਮਾਂ ਰੋਸ਼ਨ ਹੋਣ ਉਪਰੰਤ ਸ਼ਾਇਰ ਮੋਹਣਪ੍ਰੀਤ ਸਿੰਘ ਪੱਤੜ ਨੇ ਮੰਚ ਦੀ ਜਿੰਮੇਵਾਰੀ ਸੰਭਾਲ਼ਦਿਆਂ  ਕਵੀ ਹਰਜਿੰਦਰ ਸਿੰਘ ਪੱਤੜ ਨੂੰ ਮੰਚ ਤੇ ਬੁਲਾਇਆ, ਉਨ੍ਹਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸਜਦਾ ਕਰਦਿਆਂ ਗੁਰੂ ਸਾਹਿਬ ਦੀ ਸ਼ਹੀਦੀ ਬਾਬਤ ਇੱਕ ਭਾਵਪੂਰਤ ਲੰਬੀ ਕਵਿਤਾ ਸਰੋਤਿਆਂ ਨਾਲ਼ ਸਾਂਝੀ ਕੀਤੀ।  ਫਿਰ ਲੇਖਕ ਸੁਖਵਿੰਦਰ ਜੂਤਲਾ ਨੇ ਆਪਣੀ ਕਵਿਤਾ ਪੜ੍ਹੀ ਇਸ ਦੇ ਨਾਲ਼ ਹੀ ਮੋਹਣਪ੍ਰੀਤ ਪੱਤੜ ਨੇ ਲਹਿੰਦੇ ਪੰਜਾਬ ਦੇ ਸ਼ਾਇਰ ਸ਼ੋਇਬ ਸਾਦਿਕ ਨੂੰ ਮੰਚ ਤੇ ਸੱਦਾ ਦਿੱਤਾ  ਜਿਸ ਨੇ ਕੋਰਨਵਾਲ, ਓਨਟਾਰੀਓ ਤੋਂ ਆ ਕੇ ਆਪਣੀਆਂ ਸੁੰਦਰ ਗ਼ਜ਼ਲਾਂ ਨਾਲ਼ ਮਹਿਫ਼ਲ ਗਰਮਾ ਦਿੱਤੀ। ਅਗਲੀ ਹਿੰਦੀ ਦੀ ਸ਼ਾਇਰਾ ਤੇ ਰੇਡੀਓ ਹੋਸਟ ਨੇ ਹਿੰਦੀ ਇੱਕ ਕਵਿਤਾ ‘ਬਾਪ ਨੂੰ ਸਮਰਪਿਤ ‘ ਨਾਲ਼ ਆਪਣੀ ਹਾਜ਼ਰੀ ਲਗਵਾਈ। ਫਿਰ ਦਿੱਲੀ ਤੋਂ ਆਏ ਕਵੀ ਸ਼੍ਰੀ ਅਨਿਲ ਭਾਰਦਵਾਜ ਨੇ ਆਪਣੀ ਇੱਕ ਕਵਿਤਾ ਸਰੋਤਿਆਂ ਨਾਲ਼ ਸਾਂਝੀ ਕੀਤੀ। ਹੁਣ ਆਈ ਵਾਰੀ ਉਸ ਸ਼ਾਇਰ ਜਿਸ ਨੂੰ ਸੁਣਨ ਲਈ ਸਰੋਤੇ ਉਤਾਵਲੇ ਸਨ ਮੋਹਣਪ੍ਰੀਤ ਪੱਤੜ ਨੇ ਬੜੇ ਮਾਣ ਨਾਲ਼ ਗ਼ਜ਼ਲਗੋ ਅਮਰਜੀਤ ਸਿੰਘ ਜੀਤ ਨੂੰ ਮੰਚ ਤੇ ਸੱਦਿਆ ਤਾਂ ‘ਜੀਤ’ ਜੀ ਨੇ ਆਪਣੀਆਂ ਗ਼ਜ਼ਲਾਂ ਦੀ ਛਹਿਬਰ ਲਾ ਕੇ ਸਰੋਤਿਆਂ ਦੇ ਦਿਲ ਜਿੱਤ ਲਏ। ਕਾਵਿ ਸਮਾਗਮ ਨੂੰ ਜਾਰੀ ਰੱਖਦਿਆਂ ਅਮਨਦੀਪ  ‘ਅਮਨ’ , ਹਰਜਿੰਦਰ ਰਾਹੀ ਅਤੇ ਮਧੂ ਸਾਹਨੀ ਨੇ ਆਪਣੀਆਂ ਪਿਆਰੀਆਂ ਰਚਨਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕਰਕੇ ਵਾਹਵਾ ਖੱਟੀ। ਇਸ ਦੌਰਾਨ  ਦਿੱਲੀ ਤੋਂ ਆਈ ਗਾਇਕਾ ਦੇ ਇੱਕ ਗੀਤ ਨਾਲ ਹਾਜ਼ਰੀ ਲਵਾਉਣ ਤੋਂ ਪਹਿਲਾਂ ਚਿੱਤਰਕਾਰ ਤੇ ਕਵੀ ਮਨਜੀਤ  ਸਿੰਘ ਚਾਤ੍ਰਿਕ ਨੂੰ ਮੰਚ ਤੇ ਬੁਲਾਇਆ ਗਿਆ ਤੇ ਉਨ੍ਹਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਬਾਰੇ ਇੱਕ ਇਤਿਹਾਸਕ ਕਵਿਤਾ ਸੁਣਾ ਕੇ ਸਰੋਤਿਆਂ ਨਾਲ ਸਾਂਝ ਪਾਈ । ਆਖ਼ਰ ਵਿੱਚ ਪੰਜਾਬੀ ਕਲਮ ਕੇਂਦਰ ਦੇ ਮੈਂਬਰਾ ਨੇ ਸ਼ਾਇਰ ਅਮਰਜੀਤ ਜੀਤ ਨੂੰ ਸਨਮਾਨ ਬਖਸ਼ਿਆ। ਮੰਚ ਦੀ ਸਾਰੀ ਜਿੰਮੇਵਾਰੀ ਵਾਰੀ ਮੋਹਣਪ੍ਰੀਤ ਸਿੰਘ ਪੱਤੜ  ਨੇ ਬਾਖੂਬੀ ਨਿਭਾਈ।ਇਸ ਮੌਕੇ ਕੁਲਵੰਤ ਕੌਰ, ਗੁਰਬਖਸ਼ ਕੌਰ, ਹਰਦੀਪ ਕੌਰ, ਮਨਜੀਤ ਕੌਰ, ਮਾਤਾ ਮੁਹਿੰਦਰ ਕੌਰ ਅਤੇ ਸੁਰਾਜ ਕੌਰ ਸਰੋਤਿਆਂ ਵਿੱਚ ਵਿਸ਼ੇਸ਼  ਤੌਰ ਹਾਜ਼ਰ ਰਹੇ। ਸਮਾਗਮ ਦੇ ਆਖਰ ਵਿੱਚ  ਪੰਜਾਬੀ ਕਲਮ ਕੇਂਦਰ ਮੌਂਟਰੀਅਲ ਦੇ ਮੁੱਖ ਕਾਰਜ ਕਰਤਾ ਹਰਜਿੰਦਰ ਸਿੰਘ ਪੱਤੜ ਹੁਰਾਂ ਨੇ ਸਮੂੰਹ ਸਰੋਤਿਆਂ ਤੇ ਸ਼ਿਰਕਤ ਕਰਨ ਵਾਲੇ ਸਾਰੇ ਕਵੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਹਰਜਿੰਦਰ ਸਿੰਘ ਪੱਤੜ 
ਕਾਰਜ ਕਰਤਾ ਪੰਜਾਬੀ ਕਲਮ ਕੇਂਦਰ ਮੌਂਟਰੀਅਲ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਲੇਰਕੋਟਲਾ ‘ਚ 16 ਤੋਂ 18 ਦਸੰਬਰ ਤੱਕ ਹਜ਼ਰਤ ਮੌਲਾਨਾ ਸੱਜਾਦ ਨੋਮਾਨੀ ਦਾ ਤਿੰਨ ਦਿਨਾਂ ਦੌਰੇ ਤੇ
Next article*ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ ਸਰਕਾਰੀ ਸਕੂਲ ਪੁੰਨੂਮਜਾਰਾ ਵਿਖੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਨਿਬੰਧ ਲੇਖਨ ਮੁਕਾਬਲਾ ਕਰਵਾਇਆ*