ਮਾਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਦੁਨੀਆ-ਏ-ਇਸਲਾਮ ਦੀ ਮਸ਼ਹੂਰ ਅਤੇ ਮਾਣਯੋਗ ਹਸਤੀ, ਮੌਲਾਨਾ ਖ਼ਲੀਲ ਉਰ ਰਹਿਮਾਨ ਸੱਜਾਦ ਨੋਮਾਨੀ (ਮੈਂਬਰ -ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ) 16 ਤੋਂ 18 ਦਸੰਬਰ 2025 ਤੱਕ ਮਾਲੇਰਕੋਟਲਾ ਦੇ ਤਿੰਨ ਦਿਨਾਂ ਦੌਰੇ ‘ਤੇ ਤਸ਼ਰੀਫ ਲਿਆ ਰਹੇ ਹਨ। ਇਸ ਮੌਕੇ ‘ਤੇ ਸ਼ਹਿਰ ਵਿੱਚ ਕਈ ਧਾਰਮਿਕ, ਸਮਾਜਿਕ ਅਤੇ ਸਰਬ ਧਰਮੀ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਆਪਸੀ ਭਾਈਚਾਰੇ,ਸ਼ਾਂਤੀ, ਧਾਰਮਿਕ ਸਾਂਝ ਅਤੇ ਮੁਹੱਬਤ ਦੇ ਸੰਦੇਸ਼ ਨੂੰ ਮਜ਼ਬੂਤ ਕਰਨਾ ਹੈ।ਦੌਰੇ ਦੇ ਪਹਿਲੇ ਦਿਨ 16 ਦਸੰਬਰ (ਮੰਗਲਵਾਰ) ਨੂੰ ਸ਼ਹਿਰ ਦੇ ਉਲਮਾ ਕਰਾਮ ਅਤੇ ਇਮਾਮ ਸਾਹਿਬਾਨ ਲਈ ਖਾਸ ਪ੍ਰੋਗਰਾਮ ਰਾਤ 8 ਵਜੇ, ਬਾਅਦ ਨਮਾਜ਼-ਏ-ਇਸ਼ਾ, ਮਦਰੱਸਾ ਅਰਬੀਆ ਹਿਫ਼ਜ਼ੁਲ ਕੁਰਆਨ, ਜਮਾਲਪੁਰ ਵਿਖੇ ਕਰਵਾਇਆ ਜਾਵੇਗਾ। ਇਸ ਦੌਰਾਨ ਮੌਲਾਨਾ ਸਾਹਿਬ ਧਾਰਮਿਕ ਮਾਰਗਦਰਸ਼ਨ ਦੇ ਨਾਲ-ਨਾਲ ਸਮਾਜਕ ਜ਼ਿੰਮੇਵਾਰੀਆਂ ‘ਤੇ ਵੀ ਰੌਸ਼ਨੀ ਪਾਉਣਗੇ।17 ਦਸੰਬਰ ਬੁੱਧਵਾਰ ਨੂੰ ਸਵੇਰੇ 11 ਵਜੇ ਵੱਡੀ ਈਦਗਾਹ ਮਾਲੇਰਕੋਟਲਾ ਵਿਖੇ ਸਿਰਫ਼ ਔਰਤਾਂ ਲਈ ਖਾਸ ਪ੍ਰੋਗਰਾਮ ਰੱਖਿਆ ਗਿਆ ਹੈ ਜਦੋਂਕਿ ਉਸੀ ਦਿਨ ਬਾਅਦ ਨਮਾਜ਼-ਏ-ਇਸ਼ਾ ਸਾਗਰ ਪੈਲੇਸ, ਸੱਟਾ ਚੌਂਕ ਵਿਖੇ ਸ਼ਹਿਰ ਦੇ ਸਿਰਫ ਮਰਦਾਂ ਲਈ ਅਜ਼ੀਮੁਸ਼ਸ਼ਾਨ ਜਲਸਾ-ਏ-ਆਮ ਦਾ ਆਯੋਜਨ ਕੀਤਾ ਜਾਵੇਗਾ। ਦੌਰੇ ਦੇ ਅੰਤਿਮ ਦਿਨ 18 ਦਸੰਬਰ (ਵੀਰਵਾਰ) ਨੂੰ ਸਵੇਰੇ 10 ਵਜੇ ਅਲ ਫਲਾਹ ਸਕੂਲ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਲਈ ਵੀ ਖਾਸ ਪ੍ਰੋਗਰਾਮ ਰੱਖਿਆ ਗਿਆ ਹੈ ਅਤੇ ਸ਼ਾਮ 6 ਵਜੇ ਪੰਜਾਬ ਉਰਦੂ ਅਕੈਡਮੀ, ਦਿੱਲੀ ਗੇਟ ਵਿਖੇ ਇੱਕ ਵਿਸ਼ਾਲ ਸਰਬ ਧਰਮ ਸੰਮੇਲਨ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਆਗੂ ਸ਼ਾਮਿਲ ਹੋਣਗੇ।ਇਨ੍ਹਾਂ ਸਾਰੇ ਪ੍ਰੋਗਰਾਮਾਂ ਦੀ ਆਯੋਜਨਾ ਸਿੱਖ–ਮੁਸਲਿਮ ਸਾਂਝਾਂ, ਮਾਲੇਰਕੋਟਲਾ (ਪੰਜਾਬ) ਵੱਲੋਂ ਕੀਤੀ ਜਾ ਰਹੀ ਹੈ। ਆਯੋਜਕਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵਧ-ਚੜ੍ਹ ਕੇ ਹਾਜ਼ਰੀ ਲਗਾ ਕੇ ਪ੍ਰੋਗਰਾਮਾਂ ਦੀ ਰੌਣਕ ਵਧਾਉਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



