ਸੋਭ ਕਰੇ ਸੰਸਾਰ*******

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਸੰਸਾਰ ਵਿਚੋਂ ਆਪਣੀ ਸੋਭਾ ਕਰਵਾਣੀ ਸਭ ਲੋੜਦੇ ਹਨ।ਅਸਲ ਵਿਚ ਦਿਖਾਵੇ ਦੇ ਬਹੁਤ ਦਾਨੀ ਹਨ। ਇਹ ਦਾਨੀ ਦਾਤੇ ਨਾ ਹੋ ਕੇ ਸਗੋਂ ਆਪ ਮੰਗਣ ਵਾਲੇ ਅਸਲ ਮੰਗਤੇ ਹਨ।

ਉਸ ਨੂੰ ਮੰਗਤਾ ਕਹਿੰਦੇ ਹਾਂ ਜੋ ਬਾਜ਼ਾਰ ਵਿਚ ਖੜਾ ਪੈਸਾ ਪੈਸਾ ਮੰਗ ਰਿਹਾ ਹੈ। ਅਸਲੀ ਮੰਗਤਾ ਤਾਂ ਉਹ ਹੈ ਜੋ ਸਭ ਕੁਝ ਹੁੰਦੇ ਹੋਏ ਵੀ ਪਰਮਾਤਮਾ ਕੋਲੋਂ ਮੰਗੀ ਜਾ ਰਿਹਾ ਹੈ। ਇਸ ਦੀ ਮੰਗ ਦਾ ਅੰਤ ਨਹੀਂ ਹੁੰਦਾ।

ਮੰਗਦੇ ਦੀ ਰੁਚੀ ਬਹੁਤ ਪ੍ਰਬਲ ਅੰਦਰ ਵੇਖਣ ਨੂੰ ਮਿਲਦੀ ਹੈ। ਅਕਸਰ ਮਨੁੱਖ ਉਹੀ ਚੀਜ਼ ਮੰਗਦਾ ਹੈ।ਜੋ ਇਸ ਕੋਲ ਨਾ ਹੋਵੇ। ਬਚਪਨ ਵਿਚ ਇਹ ਮਾਂ ਬਾਪ ਪਾਸੋਂ ਮੰਗਦਾ ਹੈ। ਭੈਣਾਂ ਭਰਾਵਾਂ ਪਾਸੋਂ ਮੰਗਦਾ ਹੈ। ਸਮਾਂ ਪਾ ਕੇ ਫੇਰ ਪੁੱਤਰਾਂ ਪਾਸੋਂ ਮੰਗਦਾ ਹੈ।

ਇਸ ਤਰ੍ਹਾਂ ਇਸ ਦੀ ਮੰਗਣ ਦੀ ਆਦਤ ਪੈ ਜਾਂਦੀ ਹੈ। ਜਦੋਂ ਇਤਨਿਆਂ ਪਾਸੋਂ ਮੰਗ ਕੇ ਵੀ ਪੂਰੀਆਂ ਨਾ ਪੈਣ ਤਾਂ ਫਿਰ ਇਹ ਪਰਮਾਤਮਾ ਪਾਸੋਂ ਮੰਗਦਾ ਹੈ।

ਜੋ ਆਦਮੀ ਆਪਣੇ ਆਪ ਨੂੰ ਮਾਰ ਨਹੀਂ ਸਕਦਾ।ਉਹ ਮੰਗ ਵੀ ਨਹੀਂ ਸਕਦਾ।ਮੰਗਣ ਵਾਸਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਾਰਣਾ ਪੈਦਾ ਹੈ।ਜੋ ਨਹੀ ਮਾਰ ਸਕਦੇ ਉਹ ਕਦੀ ਵੀ ਮੰਗ ਨਹੀਂ ਸਕਦੇ।ਉਹ ਮੰਗਣ ਵਕਤ ਸ਼ਰਮਾਦੇ ਹਨ।ਕਿਸੇ ਦੇ ਅੱਗੇ ਹੱਥ ਨਹੀਂ ਅੱਡ ਸਕਦੇ।ਉਸ ਨੂੰ ਆਪਣੀ ਮਾਨ, ਅਣਖ, ਗੋਰਵਤਾ ਨਸ਼ਟ ਕਰ ਕੇ ਹੀ ਮੰਗਣਾ ਪੈਂਦਾ ਹੈ।ਕੁਝ ਮਿਲੇ ਨਾ ਮਿਲੇ। ਸਭ ਨੂੰ ਮਾਰ ਕੇ ਮੰਗਣਾ ਬਹੁਤ ਔਖਾ ਹੈ।
ਕੋਈ ਮੰਗਤਾ ਕਿਤਨਾ ਛੋਟਾ ਤੇ ਕਿਤਨਾ ਵੱਡਾ ਮੰਗਤਾ ਹੈ।ਇਹ ਉਸ ਦੀ ਮੰਗ ਤੋਂ ਹੀ ਪਤਾ ਲਗਦਾ ਹੈ।ਜੋ ਸਿ਼ਰਫ ਪੈਸਾ ਮੰਗ ਰਿਹਾ ਹੈ।ਛੋਟੇ ਮੇਲ ਦਾ ਹੈ। ਜੋ ਮਹਿਲ, ਰਾਜ ਭਾਗ। ਹੋਰ ਉਂਚਾ ਮੰਗ ਰਿਹਾ ਹੈ।ਉਹ ਉਚੇ ਦਰਜੇ ਦਾ ਮੰਗਦਾ ਹੈ।

ਮੰਗਣ ਵਿਚ ਵੀ ਅਜ ਕਲ ਦੇਖ ਕੇ ਦਾਨ ਦਿੰਦੇ ਹਨ।ਮੰਗਣ ਵਾਲਾ ਕਿਸ ਸ਼੍ਰੇਣੀ ਵਿੱਚ ਆਂਦਾ ਹੈ।ਮੰਗਣ ਦਾ ਧੰਦਾ ਬੰਦ ਹੋਣਾ ਚਾਹੀਦਾ ਹੈ।ਇਕ ਪਰਮਾਤਮਾ ਤੋਂ ਹੀ ਮੰਗਣਾ ਚਾਹੀਦਾ ਹੈ।ਜੋ ਦੁਨੀਆਂ ਦੇ ਦਾਤੇ ਹਨ।

ਸੁਰਜੀਤ ਸਾੰਰਗ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਗੀਤ…